Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jī-a. 1. ਜਿੰਦਾਂ, ਜਾਨਾਂ (ਜੀਉ ਦਾ ਬਹੁ ਵਚਨ)। 2. ਜੀਵ, ਪ੍ਰਾਣੀ। 3. ਆਤਮਾ, ਜੀਵਆਤਮਾ। 4. ਜੀਵਨ, ਜਿੰਦਗੀ। 5. ਮਨ, ਦਿਲ। 6. ਅੰਤਹਕਰਣ। 1. lives. 2. creatures, beings. 3. soul. 4. life. 5. mind, heart. 6. inner self, mind, soul. 1. ਉਦਾਹਰਨ: ਗਾਵੈ ਕੋ ਜੀਅ ਲੈ ਫਿਰਿ ਦੇਹ ॥ Japujee, Guru ʼnanak Dev, 3:6 (P: 2). ਉਦਾਹਰਨ: ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥ Raga Sireeraag 1, 5, 4:1 (P: 16). 2. ਉਦਾਹਰਨ: ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ Japujee, Guru ʼnanak Dev, 2:2 (P: 1). ਉਦਾਹਰਨ: ਜੀਅ ਜੰਤ ਸਭਿ ਤੇਰਾ ਖੇਲਿ ॥ Raga Aaasaa 4, So-Purakh, 2, 2:3 (P: 11). ਉਦਾਹਰਨ: ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥ (ਜੀਵਾਂ ਅੰਦਰ ਵਿਆਪਕ). Raga Gaurhee 5, Vaar 1:3 (P: 318). 3. ਉਦਾਹਰਨ: ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ ॥ Raga Sireeraag 5, 90, 1:2 (P: 49). ਉਦਾਹਰਨ: ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥ Raga Sireeraag 1, Asatpadee 14, 5:2 (P: 62). ਉਦਾਹਰਨ: ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥ (ਆਤਮਾ ਤੇ ਜਿੰਦ ਦਾ ਆਧਾਰ ਹੈ). Raga Gaurhee 5, 107, 4:2 (P: 187). ਉਦਾਹਰਨ: ਭਜੁ ਮਨ ਮੇਰੇ ਏਕੋ ਨਾਮ॥ ਜੀਅ ਤੇਰੇ ਕੈ ਆਵੈ ਕਾਮ ॥ Raga Gaurhee 5, 137, 1:1;2 (P: 193). ਉਦਾਹਰਨ: ਜੀਅ ਪਿੰਡ ਕੇ ਪ੍ਰਾਨ ਅਧਾਰੇ ॥ Raga Aaasaa 5, 99, 1:2 (P: 395). 4. ਉਦਾਹਰਨ: ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥ Raga Sireeraag 5, 99, 1:2 (P: 52). ਉਦਾਹਰਨ: ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ (ਜੀਵਨ). Raga Gaurhee 5, Sukhmanee 8, 8:3 (P: 273). ਉਦਾਹਰਨ: ਜੀਅ ਜੁਗਤਿ ਸੁਜਾਣੁ ਸੁਆਮੀ ਸਦਾ ਰਾਖਣਹਾਰੁ ॥ (ਜੀਵਨ ਜੁਗਤੀ). Raga Maaroo 5, Asatpadee 2, 3:2 (P: 1017). ਉਦਾਹਰਨ: ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ ॥ (ਆਤਮਕ ਜੀਵਨ). Raga Maaroo 5, Solhaa 4, 3:3 (P: 1075). 5. ਉਦਾਹਰਨ: ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥ Raga Sireeraag 5, Chhant 3, 2:4 (P: 80). ਉਦਾਹਰਨ: ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥ (ਜੀਆਂ ਵਿਚ ਜੋ ਹੋਵੇ ਉਸ ਅਨੁਸਾਰ ਫਲ ਮਿਲਦਾ ਹੈ). Raga Sireeraag 4, Vaar 6:3 (P: 84). ਉਦਾਹਰਨ: ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰਸਿਖ ਰਖੈ ਜੀਅ ਨਾਲੀ ॥ (ਹਿਰਦੇ ਨਾਲ). Raga Gaurhee 4, 51, 2:3 (P: 168). 6. ਉਦਾਹਰਨ: ਕਾਮੁ ਕ੍ਰੋਧੁ ਜੀਅ ਮਹਿ ਚੋਟ ॥ Raga Gaurhee 1, 5, 2:3 (P: 152). ਉਦਾਹਰਨ: ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥ (ਅੰਦਰ ਦੀ/ਅੰਤਹਕਰਣ ਦੀ ਗੱਲ ਤੈਨੂੰ ਮੰਨਣੀ ਪਵੇਗੀ). Raga Aaasaa 5, 128, 1:2 (P: 403).
|
SGGS Gurmukhi-English Dictionary |
[P. n.] Creature, living being, life, soul, mind, heart
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪ੍ਰਾਣੀ ਜੀਵਨ. “ਮੈ ਤਉ ਮੋਲਿ ਮਹਗੀ ਲਈ ਜੀਅ ਸਟੈ.” (ਧਨਾ ਰਵਿਦਾਸ) 2. ਮਨ. ਚਿੱਤ. “ਜੀਅ ਸੰਗਿ ਪ੍ਰਭੁ ਅਪਨਾ ਧਰਤਾ.” (ਆਸਾ ਮਃ ੫) 3. ਜਲ. “ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅਦਾਨ.” (ਮਃ ੩ ਵਾਰ ਮਲਾ) ਇਸ ਥਾਂ “ਜੀਅ” ਦੋ ਅਰਥ ਰਖਦਾ ਹੈ, ਜਲ ਅਤੇ ਜੀਵਨ। 4. ਜ਼ਿੰਦਗੀ। 5. ਪ੍ਰਾਣੀ. ਜੀਵ. “ਜੇਤੇ ਜੀਅ ਜੀਵਹਿ ਲੈ ਸਾਹਾ.” (ਮਃ ੧ ਵਾਰ ਮਾਝ) 6. ਜੀਵਾਤਮਾ। 7. ਦੇਖੋ- ਜਿਅ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|