Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧai. 1. ਅਤੇ, ਤੇ। 2. ਤੋਂ। 3. ਤਿਸ ਨੂੰ, ਉਸ ਨੂੰ। 4. ਤੂੰ। 5. ਤੇਰੇ। 6. ਤਿੰਨ। 7. ਉਸ। 8. ਥਾਂ, ਜਗਾ। 9. ਉਨ੍ਹਾਂ ਦੇ। 10. ਤਦ, ਓਦੋਂ। 1. and. 2. sans, from. 3. him. 4. thou, you. 5. your, thy. 6. three. 7. him. 8. place. 9. his, theirs. 10, then. 1. ਉਦਾਹਰਨ: ਆਖਹਿ ਗੋਪੀ ਤੈ ਗੋਵਿੰਦ ॥ Japujee, Guru ʼnanak Dev, 26:14 (P: 6). ਉਦਾਹਰਨ: ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥ Raga Sireeraag 3, Asatpadee 20, 2:2 (P: 66). 2. ਉਦਾਹਰਨ: ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥ Raga Sireeraag 3, 37, 2:4 (P: 27). 3. ਉਦਾਹਰਨ: ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ ॥ Raga Sireeraag 3, 57, 2:3 (P: 36). 4. ਉਦਾਹਰਨ: ਆਨ ਰਸਾ ਜੇਤੇ ਤੈ ਚਾਖੇ ॥ Raga Gaurhee 5, 84, 1:1 (P: 180). ਉਦਾਹਰਨ: ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥ Raga Aaasaa 5, Chhant 11, 1:1 (P: 459). 5. ਉਦਾਹਰਨ: ਲਾਲ ਚੋਲਨਾ ਤੈ ਤਨਿ ਸੋਹਿਆ ॥ Raga Aaasaa 5, 52, 1:1 (P: 384). ਉਦਾਹਰਨ: ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥ Raga Vadhans 1, 3, 1:18 (P: 558). ਉਦਾਹਰਨ: ਹਰਿ ਨਾਮੁ ਨ ਸਿਮਰਹਿ ਸਾਧ ਸੰਗਿ ਤੈ ਤਨਿ ਉਡੈ ਖੇਹ ॥ (ਤੇਰੇ). Raga Bihaagarhaa 4, Vaar 14, Salok, 5, 1:1 (P: 553). 6. ਉਦਾਹਰਨ: ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ Raga Aaasaa, Kabir, 2, 1:1 (P: 475). ਉਦਾਹਰਨ: ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥ Raga Sorath 4, Vaar 8ਸ, 3, 1:1 (P: 645). 7. ਉਦਾਹਰਨ: ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ Raga Jaitsaree 5, Vaar 3, Salok, 5, 2:1 (P: 706). 8. ਉਦਾਹਰਨ: ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ Raga Aaasaa 1, Vaar 18ਸ, 1, 1:1 (P: 472). ਉਦਾਹਰਨ: ਹਰਿ ਅੰਤਰਜਾਮੀ ਸਭ ਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ ॥ Raga Gond 4, 5, 1:1 (P: 861). 9. ਉਦਾਹਰਨ: ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥ Raga Maaroo 5, Vaar 15, Salok, 5, 2:2 (P: 1099). 10. ਉਦਾਹਰਨ: ਤੈ ਸਹ ਪਾਸਹੁ ਕਹਣੁ ਕਹਾਇਆ ॥ Raga Saarang 4, Vaar 15, Salok, 1, 2:4 (P: 1243).
|
SGGS Gurmukhi-English Dictionary |
[P. conj.] And
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. settled, decided, finalized.
|
Mahan Kosh Encyclopedia |
ਪੜਨਾਂਵ/pron. ਤੂੰ. “ਚੇਤ ਚਿੰਤਾਮਨਿ, ਤੈ ਭੀ ਉਤਰਹਿ ਪਾਰਾ.” (ਸੋਰ ਮਃ ੯) “ਤੈ ਨਰ ਕਿਆ ਪੁਰਾਨ ਸੁਨਿ ਕੀਨਾ?” (ਸਾਰ ਪਰਮਾਨੰਦ) 2. ਉਸ ਦੇ. ਤਿਸ ਦੇ. “ਹਰਿਨਾਮੁ ਨ ਸਿਮਰਹਿ ਸਾਧੁ ਸੰਗਿ, ਤੈ ਤਨਿ ਊਡੈ ਖੇਹ.” (ਮਃ ੫ ਵਾਰ ਬਿਹਾ) 3. ਤੈਨੂੰ. ਤੁਝੇ. “ਜੋ ਤੈ ਮਾਰਨਿ ਮੁਕੀਆ.” (ਸ. ਫਰੀਦ) 4. ਤਿਸ ਨੂੰ. ਤਿਸੇ. “ਜੈ ਭਾਵੈ ਤੈ ਦੇਇ.” (ਸ੍ਰੀ ਮਃ ੩) 5. ਤੁਝ. “ਤੈ ਸਾਹਿਬ ਕੀ ਬਾਤ ਜਿ ਆਖੈ, ਕਹੁ ਨਾਨਕ ਕਿਆ ਦੀਜੈ?” (ਵਡ ਮਃ ੧) 6. ਤੇਰੇ. “ਤੈ ਪਾਸਹੁ ਓਇ ਲਦਿਗਏ.” (ਸ. ਫਰੀਦ) 7. ਵਿ. ਤਿੰਨ. ਤ੍ਰਯ. “ਥਾਲੈ ਵਿਚ ਤੈ ਵਸਤੂ ਪਈਓ.” (ਮਃ ੩ ਵਾਰ ਸੋਰ) “ਗਜ ਸਾਢੇ ਤੈ ਤੈ ਧੋਤੀਆ.” (ਆਸਾ ਕਬੀਰ) 8. ਨਾਮ/n. ਥੈ. ਅਸਥਾਨ. ਥਾਉਂ. ਜਗਾ. “ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਇ.” (ਵਾਰ ਆਸਾ) 9. ਤਾਉ. ਸੇਕ. ਆਂਚ. “ਚਲੇ ਤੇਜ ਤੈਕੈ.” (ਚੰਡੀ ੨) 10. ਪ੍ਰਤ੍ਯ. ਸੇ. ਤੋ. “ਮਨਮੁਖ ਗੁਣ ਤੈ ਬਾਹਰੇ.” (ਸ੍ਰੀ ਮਃ ੩) 11. ਕਾ. ਕੇ. “ਸਦਾ ਇਕ ਤੈ ਰੰਗ ਰਹਹਿ.” (ਮਃ ੩ ਵਾਰ ਵਡ) 12. ਵ੍ਯ. ਪਰਯੰਤ. ਤੀਕ. ਤੋੜੀ. “ਜੌ ਜੁਗ ਤੈ ਕਰਹੈ ਤਪਸਾ.” (ਸਵੈਯੇ ੩੩) 13. ਅਤੇ. ਔਰ. “ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿਜਾਇ.” (ਮਃ ੩ ਵਾਰ ਗੂਜ ੧) “ਭਗਤਾ ਤੈ ਸੰਸਾਰੀਆ ਜੋੜੁ ਕਦੇ ਨ ਆਇਆ.” (ਮਃ ੧ ਵਾਰ ਮਾਝ) 14. ਦੇਖੋ- ਤਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|