Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nām. 1. ਨਾਉਂ, ਕਿਸੇ ਵਸਤੂ ਦਾ ਬੋਧ ਰਵਾਉਣ ਵਾਲਾ ਸ਼ਬਦ। 2. ਪ੍ਰਭੂ ਬੋਧਕ ਸ਼ਬਦ, ਪ੍ਰਭੂ, ਕਰਤਾਰ। 3. ਪ੍ਰਭੂ ਦਾ ਨਾਮ, ਹਰੀ ਨਾਮ। 1. name, word which is suggestive of some meaning. 2. word which is suggestsive of the Lord/God. 3. name of God/Lord. ਉਦਾਹਰਨਾ: 1. ਤਿਨ ਕੇ ਨਾਮ ਅਨੇਕ ਅਨੰਤ ॥ Japujee, Guru Nanak Dev, 34:5 (P: 7). ਹਰਿ ਹਰਿ ਨਾਮ ਰਸਨ ਆਰਾਧੇ ॥ Raga Gaurhee 5, 111, 2:3 (P: 202). ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ (ਗੋਵਿੰਦ ਦਾ ਸੁਭਾਵਕ ਗੁਣ ਤੇ ਨਾਮ ਹੈ). Raga Gaurhee 5, Sukhmanee 24, 5:3 (P: 295). 2. ਸਾਚੇ ਨਾਮ ਕੀ ਲਾਗੈ ਭੂਖ ॥ Raga Aaasaa 1, Sodar, 3, 1:3 (P: 9). ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥ Raga Aaasaa 5, So-Purakh, 4, 1:4 (P: 12). ਦਰਸਨ ਨਾਮ ਕਉ ਮਨੁ ਆਛੈ ॥ (ਪ੍ਰਭੂ). Raga Devgandhaaree 5, 28, 1:1 (P: 533). 3. ਨਿਹਫਲ ਮਾਨੁਖੁ ਜਪੈ ਨਹੀ ਨਾਮ ॥ Raga Gaurhee 5, 124, 3:2 (P: 190). ਸਤਿਗੁਰ ਤੇ ਪਾਇਆ ਨਾਮ ਨੀਸਾਨੁ ॥ (ਹਰੀ ਨਾਮ ਦਾ ਨੀਸਾਨ). Raga Gaurhee 5, 138, 2:2 (P: 193). ਕਬੀਰ ਨਿਰਗੁਣ ਨਾਮ ਨ ਰੋਸੁ ॥ (ਤਿੰਨਾਂ ਗੁਣਾਂ ਤੋਂ ਉਪਰ ਪ੍ਰਭੂ ਨਾਮ ਤੋਂ ਬੇਮੁਖਨਾ ਹੈ). Raga Gaurhee, Kabir, 9, 4:1 (P: 325).
|
SGGS Gurmukhi-English Dictionary |
[Desi n.] (from P. Nāma) name
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਨਾਂ or ਨਾਉ dynamic creative priniciple; Reality, God, the name; mystical word or formula to recite or meditate upon.
|
Mahan Kosh Encyclopedia |
ਸੰ. नामन्. ਫ਼ਾ. [نام] ਦੇਖੋ- ਅੰ. name. ਨਾਮ/n. ਨਾਉਂ. ਨਾਮ/n. ਕਿਸੇ ਵ੍ਸ੍ਤੁ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਦ੍ਵਾਰਾ ਅਰਥ ਜਾਣਿਆ ਜਾਵੇ, ਸੋ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੁਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. “ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ.” (ਜਾਪੁ) 2. ਗੁਰਬਾਣੀ ਵਿੱਚ “ਨਾਮ” ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ{1260}, ਯਥਾ- “ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ.” (ਸੁਖਮਨੀ) 3. ਸੰ. ਨਾਮ. ਵ੍ਯ. ਅੰਗੀਕਾਰ। 4. ਸ੍ਮਰਣ. ਚੇਤਾ। 5. ਪ੍ਰਸਿੱਧੀ. ਮਸ਼ਹੂਰੀ. Footnotes: {1260} ਬਾਇਬਲ (Bible) ਵਿੱਚ ਇਸੇ ਨੂੰ Word ਲਿਖਿਆ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|