Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖāṯ(u). 1. ਤਤ। 2. ਪ੍ਰਭੂ ਜੋ ਸਭ ਨੂੰ ਧਾਰਨ ਕਰਦਾ ਹੈ, ਕਰਤਾ ਪੁਰਖ, ਸਾਰ ਤੱਤ। 3. ਧਾਉਣਾ, ਦੌੜ। 4. ਧਰਤੀ ਵਿਚੋਂ ਨਿਕਲਣ ਵਾਲਾ ਖਣਿਜ ਪਦਾਰਥ (ਨਿਰਣੈ, ਦਰਪਣ) ਭਾਵ ਜੀਵ ਆਤਮਾ (ਮਹਾਨਕੋਸ਼)। 5. ਗੁਣ (ਮਹਾਨਕੋਸ਼), ਬੀਜ, ਮੂਲ (ਨਿਰਣੈ), ਅਸਲਾ (ਦਰਪਣ)। 6. ਮਾਇਆ, ਧਾਉਣ ਵਾਲੀ, ਨਾਸ਼ਵੰਤ। 7. ਭੱਜ ਕੇ ਦੂਰ ਜਾਣ/ਮਾਇਆ ਵਾਲਾ, ਮਾਇਆ ਦੀ ਲਗਨ। 8. ਰੁਚੀ, ਧਾਵਣਾ। 9. ਸੁਭਾਅ, ਪ੍ਰਕ੍ਰਿਤੀ, ਖਸਲਤ। 10. ਵਿਸ਼ਿਆਂ ਨੂੰ ਗ੍ਰਹਿਣ ਕਰਨ ਵਾਲੀਆਂ ਇੰਦ੍ਰੀਆਂ (ਮਹਾਨਕੋਸ਼), ਇਧਰ ਉਧਰ ਧਾਉਣਾ (ਸ਼ਬਦਾਰਥ) ਦੌੜ ਭੱਜ ਅਸ਼ਾਂਤੀ (ਨਿਰਣੈ) ਭਟਕਣਾ (ਦਰਪਣ)। 11. ਦੌੜ ਭੱਜ, ਭਟਕਣਾ। 1. elements, ingredients. 2. essence. 3. run. 4. metal viz., spirit, soul. 5. inherent nature. 6. perishable. 7. worldly attachment, mammon's attachment. 8. tendency, running after. 9. nature. 10. straying, wander. 11. greed. 1. ਉਦਾਹਰਨ: ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ ॥ Raga Soohee 3, Vaar 4:2 (P: 786). ਉਦਾਹਰਨ: ਅਸਟਮੀ ਅਸਟ ਧਾਤੁ ਕੀ ਕਾਇਆ ॥ Raga Gaurhee, Kabir, Thitee, 9:1 (P: 343). 2. ਉਦਾਹਰਨ: ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ Japujee, Guru ʼnanak Dev, 22:3 (P: 5). 3. ਉਦਾਹਰਨ: ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥ Raga Sireeraag 1, 7, 3:2 (P: 16). 4. ਉਦਾਹਰਨ: ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥ Raga Sireeraag 1, 12, 1:1 (P: 18). ਉਦਾਹਰਨ: ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ ॥ Raga Sireeraag 1, Asatpadee 13, 4:2 (P: 61). ਉਦਾਹਰਨ: ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ ॥ Raga Goojree 1, Asatpadee 4, 6:2 (P: 505). 5. ਉਦਾਹਰਨ: ਜੇਹੀ ਧਾਤੁ ਤੇਹਾ ਤਿਨ ਨਾਉ ॥ Raga Sireeraag 1, 32, 2:2 (P: 25). 6. ਉਦਾਹਰਨ: ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥ (ਭਾਵ ਨਾਸ਼ਵੰਤ). Raga Sireeraag 3, 51, 2:1 (P: 33). ਉਦਾਹਰਨ: ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥ (ਚਲਾਇ ਮਾਨ). Raga Sireeraag 4, Vaar 1, Salok, 3, 2:1 (P: 83). ਉਦਾਹਰਨ: ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥ (ਚਲਾਇ ਮਾਨ). Raga Maajh 1, Vaar 15, Salok, 1, 2:3 (P: 145). ਉਦਾਹਰਨ: ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿ ਜਾਈ ॥ (ਮਾਇਆ, ਨਾਸ਼ਵਾਨ). Raga Maaroo 1, Asatpadee 5, 8:1 (P: 1012). 7. ਉਦਾਹਰਨ: ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥ Raga Sireeraag 4, Vaar 12, Salok, 3, 2:3 (P: 87). ਉਦਾਹਰਨ: ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥ (ਮਾਇਆਧਾਰੀ). Raga Gaurhee 4, Vaar 31, Salok, 4, 2:5 (P: 316). 8. ਉਦਾਹਰਨ: ਪੰਜਵੈ ਖਾਣ ਪੀਅਣ ਕੀ ਧਾਤੁ ॥ Raga Maajh 1, Vaar 1, Salok, 1, 2:5 (P: 137). 9. ਉਦਾਹਰਨ: ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥ Raga Maajh 1, Vaar 12, Salok, 1, 1:3 (P: 143). 10. ਉਦਾਹਰਨ: ਮਨੁ ਮਾਰੇ ਧਾਤੁ ਮਰਿ ਜਾਇ ॥ Raga Gaurhee 3, 25, 1:1 (P: 159). ਉਦਾਹਰਨ: ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥ Raga Gaurhee 3, Chhant 4, 2:3 (P: 246). 11. ਉਦਾਹਰਨ: ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ ਹਰਿ ਰਸ ਸਾਦੁ ਨ ਆਇਆ ॥ Raga Sorath 3, 10, 2:1 (P: 603). ਉਦਾਹਰਨ: ਮਨੁ ਮਰੈ ਧਾਤੁ ਮਰਿ ਜਾਇ ॥ (ਭੱਜ ਦੌੜ, ਤ੍ਰਿਸ਼ਨਾ). Raga Dhanaasaree 3, 6, 1:1 (P: 665).
