Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧin(i). 1. ਉਸ ਨੇ। 2. ਤ੍ਰੈ, ਤੀਨ। 3. ਉਸ ਪਾਸੇ। 4. ਘਾਹ, ਤ੍ਰਿਣ। 5. ਇੰਨਾਂ/ਉਨ੍ਹਾਂ ਨੇ। 1. he, they, it. 2, three. 3. that direction. 4. straw, blade of grass. 5. they, those. 1. ਉਦਾਹਰਨ: ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ Japujee, Guru ʼnanak Dev, 5:3 (P: 2). ਉਦਾਹਰਨ: ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ ॥ (ਭਾਵ ਉਸ ਮਾਇਆ ਨੇ). Raga Gaurhee, Kabir, 46, 3:1 (P: 333). 2. ਉਦਾਹਰਨ: ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ Japujee, Guru ʼnanak Dev, 30:1 (P: 7). ਉਦਾਹਰਨ: ਥਾਲ ਵਿਚ ਤਿਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ Mundaavanee 5, 1:1 (P: 1429). 3. ਉਦਾਹਰਨ: ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥ Raga Sireeraag 4, 68, 1:1 (P: 41). 4. ਉਦਾਹਰਨ: ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ Raga Gaurhee 5, Sukhmanee 23, 2:5 (P: 294). 5. ਉਦਾਹਰਨ: ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ Raga Vadhans 1, 3, 1:2 (P: 557). ਉਦਾਹਰਨ: ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ Raga Aaasaa, Dhanaa, 2, 2:1 (P: 487).
|
SGGS Gurmukhi-English Dictionary |
[P. pro.] That, by him, var. from Tina
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਉਨ੍ਹਾਂ ਨੇ. ਤਿਨ੍ਹਾਂ ਨੇ। 2. ਤਿਸ ਨੇ. ਉਸ ਨੇ. “ਧੁਰ ਕੀ ਬਾਣੀ ਆਈ। ਤਿਨਿ ਸਗਲੀ ਚਿੰਤ ਮਿਟਾਈ.” (ਸੋਰ ਮਃ ੫) 3. ਕ੍ਰਿ. ਵਿ. ਤਿਧਰ. ਉਸ ਪਾਸੇ. “ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ.” (ਸ੍ਰੀ ਮਃ ੪) 4. त्रीणि- ਤ੍ਰੀਣਿ. ਤਿੰਨ. “ਤਿਨਿ ਚੇਲੇ ਪਰਵਾਣੁ.” (ਜਪੁ) “ਥਾਲ ਵਿਚਿ ਤਿਨਿ ਵਸਤੂ ਪਈਓ.” (ਮੁੰਦਾਵਣੀ) 5. ਤ੍ਰਿਣ ਮੇਂ. “ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮ.” (ਸੁਖਮਨੀ) ਬਣ ਵਿੱਚ, ਤ੍ਰਿਣ ਵਿੱਚ, ਪਰਬਤ ਵਿੱਚ ਪਾਰਬ੍ਰਹਮ ਵ੍ਯਾਪਕ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|