Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naḏrī. 1. ਮਿਹਰ ਸਦਕਾ, ਕ੍ਰਿਪਾ ਦ੍ਰਿਸ਼ਟੀ ਕਰਕੇ। 2. ਕ੍ਰਿਪਾ/ਮਿਹਰ ਦੀ ਨਜ਼ਰ ਤੋਂ। 3. ਮਿਹਰ ਦੀ ਨਜ਼ਰ ਕਰਨ ਵਾਲਾ ਭਾਵ ਪ੍ਰਭੂ। 4. ਦ੍ਰਿਸ਼ਟੀ/ਨਿਗਾਹ/ਦਿਸਨ ਵਿਚ। 1. grace, benediction. 2. gracious glance. 3. having grace/kind look/mercy, viz., the Lord. 4. glance, gaze, look, beheld. ਉਦਾਹਰਨਾ: 1. ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ Japujee, Guru Nanak Dev, 4:6 (P: 2). ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸ ॥ Raga Sireeraag 3, 34, 4:4 (P: 26). 2. ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥ (ਮਿਹਰ ਤੋਂ ਵਾਂਝੇ). Raga Sireeraag 1, 4, 4:3 (P: 15). 3. ਨਾਨਕ ਨਦਰੀ ਨਦਰਿ ਨਿਹਾਲ ॥ Japujee, Guru Nanak Dev, 38:7 (P: 8). ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥ (ਪ੍ਰਭੂ). Raga Goojree 3, Vaar 1, Salok, 3, 1:4 (P: 508). ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥ Raga Bilaaval 4, Vaar 3, Salok, 3, 2:5 (P: 850). 4. ਨਦਰੀ ਕਿਸੈ ਨ ਆਵਉ ਨਾ ਕਿਛੁ ਪੀਆ ਨ ਖਾਉ ॥ Raga Sireeraag 1, 2, 3:2 (P: 14). ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ ॥ Raga Sireeraag 3, 57, 2:3 (P: 36). ਉਦਾਹਰਨ: ਗੁਰ ਪਰਸਾਦੀ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ ॥ (ਦਿਸੇ). Raga Maajh 3, Asatpadee 19, 6:3 (P: 120).
|
SGGS Gurmukhi-English Dictionary |
[1. P. n. 2. P. v.] 1. He who looks with favour i.e. God, who is Gracious. 2. within sight
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਨਾਜ਼ਿਰ. ਦੇਖਣ ਵਾਲਾ. ਨਜ਼ਰ ਕਰਨ ਵਾਲਾ। 2. ਨਾਮ/n. ਕਰਤਾਰ. “ਨਾਨਕ ਨਦਰੀ ਨਦਰਿ ਨਿਹਾਲੁ.” (ਜਪੁ) “ਨਾਨਕ ਨਦਰੀ ਨਦਰਿ ਕਰੇ.” (ਮਃ ੩ ਵਾਰ ਬਿਲਾ) “ਨਾਨਕ ਨਦਰੀ ਮਨਿ ਵਸੈ.” (ਮਃ ੩ ਵਾਰ ਗੂਜ ੧) 3. ਨਜ਼ਰ. ਦ੍ਰਿਸ਼੍ਟਿ. “ਨਦਰੀ ਬਾਹਰਿ ਨ ਕੋਇ.” (ਸ੍ਰੀ ਅ: ਮਃ ੩) 4. ਨਜ਼ਰ ਅੰਦਰ. ਦ੍ਰਿਸ਼੍ਟਿ ਵਿੱਚ. “ਸਭ ਨਦਰੀ ਕਰਮ ਕਮਾਵਦੇ.” (ਸ੍ਰੀ ਅ: ਮਃ ੩) 5. ਨਜ਼ਰ ਕਰਕੇ. ਕ੍ਰਿਪਾ ਦ੍ਰਿਸ਼੍ਟਿ ਤੋਂ. “ਨਦਰੀ ਇਹੁ ਮਨ ਵਸਿ ਆਵੈ, ਨਦਰੀ ਮਨੁ ਨਿਰਮਲੁ ਹੋਇ.” (ਵਡ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|