Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jẖūṯẖā. 1. ਕੂੜਾ, ਅਸਤ। 2. ਅਸਤਵਾਦੀ, ਝੂਠ ਬੋਲਣ ਵਾਲਾ। 1. false, untrue. 2. lier. ਉਦਾਹਰਨਾ: 1. ਝੂਠਾ ਰੁਦਨੁ ਹੋਆ ਦੋੁਆਲੈ ਖਿਨ ਮਹਿ ਭਇਆ ਪਰਾਇਆ ॥ (ਕੇਵਲ ਦਿਖਾਵੇ ਦਾ). Raga Sireeraag 5, Pahray 1, 4:4 (P: 75). ਝੂਠਾ ਮੰਗਣੁ ਜੇ ਕੋਈ ਮਾਂਗੈ ॥ (ਨਾਸ ਹੋਣ ਵਾਲਾ). Raga Maajh 5, 50, 1:1 (P: 109). ਮਹਜਰੁ ਝੂਠਾ ਕੀਤੋਨੁ ਆਪਿ ॥ (ਜੋ ਸਚ ਨਾ ਹੋਵੇ, ਬਣਾਵਟੀ). Raga Gaurhee 5, 168, 1:1 (P: 199). ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥ (ਨਾਸ ਹੋਣ ਵਾਲਾ ਮਨੁੱਖ). ਉਦਾਹਰਨ: ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥ (ਫਜੂਲ, ਨਿਰਾਰਥਕ). Raga Aaasaa 1, Chhant 3, 1:4 (P: 437). ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥ (ਜੋ ਖਰਾ ਨਹੀਂ, ਅਸਲੀ ਨਹੀਂ). Raga Raamkalee 3, Vaar 4, Salok, Kabir, 1:1 (P: 948). 2. ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥ Raga Sorath 4, Vaar 27ਸ, 4, 2:5 (P: 653).
|
English Translation |
adj.m. liar, fibber; false, untrue, bogus, fake, phoney, spurious, not genuine, counterfeit, artificial; untruthful, mendacious, dishonest, faithless.
|
Mahan Kosh Encyclopedia |
ਵਿ. ਅਸਤ੍ਯਵਾਦੀ। 2. ਨਾਸ਼ ਹੋਣ ਵਾਲਾ. ਬਿਨਸਨਹਾਰ. “ਸੋ ਝੂਠਾ ਜੋ ਝੂਠੈ ਲਾਗੈ ਝੂਠੇ ਕਰਮ ਕਮਾਈ.” (ਗੂਜ ਮਃ ੩) 3. ਜੂਠਾ. ਅਪਵਿਤ੍ਰ. “ਝੂਠੇ ਚਉਕੇ ਨਾਨਕਾ.” (ਮਃ ੩ ਵਾਰ ਮਾਰੂ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|