Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏẖaṇī. 1. ਮਾਲਕ, ਸੁਆਮੀ ਭਾਵ ਪ੍ਰਭੂ। 2. ਪਤੀ। 3. ਧਨ ਵਾਲਾ ਹੋਣਾ, ਧਨਵੰਤ, ਸ਼ਾਹੂਕਾਰ। 1. Master, Lord. 2. Lord, Master. 3. wealthy, banker. ਉਦਾਹਰਨਾ: 1. ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥ Raga Sireeraag 1, 16, 3:3 (P: 20). ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥ (ਮਾਲਕ ਭਾਵ ਵਾਹਿਗੁਰੂ). Raga Gaurhee 4, 45, 1:1 (P: 165). ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ (ਮਾਲਕ ਭਾਵ ਪ੍ਰਭੂ). Salok, Farid, 129:1 (P: 1384). 2. ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥ (ਪਤੀ ਉਸੇ ਲਈ ਖੁਸ਼ੀ ਦੇਣ ਵਾਲਾ ਹੈ). Raga Maajh 5, Baaraa Maaha-Maajh, 4:9 (P: 134). 3. ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥ Raga Jaitsaree 5, 1, 3:1 (P: 700). ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥ Raga Raamkalee 5, Vaar 19ਸ, 5, 1:2 (P: 965).
|
SGGS Gurmukhi-English Dictionary |
[1. n. 2. n.] 1. (from Sk.Dhanin) wealthy, 2. Master i.e. God
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਧਨੀ. ਧਨਵਾਨ। 2. ਸਿੰਧੀ. ਅਤੇ ਡਿੰਗਲ. ਮਾਲਿਕ. ਸ੍ਵਾਮੀ. “ਸਗਲ ਸ੍ਰਿਸਟਿ ਕੋ ਧਣੀ ਕਹੀਜੈ.” (ਗੂਜ ਮਃ ੫) 3. ਪਤੀ. ਭਰਤਾ. “ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ.” (ਸਵਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|