Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧe. 1. ਦੇ। 2. ਤੋਂ। 3. ਦੁਆਰਾ, ਰਾਹੀਂ। 4. ਉਨ੍ਹਾਂ ਦੇ। 5. ਓਹ। 6. 'ਅਤੇ' ਦਾ ਸੰਖੇਪ। 1. its. 2. from, beyond, since, by. 3. through, by means of. 4. their. 5. they. 6. over, and. 1. ਉਦਾਹਰਨ: ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ Japujee, Guru ʼnanak Dev, 16:12 (P: 3). 2. ਉਦਾਹਰਨ: ਤਿਸ ਤੇ ਹੋਏ ਲਖ ਦਰਿਆਉ ॥ Japujee, Guru ʼnanak Dev, 16:21 (P: 3). ਉਦਾਹਰਨ: ਗੁਰ ਤੇ ਬਾਹਰਿ ਕਿਛੁ ਨਹੀ ਗੁਰ ਕੀਤਾ ਲੋੜੇ ਸੁ ਹੋਇ ॥ (ਤੋਂ). Raga Sireeraag 5, 99, 2:4 (P: 52). ਉਦਾਹਰਨ: ਤਨੁ ਹੈਮੰਚਲਿ ਗਾਲੀਐ ਭੀ ਮਨੁ ਤੇ ਰੋਗੁ ਨ ਜਾਇ ॥ (ਤੋਂ). Raga Sireeraag 1, Asatpadee 14, 3:2 (P: 62). ਉਦਾਹਰਨ: ਜਬ ਤੇ ਸਾਧੂ ਸੰਗਤਿ ਪਾਏ ॥ Raga Maajh 5, 24, 4:1 (P: 101). 3. ਉਦਾਹਰਨ: ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥ (ਸਦਕਾ). Raga Dhanaasaree 1, Sohlay, 3, 4:2 (P: 13). ਉਦਾਹਰਨ: ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ (ਗੁਰੂ ਦੀ ਰਾਹੀਂ, ਗੁਰੂ ਤੋਂ ਗੁਰੂ ਦੁਆਰਾ). Raga Gaurhee 5, Sohlay, 5, 3:1 (P: 13). ਉਦਾਹਰਨ: ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥ (ਦੁਆਰਾ, ਰਾਹੀਂ). Raga Sireeraag 1, Asatpadee 7, 1:1 (P: 57). 4. ਉਦਾਹਰਨ: ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ Japujee, Guru ʼnanak Dev, 38ਸ:6 (P: 8). 5. ਉਦਾਹਰਨ: ਖਸਮੁ ਵਿਸਾਰਹਿ ਤੇ ਕਮਜਾਤਿ ॥ Raga Aaasaa 1, Sodar, 3, 4:3 (P: 10). 6. ਉਦਾਹਰਨ: ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ ॥ Raga Sireeraag 5, 26, 5:3 (P: 70).
|
SGGS Gurmukhi-English Dictionary |
[P. pro.] They, those, P. prep. From, out of, through, by means of
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) conj. same as ਅਤੇ, and. (2) prep adv. same as ਉਤੇ ਰਅ.
|
Mahan Kosh Encyclopedia |
ਪੜਨਾਂਵ/pron. ਉਹ ਦਾ ਬਹੁ ਵਚਨ. ਵੇ. ਓਹ. ਵਹ. “ਤੇ ਸਾਧੂ ਹਰਿ ਮੇਲਹੁ ਸੁਆਮੀ.” (ਭੈਰ ਮਃ ੪) 2. ਵ੍ਯ. ਸੇ. ਤੋਂ. “ਆਸ ਅੰਦੇਸੇ ਤੇ ਨਿਹਕੇਵਲ.” (ਵਾਰ ਆਸਾ) 3. ਅਤੇ ਦਾ ਸੰਖੇਪ. “ਅੰਗਦ ਗੁਰੁ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ.” (ਚੰਡੀ ੩) 4. ਕ੍ਰਿ. ਵਿ. ਉੱਤੇ (ਉੱਪਰ) ਦਾ ਸੰਖੇਪ. “ਚੜੇ ਰਥੀਂ ਗਜ ਘੋੜਿਈਂ ਮਾਰ ਭੁਇ ਤੇ ਤਾਰੇ.” (ਚੰਡੀ ੩) 5. ਸੰ. ਤੁਮ ਸੇ. ਤ੍ਵਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|