Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧa. 1. ਤਦ। 2. ਜੇ, ਜੇਕਰ। 3. ਤਾਂ। 4. ਤੇ, ਅਤੇ। 5. ਕੇਵਲ, ਸਿਰਫ। 1. then. 2. may. though. 3. otherwise. 4. and. 5. only. ਉਦਾਹਰਨਾ: 1. ਨਾਨਕ ਹੁਕਮੈ ਜੇ ਬੁਝੈ ਤ ਹਊਮੈ ਕਹੈ ਨ ਕੋਇ ॥ Japujee, Guru Nanak Dev, 2:6 (P: 1). ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥ Raga Sireeraag 1, 13, 4:3 (P: 19). 2, ਉਦਾਹਰਨ: ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ Raga Sireeraag 1, 1, 1:1 (P: 14). 3. ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥ Raga Sireeraag 1, Asatpadee 17, 2:1 (P: 64). ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥ Raga Maajh 1, Vaar 24, Salok, 1, 1:3 (P: 149). 4. ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜਿਆ ॥ Raga Bihaagarhaa 5, 1, 1:3 (P: 542). ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ ਆਵਏ ॥ Raga Vadhans 1, Chhant 2, 4:5 (P: 567). 5. ਜਪਹਿ ਤ ਸਾਚਾ ਏਕੁ ਮੁਰਾਰੇ ॥ Raga Vadhans 1, Chhant 2, 5:3 (P: 567). ਜਪਹੁ ਤ ਏਕੋ ਨਾਮਾ ॥ Raga Soohee 1, 1, 1:1 (P: 728).
|
SGGS Gurmukhi-English Dictionary |
[P. adv.] 1. Then, so. 2. The 21st letter of Gurmukhi.
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. twenty first letter of Gurmukhi script representing voiceless unaspirated dental plosive (t).
|
Mahan Kosh Encyclopedia |
ਪੰਜਾਬੀ ਵਰਣਮਾਲਾ ਦਾ ਇਕੀਹਵਾਂ ਅੱਖਰ. ਇਸ ਦਾ ਉੱਚਾਰਣਅਸਥਾਨ ਦੰਤ (ਦੰਦ) ਹੈ। 2. ਵ੍ਯ. ਨਿਸ਼ਚੇ ਕਰਕੇ. ਯਕੀਨਨ। 3. ਨਿਰਾ. ਫ਼ਕ਼ਤ਼. ਕੇਵਲ. “ਬਾਣੀ ਤ ਗਾਵਹੁ ਗੁਰੂ ਕੇਰੀ.” (ਅਨੰਦੁ) 4. ਤੋ. ਤਾਂ. “ਮੋਤੀ ਤ ਮੰਦਰ ਊਸਰਹਿ.” (ਸ੍ਰੀ ਮਃ ੧) 5. ਤਦ. ਤਬ. “ਸਤਿਗੁਰੁ ਹੋਇ ਦਇਆਲੁ, ਤ ਸਰਧਾ ਪੂਰੀਐ.” (ਮਃ ੧ ਵਾਰ ਮਾਝ) “ਤ ਧਰਿਓ ਮਸਤਕਿ ਹਥ.” (ਸਵੈਯੇ ਮਃ ੨ ਕੇ) 6. ਔਰ. ਅਤੇ। 7. ਸੰ. ਨਾਮ/n. ਝੂਠ. ਅਸਤ੍ਯ। 8. ਰਤਨ। 9. ਅਮ੍ਰਿਤ। 10. ਨੌਕਾ. ਨਾਵ। 11. ਚੋਰ। 12. ਮਲੇਛ। 13. ਪੂਛ. ਦੁਮ। 14. ਗਰਭ। 15. ਗੋਦ. ਗੋਦੀ। 16. ਤਗਣ ਦਾ ਸੰਖੇਪ ਨਾਮ. ਦੇਖੋ- ਗਣ 7। 17. ਫ਼ਾ. [ت] ਪੜਨਾਂਵ/pron. ਤੈਨੂੰ. ਤੇਰਾ। 18. ਪ੍ਰਤ੍ਯ. ਸ਼ਬਦ ਦੇ ਅੰਤ ਲੱਗਕੇ ਇਹ ਧਰਮ ਅਤੇ ਭਾਵ ਬੋਧਕ ਸੰਗ੍ਯਾ ਬਣਾ ਦੇਂਦਾ ਹੈ. ਜਿਵੇਂ- ਇਨਸਾਨਿਯਤ, ਲਯਾਕ਼ਤ ਆਦਿ. ਸੰਸਕ੍ਰਿਤ ਵਿੱਚ ਇਸਦਾ ਰੂਪ ਤ੍ਵ ਅਤੇ ਪੰਜਾਬੀ ਵਿਚ ਪੁਣਾ (ਪਨ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|