Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏa-i-ā. 1. ਕਰੁਣਾ, ਦੂਜੇ ਦੇ ਦੁੱਖ ਨੂੰ ਵੇਖ ਕੇ ਮਨ ਦਾ ਦ੍ਰਵਤ ਹੋਣ ਦਾ ਭਾਵ, ਤਰਸ ਤੋਂ ਉਪਜੀ ਕ੍ਰਿਪਾ। 2. ਟਿੱਕਾ ਦਿੱਤਾ ਹੈ। 1. compassion, mercy. 2. enshrined. ਉਦਾਹਰਨਾ: 1. ਧੌਲੁ ਧਰਮੁ ਦਇਆ ਕਾ ਪੂਤੁ ॥ Japujee, Guru Nanak Dev, 16:7 (P: 3). ਦਰਸਨਿ ਦੇਖਿਐ ਦਇਆ ਨ ਹੋਇ॥ ਲਏ ਦਿਤੇ ਵਿਣੁ ਰਹੈ ਨ ਕੋਇ ॥ (ਭਾਵ ਹਮਦਰਦੀ). Raga Aaasaa 1, 4, 3:1;2 (P: 350). 2. ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ Raga Sorath 5, 14, 1:2 (P: 612).
|
SGGS Gurmukhi-English Dictionary |
[n.] Mercy, pity
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. compassion, pity, commiseration, mercy, clemency, benignity, benevolence, beneficence, kindness, tenderness, sympathy, fellow-feeling.
|
Mahan Kosh Encyclopedia |
ਸੰ. ਦਯਾ. ਨਾਮ/n. ਦੂਸਰੇ ਦੇ ਦੁੱਖ ਨੂੰ ਦੇਖਕੇ ਚਿੱਤ ਦੇ ਦ੍ਰਵਣ ਦਾ ਭਾਵ. ਕਰੁਣਾ. ਰਹ਼ਮ. “ਸਤਿ ਸੰਤੋਖ ਦਇਆ ਕਮਾਵੈ.” (ਸ੍ਰੀ ਮਃ ੫) “ਧੌਲੁ ਧਰਮੁ, ਦਇਆ ਕਾ ਪੂਤੁ.” (ਜਪੁ) ਦੇਖੋ- ਧੌਲੁ ਧਰਮੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|