Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧāhī. 1. ਉਥੇ ਹੀ। 2. ਤਦੇ ਹੀ, ਤਾਂ ਹੀ। 3. ਉਨ੍ਹਾਂ ਵਿਚ। 4. ਉਸੇ ਦੇ। 1. there. 2. only then, then alone. 3. in them. 4. only theirs/his. 1. ਉਦਾਹਰਨ: ਠਾਕੁਰ ਜਾ ਸਿਮਰਾ ਤੂੰ ਤਾਹੀ ॥ Raga Goojree 5, 19, 1:1 (P: 499). 2. ਉਦਾਹਰਨ: ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥ Raga Sorath 1, 9, 3:2 (P: 598). 3. ਉਦਾਹਰਨ: ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਹੈ ਤਾਹੀ ॥ Raga Bilaaval 5, 100, 2:2 (P: 824). 4. ਉਦਾਹਰਨ: ਪੂਰਨ ਕਾਜੁ ਤਾਹੀ ਕਾ ਹੋਇ ॥ Raga Bhairo 5, 33, 4:2 (P: 1145).
|
Mahan Kosh Encyclopedia |
ਵ੍ਯ. ਤਬ ਹੀ. ਤਭੀ. “ਅੰਤਰ ਕੀ ਗਤਿ ਤਾਹੀ.” (ਸੋਰ ਮਃ ੧) ਅੰਦਰ ਦੀ ਸ਼ੁੱਧੀ ਤਬ ਹੀ। 2. ਤਹਾਂ ਹੀ. ਓਥੇ ਹੀ. “ਠਾਕੁਰ, ਜਾਂ ਸਿਮਰਾ ਤੂੰ ਤਾਹੀ.” (ਗੂਜ ਮਃ ੫) 3. ਤਿਸੀ. ਉਸੀ. ਤਿਸਹੀ. “ਤਾਹੀ ਸਮੇਤ ਹਨੇ ਤੁਮ ਕੋ.” (ਕ੍ਰਿਸਨਾਵ) 4. ਤਾਹਣਾ ਕ੍ਰਿਯਾ ਦਾ ਭੂਤਕਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|