|
Mahan Kosh Encyclopedia |
(ਦੇਖੋ- ਧਾ ਧਾਤੁ). ਸੰ. ਨਾਮ/n. ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. “ਅਸੁਲੂ ਇਕੁਧਾਤੁ.” (ਜਪੁ) 2. ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ- ਰਸ, ਰਕ੍ਤ, ਮਾਂਸ, ਮੇਦ, ਅਸ੍ਥਿ, ਮੱਜਾ ਅਤੇ ਵੀਰਯ। 3. ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। 4. ਖਾਨਿ ਤੋਂ ਨਿਕਲਿਆ ਪਦਾਰਥ- ਸੋਨਾ (ਸੁਵਰਣ), ਚਾਂਦੀ, ਤਾਂਬਾ, ਲੋਹਾ ਆਦਿ. ਦੇਖੋ- ਉਪਧਾਤੁ ਅਤੇ ਅਸਟਧਾਤੁ. “ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿਜਾਈ.” (ਮਾਰੂ ਅ: ਮਃ ੧) 5. ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸ਼ੇ. “ਹਰਿ ਆਪੇ ਪੰਚਤਤੁ ਬਿਸਥਾਰਾ, ਵਿਚਿ ਧਾਤੂ ਪੰਚ ਆਪਿ ਪਾਵੈ.” (ਬੈਰਾ ਮਃ ੪) “ਇੰਦ੍ਰੀਧਾਤੁ ਸਬਲ ਕਹੀਅਤ ਹੈ.” (ਮਾਰੂ ਮਃ ੩) ਦੇਖੋ- ਗੁਣਧਾਤੁ। 6. ਇੰਦ੍ਰੀਆਂ, ਜੋ ਵਿਸ਼ਿਆਂ ਨੂੰ ਧਾਰਣ ਕਰਦੀਆਂ ਹਨ. “ਮਨੁ ਮਾਰੇ ਧਾਤੁ ਮਰਿਜਾਇ.” (ਗਉ ਮਃ ੩) 7. ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. “ਜਬ ਚੂਕੈ ਪੰਚਧਾਤੁ ਕੀ ਰਚਨਾ.” (ਮਾਰੂ ਕਬੀਰ) 8. ਮਾਇਆ. “ਲਿਵ ਧਾਤੁ ਦੁਇ ਰਾਹ ਹੈ.” (ਮਃ ੩ ਵਾਰ ਸ੍ਰੀ) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. “ਨਾਨਕ ਧਾਤੁ ਲਿਵੈ ਜੋੜ ਨ ਆਵਈ.” (ਮਃ ੪ ਵਾਰ ਗਉ ੧) 9. ਅਵਿਦ੍ਯਾ. “ਸੇਇ ਮੁਕਤ ਜਿ ਮਨੁ ਜਿਣਹਿ, ਫਿਰਿ ਧਾਤੁ ਨ ਲਾਗੈ ਆਇ.” (ਗੂਜ ਮਃ ੩) 10. ਜੀਵਾਤਮਾ. “ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ.” (ਸ੍ਰੀ ਮਃ ੧) 11. ਗੁਣ. ਸਿਫਤ. “ਜੇਹੀ ਧਾਤੁ ਤੇਹਾ ਤਿਨ ਨਾਉ.” (ਸ੍ਰੀ ਮਃ ੧) 12. ਵਸਤੂ. ਦ੍ਰਵ੍ਯ. ਪਦਾਰਥ. “ਤ੍ਰੈ ਗੁਣ ਸਭਾ ਧਾਤੁ ਹੈ.” (ਸ੍ਰੀ ਮਃ ੩) 13. ਸੁਭਾਉ. ਪ੍ਰਕ੍ਰਿਤਿ. ਵਾਦੀ. “ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ.” (ਮਃ ੧ ਵਾਰ ਮਾਝ) 14. ਵਾਸਨਾ. ਰੁਚਿ. “ਪੰਜਵੈ ਖਾਣ ਪੀਅਣ ਕੀ ਧਾਤੁ.” (ਮਃ ੧ ਮਾਰ ਮਾਝ) 15. ਵੀਰਯ. ਮਣੀ। 16. ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ. ਮਸਦਰ. Verbalroot. ਸੰਸਕ੍ਰਿਤ ਭਾਸ਼ਾ ਦੇ ੧੭੦੮ ਧਾਤੁ ਹਨ। 17. ਦੁੱਧ ਦੇਣ ਵਾਲੀ ਗਊ। 18. ਭਾਵ- ਚਾਰ ਵਰਣ ਅਤੇ ਚਾਰ ਮਜਹਬ. “ਅਸਟ ਧਾਤੁ ਇਕ ਧਾਤੁ ਕਰਾਇਆ.” (ਭਾਗੁ) ਇੱਕ ਧਾਤੁ ਦਾ ਅਰਥ ਸਿੱਖਧਰਮ ਹੈ। 19. ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ। 20. ਸੰ. धावितृ- ਧਾਵਿਤ੍ਰਿ. ਵਿ. ਦੋੜਨ ਵਾਲਾ. ਚਲਾਇਮਾਨ. “ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ.” (ਮਃ ੩ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|