Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-English Dictionary |
‘Tukhaaree’ name of a Raga.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਨਾਮ/n. ਤੁਖਾਰ ਦੇਸ਼ ਦਾ ਵਸਨੀਕ ਅਤੇ ਤੁਖਾਰ ਦੇਸ਼ ਦੀ ਬੋੱਲੀ। 2. ਤੁਖਾਰ ਦੀ ਘੋੜੀ। 3. ਘੋੜੀ. ਦੇਖੋ- ਤੁਖਾਈ ੨। 4. ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜਿਸ ਦਾ ਗ੍ਰਹ ਸੁਰ ਸ਼ੜਜ, ਵਾਦੀ ਰਿਸ਼ਭ, ਪੰਚਮ ਸੰਵਾਦੀ ਅਤੇ ਮੱਧਮ ਅਨੁਵਾਦੀ ਹੈ. ਇਸ ਵਿੱਚ ਦੋਵੇਂ ਗਾਂਧਾਰ ਅਤੇ ਦੋਵੇਂ ਮੱਧਮ ਲਗਦੇ ਹਨ. ਗਾਉਣ ਦਾ ਵੇਲਾ ਚਾਰ ਘੜੀ ਦਿਨ ਚੜ੍ਹੇ ਹੈ. ਸ਼ ਰਾ ਗ ਗਾ ਮ ਮਾ ਪ ਧਾ ਨ. ਕਈਆਂ ਨੇ ਪੰਚਮ ਵਰਜਿਤ ਮੰਨਕੇ ਤੁਖਾਰੀ ਸ਼ਾੜਵ ਲਿਖੀ ਹੈ. ਸ਼ੜਜ ਗਾਂਧਾਰ ਨਿਸ਼ਾਦ ਸ਼ੁੱਧ, ਰਿਸ਼ਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਇਸ ਹਾਲਤ ਵਿੱਚ ਮੱਧਮ ਵਾਦੀ, ਸ਼ੜਜ ਸੰਵਾਦੀ ਹੈ. ਸ਼੍ਰੀਗੁਰੂ ਗ੍ਰੰਥ ਸਾਹਿਬ ਵਿੱਚ ਤੁਖਾਰੀ ਦਾ ਨੰਬਰ ਬਾਈਹਵਾਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|