Mahan Kosh Encyclopedia, Gurbani Dictionaries and Punjabi/English Dictionaries.
| Punjabi Translation | |
n.m. a measure in Indian classical music.
|
| SGGS Gurmukhi-English Dictionary |
‘Tilang’ is a name of Raga.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. a measure in Indian classical music.
|
| Mahan Kosh Encyclopedia | |
ਸੰ. तैलङ्ग- ਤੈਲੰਗ. ਇਸ ਦਾ ਨਾਮ ਸੰਸਕ੍ਰਿਤ ਗ੍ਰੰਥਾਂ ਵਿੱਚ ਤ੍ਰਿਕਲਿੰਗ ਅਤੇ ਤ੍ਰਿਲਿੰਗ ਭੀ ਹੈ. ਇੱਕ ਦੱਖਣੀ ਦੇਸ਼ ਜੋ ਸ਼੍ਰੀਸ਼ੈਲ ਤੋਂ ਚੋਲ ਰਾਜ੍ਯ ਦੇ ਮੱਧ ਤੀਕ ਹੈ. ਇਸ ਨਾਮ ਦਾ ਕਾਰਣ ਇਹ ਹੈ ਕਿ ਇਸ ਵਿੱਚ ਸ਼੍ਰੀਸ਼ੈਲ, ਕਾਲੇਸ਼੍ਵਰ ਅਤੇ ਭੀਮੇਸ਼੍ਵਰ ਨਾਮਕ ਤਿੰਨ ਪਹਾੜ ਹਨ, ਜਿਨ੍ਹਾਂ ਉੱਪਰ ਤਿੰਨ ਸ਼ਿਵਲਿੰਗ ਹਨ। 2. ਬਿਲਾਵਲ ਠਾਟ ਦਾ ਇੱਕ ਔੜਵ ਰਾਗ. ਇਸ ਵਿੱਚ ਰਿਸ਼ਭ ਅਤੇ ਧੈਵਤ ਵਰਜਿਤ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਨਿਸ਼ਾਦ ਅਤੇ ਪੰਚਮ ਦੀ ਇਸ ਵਿੱਚ ਸੰਗਤਿ ਹੈ. ਵਾਦੀ ਸੁਰ ਗਾਂਧਾਰ ਅਤੇ ਨਿਸ਼ਾਦ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਰ ਹੈ. ਆਰੋਹੀ- ਸ਼ ਗ ਮ ਪ ਨ ਸ਼. ਅਵਰੋਹੀ- ਸ਼ ਨ ਪ ਮ ਗ ਸ਼. ਕਿਤਨਿਆਂ ਨੇ ਇਸ ਵਿੱਚ ਧੈਵਤ ਸੁਰ ਲਾਕੇ ਸ਼ਾੜਵ ਮੰਨਿਆ ਹੈ. ਸ਼੍ਰੀ ਗੁਰੂਗ੍ਰੰਥ ਸਾਹਿਬ ਵਿੱਚ ਇਸ ਦਾ ਚੌਦਵਾਂ ਨੰਬਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|