Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jī-u. 1. ਮਨ, ਦਿਲ ਚਿਤ। 2. ਜੀਵ ਆਤਮਾ। 3. ਜੀਵਨ, ਜਨਮ (ਸੰਥਿਆ, ਨਿਰਣੈ)। 4. ਜਾਨ ਜਿੰਦ। 5. ਸਤਿਕਾਰ ਬੋਧਿਕ। 6. ਜੀਵ, ਪ੍ਰਾਣੀ। 7. ਜਿੰਦ (ਰਾਗ ਦੀ) ਭਾਵ ਸੁਰ। 8. ਜੋਤ। 9. ਜਿਊਣਾ, ਜੀਵਨ। 1. mind. 2. soul. 3. life. 4. self. 5. suffix denoting respect. 5. creature, being. 7. melody, pitch. 8. flame, God. 9. living, liofe. 1. ਉਦਾਹਰਨ: ਹਰਿ ਬਿਨੁ ਜੀਉ ਜਲਿ ਬਲਿ ਜਾਉ ॥ Raga Sireeraag 1, 1, 1:1 (P: 14). ਉਦਾਹਰਨ: ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥ Raga Gaurhee 4, 47, 1:1 (P: 166). ਉਦਾਹਰਨ: ਅਰਪਿ ਸਾਧ ਕਉ ਅਪਨਾ ਜੀਉ ॥ (ਸੁਰਤ, ਚਿਤ). Raga Gaurhee 5, Sukhmanee 15, 6:2 (P: 283). 2. ਉਦਾਹਰਨ: ਖੇਹੂ ਖੇਹ ਰਲਾਈਐ ਤਾਂ ਜੀਉ ਕੇਹਾ ਹੋਇ ॥ ('ਦਰਪਣ' ਇਥੇ ਅਰਥ 'ਜਿੰਦ' ਕਰਦਾ ਹੈ॥). Raga Sireeraag 1, 8, 4:1 (P: 17). ਉਦਾਹਰਨ: ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥ Raga Sireeraag 1, 14, 1:1 (P: 19). ਉਦਾਹਰਨ: ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥ Raga Sireeraag 5, 85, 3:2 (P: 47). ਉਦਾਹਰਨ: ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥ Raga Gaurhee, Kabir, 18, 1:1 (P: 327). 3. ਉਦਾਹਰਨ: ਇਹ ਮਾਣਕੁ ਜੀਉ ਨਿਰਮੋਲਕ ਹੈ ਇਉ ਕਉਡੀ ਬਦਲੈ ਜਾਇ ॥ ('ਦਰਪਣ' ਇਥੇ ਅਰਥ 'ਜਿੰਦ' ਕਰਦਾ ਹੈ॥). Raga Sireeraag 1, 22, 3:2 (P: 22). ਉਦਾਹਰਨ: ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥ (ਜੀਵਨ). Raga Aaasaa 1, 19, 4:2 (P: 354). ਉਦਾਹਰਨ: ਜੀਅਉ ਹਮਾਰਾ ਜੀਉ ਦੇਨਹਾਰਾ ॥ Raga Aaasaa 5, 83, 1:2 (P: 391). ਉਦਾਹਰਨ: ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥ (ਜੀਵਨ, ਜਨਮ). Raga Bilaaval, Kabir, 4, 1:1 (P: 856). 4. ਉਦਾਹਰਨ: ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥ Raga Sireeraag 5, 74, 4:1 (P: 43). ਉਦਾਹਰਨ: ਜੀਉ ਪ੍ਰਾਨ ਧਨੁ ਆਗੈ ਧਰੀਐ ॥ Raga Aaasaa 5, 84, 1:2 (P: 391). ਉਦਾਹਰਨ: ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ (ਭਾਵ ਜੀਵਨ, ਜਾਨ ਦਾ ਸੋਮਾ). Raga Aaasaa 1, Vaar 18ਸ, 1, 1:4 (P: 472). ਉਦਾਹਰਨ: ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ (ਜਾਨ, ਜਿੰਦ). Raga Aaasaa, Kabir, 14, 1:1 (P: 479). ਉਦਾਹਰਨ: ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥ (ਜਾਨ ਬਚਾ ਲੈ). Raga Bhairo 3, 20, 2:2 (P: 1133). 