Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joṯ(i). 1. ਪਰਮਾਤਮਾ ਰੂਪੀ ਜੋਤੀ, ਨੂਰ, ਭਾਵ ਪਰਮਾਤਮਾ। 2. ਆਤਮਾ ਰੂਪੀ ਜੋਤ। 3. ਆਤਮਕ ਰੋਸ਼ਨੀ, ਰੂਹਾਨੀ ਪ੍ਰਕਾਸ਼। 4. ਪ੍ਰਕਾਸ਼, ਰੌਸ਼ਨੀ, ਚਮਕ। 1. light. 2. Supreme Light, Divine Light, soul. 3. Divine Light. 4. lustre. 1. ਉਦਾਹਰਨ: ਏਕਾ ਮਾਟੀ ਏਕਾ ਜੋਤਿ ॥ Raga Gaurhee 5, 112, 2:1 (P: 188). ਉਦਾਹਰਨ: ਸਭ ਮਹਿ ਜੋਤਿ ਜੋਤਿ ਹੈ ਸੋਇ ॥ Raga Dhanaasaree 1, Solhaa 3, 3:1 (P: 13). 2. ਉਦਾਹਰਨ: ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥ Raga Sireeraag 1, 20, 2:1 (P: 21). ਉਦਾਹਰਨ: ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥ Raga Aaasaa 1, 20, 2:1 (P: 355). ਉਦਾਹਰਨ: ਜੋਤੀ ਜੋਤਿ ਮਿਲਾਵਣਹਾਰਾ ॥ (ਭਾਵ ਲਿਵ/ਸੁਰਤ). Raga Aaasaa 1, Asatpadee 1, 5:4 (P: 411). ਉਦਾਹਰਨ: ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥ (ਭਾਵ ਉਚੀ ਸੁਰਤ). Raga Aaasaa 3, Patee, 4:1 (P: 434). 3. ਉਦਾਹਰਨ: ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥ Raga Sireeraag 5, 81, 1:2 (P: 46). ਉਦਾਹਰਨ: ਜੋਤਿ ਭਈ ਜੋਤੀ ਮਾਹਿ ਸਮਾਨਾ ॥ (ਪ੍ਰਕਾਸ਼ ਹੋ ਗਿਆ). Raga Gaurhee 1, Asatpadee 1, 7:2 (P: 221). 4. ਉਦਾਹਰਨ: ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥ Raga Sireeraag 1, Asatpadee 7, 2:2 (P: 57).
|
SGGS Gurmukhi-English Dictionary |
[Var.] From Jota
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਜ੍ਯੋਤਿ. (ज्योतिस्) ਨਾਮ/n. ਚਮਕ. ਪ੍ਰਕਾਸ਼. ਰੌਸ਼ਨੀ. “ਨਾ ਸੂਰਜ ਚੰਦ ਨ ਜੋਤਿ ਅਪਾਰ.” (ਗੂਜ ਅ: ਮਃ ੧) 2. ਚਮਤਕਾਰੀ ਬੁੱਧਿ. “ਜਾਣਹੁ ਜੋਤਿ, ਨ ਪੁਛਹੁ ਜਾਤੀ.” (ਆਸਾ ਮਃ ੧) 3. ਅਗਨਿ. “ਜੋਤਿ ਸ਼ਾਂਤ ਜਿਮਿ ਵਾਰਿ ਕਰ.” (ਸਲੋਹ) 4. ਸੂਰਜ, ਚੰਦ੍ਰਮਾ ਅਤੇ ਨਛਤ੍ਰ। 5. ਪਰਮਾਤਮਾ. ਵਾਹਗੁਰੂ. “ਸਭ ਮਹਿ ਜੋਤਿ ਜੋਤਿ ਹੈ ਸੋਇ.” (ਸੋਹਿਲਾ) 6. ਆਤਮਿਕ ਰੌਸ਼ਨੀ. ਰੂਹਾਨੀ ਰੌਸ਼ਨੀ. “ਪ੍ਰਗਟੀ ਜੋਤਿ ਮਿਟਿਆ ਅੰਧਿਆਰਾ.” (ਪ੍ਰਭਾ ਕਬੀਰ) “ਪੂਰਨ ਜੋਤਿ ਜਗੈ ਘਟ ਮੇ.” (੩੩ ਸਵੈਯੇ) 7. ਚਾਂਦਨੀ. ਚੰਦ੍ਰਿਕਾ। 8. ਨੇਤ੍ਰਾਂ ਦੀ ਰੌਸ਼ਨੀ. “ਨੈਨਨ ਜੋਤਿ ਗਈ ਘਟਕੈ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|