Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧa-u. 1. ਤੈਨੂੰ। 2. ਤਾਂ, ਤਦ। 3. ਤੂੰ, ਤੈਂ ਨੇ। 4. ਤੇਰੀ। 5. ਉਸ, ਤਿਸ। 6. ਤਾਂ। 7. ਤਾਂ ਵੀ, ਫਿਰ ਵੀ। 8. ਤੇਰੇ ਕੋਲ। 1. to you. 2. only, then. 3. you. 4. your. 5. his. 6. have. 7. even then. 8. to you.. 1. ਉਦਾਹਰਨ: ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥ Raga Aaasaa 4, So-Purakh, 2, 1:2 (P: 11). ਉਦਾਹਰਨ: ਤਉ ਭਾਣਾ ਤਾਂ ਤ੍ਰਿਪਤਿ ਅਘਾਇ ਰਾਮ ॥ Raga Vadhans 5, Chhant 1, 3:1 (P: 577). 2. ਉਦਾਹਰਨ: ਕਰਿ ਚਾਨਣੁ ਸਾਹਿਬ ਤਉ ਮਿਲੈ ॥ Raga Sireeraag 1, 33, 2:2 (P: 25). ਉਦਾਹਰਨ: ਨਾਨਕ ਤਉ ਮੋਖੰਤਰੁ ਪਾਹਿ ॥ Raga Aaasaa 1, Vaar 13, Salok, 1, 2:6 (P: 470). 3. ਉਦਾਹਰਨ: ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥ Raga Sireeraag 5, Chhant 3, 43:1 (P: 81). ਉਦਾਹਰਨ: ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥ Raga Maaroo 5, Vaar 2, Salok, 5, 1:2 (P: 1094). 4. ਉਦਾਹਰਨ: ਤਉ ਕੁਦਰਤਿ ਕੀਮਤਿ ਨਹੀ ਪਾਇ ॥ Raga Gaurhee 1, 3, 1:2 (P: 152). ਉਦਾਹਰਨ: ਤਉ ਕਿਰਪਾ ਤੇ ਮਾਰਗੁ ਪਾਈਐ ॥ Raga Gaurhee 5, 83, 1:1 (P: 180). ਉਦਾਹਰਨ: ਤਉ ਕਾਰਣਿ ਸਾਹਿਬਾ ਰੰਗਿ ਰਤੇ ॥ (ਤੇਰੇ ਸਦਕਾ). Raga Aaasaa 1, 33, 1:1 (P: 358). 5. ਉਦਾਹਰਨ: ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ ॥ Raga Aaasaa 1, Chhant 1, 2:4 (P: 436). ਉਦਾਹਰਨ: ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥ Raga Tilang 1, 4, 3:3 (P: 722). 6. ਉਦਾਹਰਨ: ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥ Raga Gaurhee 1, 16, 2:1 (P: 156). ਉਦਾਹਰਨ: ਓਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ ॥ Raga Gaurhee, Kabir, 52, 4:2 (P: 334). ਉਦਾਹਰਨ: ਤਉ ਭੀ ਮੇਰਾ ਮਨੁ ਨ ਪਤੀਆਰਾ ॥ Raga Aaasaa 5, 11, 1:2 (P: 373). ਉਦਾਹਰਨ: ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥ Raga Dhanaasaree Ravidas, 2, 1:2 (P: 694). 7. ਉਦਾਹਰਨ: ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ Raga Gond, ʼnaamdev 1, 1:1 (P: 873). 8. ਉਦਾਹਰਨ: ਤਉ ਮੈ ਆਇਆ ਸਰਨੀ ਆਇਆ ॥ Raga Soohee 5, 46, 1:1 (P: 746).
|
Mahan Kosh Encyclopedia |
ਪੜਨਾਂਵ/pron. ਤੇਰਾ. ਤੇਰੇ. ਤੇਰੀ. “ਤਉ ਕਿਰਪਾ ਤੇ ਮਾਰਗਿ ਪਾਈਐ.” (ਗਉ ਮਃ ੫) “ਪਾਵ ਸੁਹਾਵੇ ਜਾ ਤਉ ਧਿਰਿ ਜੁਲਦੇ.” (ਵਾਰ ਰਾਮ ੨ ਮਃ ੫) 2. ਤੈਨੂੰ. ਤੁਝੇ. “ਜੋ ਤਉ ਭਾਵੈ, ਸੋਈ ਥੀਸੀ.” (ਸੋਪੁਰਖੁ) 3. ਤੈਂ. ਤੈਂਨੇ. “ਜੋ ਤਉ ਕੀਨੇ ਆਪਣੇ.” (ਸ੍ਰੀ ਛੰਤ ਮਃ ੫) 4. ਤਿਸ. “ਜਾਂਕੈ ਪ੍ਰੇਮ ਪਦਾਰਥੁ ਪਾਈਐ, ਤਉ ਚਰਨੀ ਚਿਤੁ ਲਾਈਐ.” (ਤਿਲੰ ਮਃ ੧) 5. ਤੂੰ. “ਸੁਨੀਅਤ ਪ੍ਰਭੁ ਤਉ ਸਗਲ ਉਧਾਰਨ.” (ਬਿਲਾ ਮਃ ੫) 6. ਕ੍ਰਿ. ਵਿ. ਤੋ. ਤਾਂ. “ਤੁਮ ਤਉ ਰਾਖਨਹਾਰ ਦਇਆਲ!” (ਧਨਾ ਮਃ ੫) 7. ਤਬ. “ਜੋਗ ਜੁਗਤਿ ਤਉ ਪਾਈਐ.” (ਸੂਹੀ ਮਃ ੧) 8. ਤਾਂਭੀ. ਤਊ. ਤਥਾਪਿ. ਤਾਹਮ. “ਤਉ ਨ ਪੁਜਹਿ ਹਰਿਕੀਰਤਿ ਨਾਮਾ.” (ਗੌਂਡ ਨਾਮਦੇਵ) “ਮਾਧਵੇ! ਤੁਮਨ ਤੋਰਹੁ, ਤਉ ਹਮ ਨਹੀ ਤੋਰਹਿ.” (ਸੋਰ ਰਵਿਦਾਸ) ਹੇ ਮਾਯਾ ਪਤਿ! ਜੇ ਆਪ ਪ੍ਰੀਤਿ ਤੋੜ ਭੀ ਲਓਂ, ਤਊ (ਤਾਂ ਭੀ) ਅਸੀਂ ਨਹੀਂ ਤੋੜਦੇ, ਕਿਉਂਕਿ- “ਤੁਮ ਸਿਉ ਤੋਰਿ ਕਵਨ ਸਿਉ ਜੋਰਹਿ?” ਦੇਖੋ- ਤੁਮਨ ਦਾ ਫੁਟਨੋਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|