Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nā-u. 1. ਨਾਮ। 2. ਇਸ਼ਨਾਨ ਕਰਨਾ, ਨਹਾਉਣਾ। 3. ਵਡਿਆਈ, ਸ਼ੋਭਾ, ਨਾਂ। 4. ਨਾਂ (name)। 5. ਨਿਆਂ, ਨਿਆਉ ਦਾ ਸੰਖੇਪ, ਭਾਵ ਨਿਰਣਾ, ਫੈਸਲਾ। 6. ਕਿਸ਼ਤੀ, ਬੇੜੀ। 1. name. 2. bathe, ablution. 3. name, glory. 4. name. 5. justice, decision. 6. boat. ਉਦਾਹਰਨਾ: 1. ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ ॥ Japujee, Guru Nanak Dev, 4:5 (P: 2). ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਇਆ ॥ Raga Maajh 3, Asatpadee 22, 3:3 (P: 122). ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥ (ਭਾਵ ਨਾਮ ਦਾ ਸਿਮਰਨ). Raga Sorath 4, Vaar 4, Salok, 3, 2:6 (P: 644). 2. ਅੰਤਰਗਤਿ ਤੀਰਥਿ ਮਲਿ ਨਾਉ ॥ Japujee, Guru Nanak Dev, 21:4 (P: 4). ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥ (ਨਹਾਉਣਾ ਹੈ). Raga Sireeraag 5, 85, 3:1 (P: 47). 3. ਊਚੇ ਊਪਰਿ ਊਚਾ ਨਾਉ ॥ Japujee, Guru Nanak Dev, 24:12 (P: 5). ਫਕੜ ਜਾਤੀ ਫਕੜੁ ਨਾਉ ॥ Raga Sireeraag 4, Vaar 3, Salok, 1, 1:1 (P: 83). 4. ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥ Raga Sireeraag 1, 27, 4:1 (P: 24). ਜੇਹੀ ਧਾਤੁ ਤੇਹਾ ਤਿਨ ਨਾਉ ॥ Raga Sireeraag 1, 32, 2:2 (P: 25). ਆਇਆ ਗਇਆ ਮੁਇਆ ਨਾਉ ॥ (ਨਾਂ ਵੀ ਨਹੀਂ ਰਹਿੰਦਾ). Raga Maajh 1, Vaar 1, Salok, 1, 2:13 (P: 138). 5. ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥ Raga Raamkalee, Balwand & Sata, Vaar 1:1 (P: 966). 6. ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥ Salok, Kabir, 39:2 (P: 1366).
|
SGGS Gurmukhi-English Dictionary |
[1. n.] 1. (from Sk. Nāmana) n. name. 2. (from Sk. Nayāya, P. Niāum) justice
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨੌਕਾ. ਨਾਵ. ਕਿਸ਼ਤੀ. “ਭਵਜਲ ਬਿਖਮ ਡਰਾਉ, ਗੁਰੁ ਤਾਰੇ ਹਰਿਨਾਉ.” (ਸ੍ਰੀ ਅ: ਮਃ ੧) 2. ਨਾਮ. “ਨਾਉ ਸੁਣਿ ਮਨੁ ਰਹਸੀਐ.” (ਵਾਰਆਸਾ) 3. ਸਨਾਨ. ਦੇਖੋ- ਨ੍ਹਾਉਣਾ. “ਅੰਤਰਿਗਤਿ ਤੀਰਥਿ ਮਲਿ ਨਾਉ.” (ਜਪੁ) 4. ਨ੍ਯਾਯ. ਇਨਸਾਫ. “ਨਾਉ ਕਰਤਾ ਕਾਦਰ ਕਰੈ.” (ਵਾਰ ਰਾਮ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|