5. ਉਦਾਹਰਨ: ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ॥ Raga Sireeraag 5, 93, 2:1 (P: 50). ਉਦਾਹਰਨ: ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥ Raga Sireeraag 1, 28, 1:2 (P: 71). ਉਦਾਹਰਨ: ਜੇ ਕੋ ਜੀਉ ਕਹੈ ਓਨਾ ਕਉ ਜਮ ਕੀ ਤਲਬ ਨ ਹੋਈ ॥ (ਸਤਿਕਾਰ ਕਰੇ, ਜੀ ਆਇਆ ਆਖੇ). Raga Parbhaatee 1, 3, 4:2 (P: 1328). 6. ਉਦਾਹਰਨ: ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥ Raga Sireeraag 1, Asatpadee 16, 4:3 (P: 63). ਉਦਾਹਰਨ: ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ ॥ Raga Sireeraag 3, Asatpadee 21, 6:2 (P: 67). ਉਦਾਹਰਨ: ਇਹੁ ਮਨੁ ਪੰਚ ਤਤ ਕੋ ਜੀਉ ॥ (ਭਾਵ ਸਰੀਰ). Raga Gaurhee, Kabir, Baavan Akhree, 33:2 (P: 342). ਉਦਾਹਰਨ: ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥ (ਵਿਅਕਤੀ). Raga Aaasaa 1, Vaar 11, Salok, 1, 3:3 (P: 469). 7. ਉਦਾਹਰਨ: ਜਸ ਜੰਤੀ ਮਹਿ ਜੀਉ ਸਮਾਨਾ ॥ (ਨਿਰਣੇ, ਇਥੇ ਵੀ 'ਜੀਉ' ਦੇ ਅਰਥ 'ਮਨ' ਹੀ ਕਰਦਾ ਹੈ). Raga Gaurhee, Kabir, 8, 3:1 (P: 325). 8. ਉਦਾਹਰਨ: ਜੀਉ ਏਕੁ ਅਰੁ ਸਗਲ ਸਰੀਰਾ ॥ Raga Gaurhee, Kabir, Asatpadee 36, 9:1 (P: 330). 9. ਉਦਾਹਰਨ: ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ Raga Aaasaa 1, Vaar 10ਸ, 1, 2:5 (P: 468).
|
SGGS Gurmukhi-English Dictionary |
[P. interj.] O Lord, Sir!
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵ੍ਯ. ਸਨਮਾਨ ਬੋਧਕ ਸ਼ਬਦ. “ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ.” (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। 2. ਨਾਮ/n. ਜੀਵਾਤਮਾ. “ਜੀਉ ਏਕੁ ਅਰੁ ਸਗਲ ਸਰੀਰਾ.” (ਗਉ ਅ: ਕਬੀਰ) 3. ਜਾਨ. “ਜੀਉ ਪਿੰਡ ਸਭ ਤੇਰੀ ਰਾਸਿ.” (ਸੁਖਮਨੀ) 4. ਜੀਵਨ. ਜ਼ਿੰਦਗੀ. “ਜੀਉ ਸਮਪਉ ਆਪਣਾ.” (ਓਅੰਕਾਰ) “ਲੀਪਤ ਜੀਉ ਗਇਓ.” (ਬਿਲਾ ਕਬੀਰ) 5. ਮਨ. ਦਿਲ. “ਜੀਉ ਡਰਤ ਹੈ ਆਪਣਾ.” (ਧਨਾ ਮਃ ੧) “ਹਮਰਾ ਖੁਸੀ ਕਰੈ ਨਿਤ ਜੀਉ.” (ਧਨਾ ਧੰਨਾ) “ਜੂਠ ਲਹੈ ਜੀਉ ਮਾਂਜੀਐ.” (ਗੂਜ ਮਃ ੧) 6. ਪ੍ਰਾਣੀ. ਜਾਨਵਰ। 7. ਜਨਮ. “ਕਰਮਹਿ ਕਿਨ ਜੀਉ ਦੀਨ ਰੇ?” (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? 8. ਸ੍ਵਰ (ਸੁਰ). “ਜਸ ਜੰਤੀ ਮਹਿ ਜੀਉ ਸਮਾਨਾ.” (ਗਉ ਕਬੀਰ) 9. ਸ੍ਵਾਗਤ. ਖ਼ੁਸ਼ਆਮਦੇਦ. “ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ.” (ਪ੍ਰਭਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|