Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-English Dictionary |
‘Dharamraaj’ the messenger of death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਧਰਮਰਾਜ) ਨਾਮ/n. ਧਰਮ ਦਾ ਪਾਲਨ ਕਰਨ ਵਾਲਾ ਰਾਜਾ। 2. ਕਰਤਾਰ. ਵਾਹਗੁਰੂ। 3. ਯਮਰਾਜ. “ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸ਼ਗਲੋ ਲੇਖਾ?” (ਸੋਰ ਮਃ ੫) ਸੰਸਕ੍ਰਿਤ ਗ੍ਰੰਥਾਂ ਵਿਚ ਯਮ ਅਤੇ ਧਰਮਰਾਜ ਇੱਕੋ ਹੈ. ਇਸ ਦੀ ਉਤਪੱਤੀ ਸੰਗ੍ਯਾ ਦੇ ਗਰਭ ਤੋਂ ਸੂਰਯ ਦ੍ਵਾਰਾ ਲਿਖੀ ਹੈ, ਅਰ ਯਮੀ ਭੀ ਆਪਣੇ ਭਾਈ ਨਾਲ ਉਸੇ ਸਮੇਂ ਜੰਮੀ ਸੀ, ਅਰਥਾਤ- ਯਮ ਅਤੇ ਯਮੀ ਜੌੜੇ ਹਨ. ਧਰਮਰਾਜ ਦੀ ਪੁਰੀ ਦਾ ਨਾਮ ਸੰਯਮਨੀ, ਉਸ ਦੇ ਮਹਿਲ ਦਾ ਨਾਮ ਕਾਲੀਚੀ, ਉਸ ਦੇ ਸਿੰਘਾਸਨ ਦਾ ਨਾਮ ਵਿਚਾਰਭੂ ਅਤੇ ਵਡੇ ਭਾਰੀ ਰਜਿਸਟਰ ਦਾ ਨਾਮ (ਜੋ ਚਿਤ੍ਰ ਗੁਪਤ ਦੇ ਸਪੁਰਦ ਹੈ) ਅਗ੍ਰਸੰਧਾਨੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|