Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧār. 1. ਇਕ ਰਸ, ਇਕ ਟਕ, ਅਖੰਡ। 2. (ਨੀਝ, ਦ੍ਰਿਸ਼ਟੀ, ਤਕ) ਬਝੀ ਹੋਈ। 3. ਵਾਂਗ, ਤਰ੍ਹਾਂ। 4. ਉਚੀ ਸੁਰ। 5. ਤੰਤ, ਡੋਰੀ। 6. ਸੰਗੀਤ ਅਨੁਸਾਰ ਇਕ ਠਾਟ ਦੀ ਸਪਤਕ, ਸਤ ਸੁਰਾਂ ਦਾ ਸਮੁਦਾਯ। 1. uninterrupted, constantly. 2. (glance) fixed, incessant glance. 3. like. 4. high pitch of melody. 5. strings. 6. one of the musical tone, unit of seven tones. ਉਦਾਹਰਨਾ: 1. ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ Japujee, Guru Nanak Dev, 1:2 (P: 1). ਅਨਹਦਿ ਰਾਤਾ ਏਕ ਲਿਵ ਤਾਰ ॥ Raga Basant 1, Asatpadee 3, 4:3 (P: 1188). 2. ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥ Raga Gaurhee 4, Vaar 5, Salok, 4, 1:1 (P: 302). ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥ (ਨੀਝ). Raga Raamkalee 5, Vaar 7ਸ, 5, 1:6 (P: 960). 3. ਮਨੁ ਭੂਲਉ ਭਰਮਸਿ ਭਵਰ ਤਾਰ ॥ Raga Basant 1, Asatpadee 2, 2:1 (P: 1188). 4. ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥ Raga Malaar 1, Vaar 27ਸ, 1, 1:4 (P: 1291). 5. ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈਂ ਸਭ ਤਾਰ ॥ (ਸੁਰਾਂ, ਤਾਰਾਂ). Salok, Kabir, 103:2 (P: 1369). 6. ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥ Raagmaalaa 1:24 (P: 1430).
|
SGGS Gurmukhi-English Dictionary |
[1. P. n. 2. P. v. 3. Sk. adj.] 1. the tāra tree. 2. (from Taranā) to cause to swim, cross. 3. loud, high, shrill
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. wire, cable, line, string, strand; telegram. (2) v. imperative form of ਤਾਰਨਾ, repay (debt), pay (tax esp. land revenue).
|
Mahan Kosh Encyclopedia |
ਨਾਮ/n. ਤਾੜ ਬਿਰਛ. “ਤਾਰ ਪ੍ਰਮਾਨ{1058} ਉਚਾਨ ਧੁਜਾ ਲਖ.” (ਕਲਕੀ) 2. ਸੰ. ਤੰਤੁ. ਡੋਰਾ। 3. ਧਾਤੁ ਦਾ ਤੰਤੁ. ਸੁਵਰਣ ਚਾਂਦੀ ਲੋਹੇ ਆਦਿ ਦੀ ਤਾਰ। 4. ਚਾਂਦੀ। 5. ਓਅੰਕਾਰ. ਪ੍ਰਣਵ। 6. ਸੁਗ੍ਰੀਵ ਦੀ ਫ਼ੌਜ ਦਾ ਇੱਕ ਸਰਦਾਰ। 7. ਤਾਰਾ. ਨਕ੍ਸ਼ਤ੍ਰ। 8. ਸ਼ਿਵ। 9. ਵਿਸ਼ਨੁ। 10. ਸੰਗੀਤ ਅਨੁਸਾਰ ਇੱਕ ਠਾਟ ਦੀ ਸਪਤਕ. ਸੱਤ ਸੁਰਾਂ ਦਾ ਸਮੁਦਾਯ। 11. ਉੱਚਾ ਸ੍ਵਰ. ਟੀਪ. “ਤਾਰ ਘੋਰ ਬਾਜਿੰਤ੍ਰ ਤਹਿ.” (ਮਃ ੧ ਵਾਰ ਮਲਾ) 12. ਅੱਖ ਦੀ ਪੁਤਲੀ। 13. ਟਕ. ਨੀਝ. ਅਚਲਦ੍ਰਿਸ਼੍ਟਿ. “ਮਛੀ ਨੋ ਤਾਰ ਲਾਵੈ.” (ਵਾਰ ਰਾਮ ੨ ਮਃ ੫) “ਲੋਚਨ ਤਾਰ ਲਾਗੀ.” (ਕੇਦਾ ਮਃ ੫) 14. ਵ੍ਰਿੱਤਿ ਦੀ ਏਕਾਗ੍ਰਤਾ. ਮਨ ਦੀ ਲਗਨ. “ਲਾਗੀ ਤੇਰੇ ਨਾਮ ਤਾਰ.” (ਨਾਪ੍ਰ) 15. ਵਿ. ਅਖੰਡ. ਇੱਕ ਰਸ. ਲਗਾਤਾਰ. “ਜੇ ਲਾਇ ਰਹਾ ਲਿਵ ਤਾਰ.” (ਜਪੁ) 16. ਦੇਖੋ- ਤਾਰਣਾ। 17. ਵ੍ਯ. ਤਰਹਿ. ਵਾਂਙ, ਜੈਸੇ- “ਮਨ ਭੂਲਉ ਭਰਮਸਿ ਭਵਰ ਤਾਰ.” (ਬਸੰ ਅ: ਮਃ ੧) 18. ਤਾਲ. ਦੋਹਾਂ ਹੱਥਾਂ ਦਾ ਪਰਸਪਰ ਪ੍ਰਹਾਰ. ਤਾੜੀ. “ਵਿਹੰਗ ਵਿਕਾਰਨ ਕੋ ਕਰਤਾਰ.” (ਗੁਪ੍ਰਸੂ) ਵਿਕਾਰਰੂਪ ਪੰਛੀਆਂ ਦੇ ਉਡਾਉਣ ਨੂੰ ਹੱਥ ਦਾ ਤਾਲ (ਤਾੜੀ). 19. ਫ਼ਾ. [تار] ਨਾਮ/n. ਸੂਤ. ਤੰਤੁ। 20. ਵਿ. ਕਾਲਾ. ਸ੍ਯਾਹ। 21. ਦੇਖੋ- ਨਾਦ। 22. ਦੇਖੋ- ਤਾਲ। 23. ਹਿੰਦੁਸਤਾਨੀ ਵਿੱਚ ਤਾਰਬਰਕੀ (Telegraph) ਨੂੰ ਭੀ ਤਾਰ ਆਖਦੇ ਹਨ. ਦੇਖੋ- ਟੈਲਿਗ੍ਰਾਫ਼. Footnotes: {1058} ਤਾੜ ਪ੍ਰਮਾਣ ਤੋਂ ਤਿੰਨ ਸੌ ਹੱਥ ਦੀ ਲੰਬਾਈ ਸਮਝੀ ਜਾਂਦੀ ਹੈ. ਦੇਖੋ- ਤਾੜ 4.
Mahan Kosh data provided by Bhai Baljinder Singh (RaraSahib Wale);
See https://www.ik13.com
|
|