Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏar(i). 1. ਦਰਗਾਹ ਵਿਚ। 2. ਦਰਵਾਜ਼ੇ ਤੇ। 3. ਟੋਲੀ, ਸਮੂਹ। 4. ਵਾਰੋ ਵਾਰੀ, ਦਰਜਾ ਬਦਰਜਾ। 5. ਵਿਚ, ਅੰਦਰ। 6. ਚੱਕੀ ਦੀ ਕਿੱਲੀ ਦਾ ਨਾਲ ਵਾਲਾ ਹਿੱਸਾ ਵੇਖੋ 'ਦਰ'। 1. court, Lord's court. 2. at gate/door. 3. group. 4. stage by stage, turn by turn. 5. in. 6. central axil. 1. ਉਦਾਹਰਨ: ਪੰਚੇ ਸੋਹਹਿ ਦਰਿ ਰਾਜਾਨੁ ॥ Japujee, Guru ʼnanak Dev, 16:3 (P: 3). ਉਦਾਹਰਨ: ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥ (ਉਸ ਦਰਗਾਹ ਵਿਚ). Raga Sireeraag 1, 4, 1:2 (P: 15). 2. ਉਦਾਹਰਨ: ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥ (ਦਰਵਾਜੇ ਤੇ). Raga Sireeraag 5, 72, 4:1 (P: 42). ਉਦਾਹਰਨ: ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥ (ਘਰ ਦੇ ਦਰਵਾਜ਼ੇ ਤੇ ਠਾਕ/ਅਟਕਾ/ਰੁਕਾਵਟ ਨਾ ਹੋਵੇ॥). Raga Sireeraag 1, Asatpadee 6, 8:2 (P: 57). ਉਦਾਹਰਨ: ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ (ਦਰਵਾਜੇ ਤੇ). Raga Vadhans 1, 3, 1:9 (P: 558). ਉਦਾਹਰਨ: ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥ Raga Dhanaasaree, ʼnaamdev, 1, 3:3 (P: 693). 3. ਉਦਾਹਰਨ: ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ (ਸ਼ਬਦਾਰਥ ਇਥੇ ਵੀ ਅਰਥ 'ਦਰ' ਤੇ ਕਰਦਾ ਹੈ). Japujee, Guru ʼnanak Dev, 27:7 (P: 6). 4. ਉਦਾਹਰਨ: ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥ (ਕੂਚ ਦਰ ਕੂਚ) (ਵਾਰੋ ਵਾਰੀ ਚਲੇ ਗਏ). Raga Sireeraag 1, Asatpadee 17, 3:2 (P: 64). 5. ਉਦਾਹਰਨ: ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥ Raga Maajh 1, Vaar 10:4 (P: 142). ਉਦਾਹਰਨ: ਤੂੰ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ ॥ (ਨਜ਼ਰ/ਨਿਗਰਾਨੀ ਹੇਠ/ਅੰਦਰ). Raga Soohee 1, Asatpadee 4, 3:2 (P: 752). ਉਦਾਹਰਨ: ਊਪਰਿ ਦਰਿ ਅਸਮਾਨਿ ਪਇਆਲਿ ॥ (ਅੰਦਰ ਵਿਚ). Raga Malaar 1, 6, 2:1 (P: 1256). 6. ਉਦਾਹਰਨ: ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥ Raga Maajh 1, Vaar 11, Salok, 1, 1:4 (P: 142).
|
SGGS Gurmukhi-English Dictionary |
[Var.] From Dara
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਵਿੱਚ. ਭੀਤਰ “ਨਾਨਕ ਦਰਿ ਦੀਦਾਰਿ ਸਮਾਇ.” (ਮਃ ੧ ਵਾਰ ਰਾਮ ੧) 2. ਦਰਵਾਜ਼ੇ ਪੁਰ. “ਬਿਆ ਦਰੁ ਨਾਹੀ, ਕੈ ਦਰਿ ਜਾਉ?” (ਸ੍ਰੀ ਮਃ ੧) 3. ਦਰਬਾਰ ਵਿੱਚ. “ਹਰਿ ਦਰਿ ਸੋਭਾ ਪਾਇ.” (ਮਲਾ ਮਃ ੩) 4. ਦਫ਼ਤਰ ਦੇ. “ਧਰਮਰਾਇ ਦਰਿ ਕਾਗਦ ਫਾਰੇ.” (ਜੈਤ ਮਃ ੪) 5. ਸੰ. ਨਾਮ/n. ਕੰਦਰਾ. ਗੁਫਾ. ਖੋਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|