Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ji. 1. ਜਿਹੜਾ, ਜੋ, ਜੋ ਕੋਈ। 2. ਜੇਕਰ। 3. ਜਿਸ ਤੋਂ। 4. ਕਿ। 5. ਜੋ, ਜੋ ਕੁਝ। 6. ਕਿਉਂ ਜੋ, ਕਿਉਂਕਿ। 1. who so ever. 2. if. 3. from whom, to whom. 4. so that, that. 5. whatever. 6. because. 1. ਉਦਾਹਰਨ: ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥ (ਜਿਹੜਾ). Japujee, Guru ʼnanak Dev, 7:7 (P: 2). ਉਦਾਹਰਨ: ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥ (ਜੋ). Raga Sireeraag 1, 11, 1:1 (P: 18). ਉਦਾਹਰਨ: ਪਾਰਬ੍ਰਹਮ੍ਹ੍ਹ ਜਿ ਚੀਨ੍ਹ੍ਹਸੀ ਆਸਾ ਤੇ ਨ ਭਾਵਸੀ ॥ (ਜੋ ਕੋਈ). Raga Aaasaa, ʼnaamdev, 5, 1:1 (P: 486). 2. ਉਦਾਹਰਨ: ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ Japujee, Guru ʼnanak Dev, 21:11 (P: 4). ਉਦਾਹਰਨ: ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥ Raga Aaasaa 1, Vaar 14, Salok, 1, 1:2 (P: 470). 3. ਉਦਾਹਰਨ: ਤਿਨਿ ਮਾਰਿਆ ਜਿ ਰਖੈ ਨ ਕੋਇ ॥ (ਜਿਸ ਤੋਂ). Raga Gaurhee 5, 167, 3:1 (P: 199). ਉਦਾਹਰਨ: ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ ॥ (ਜਿਸ ਨੂੰ). Raga Gaurhee 4, Vaar 15, Salok, 4, 3:1 (P: 309). ਉਦਾਹਰਨ: ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥ (ਜਿਸ ਦਾ). Raga Gaurhee 5, Vaar 14, Salok, 5, 2:1 (P: 321). ਉਦਾਹਰਨ: ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥ (ਜਿਸ). Salok, Farid, 76:1 (P: 1381). 4. ਉਦਾਹਰਨ: ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ॥ ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ ॥ Raga Gaurhee, Kabir, 18, 2:1;2 (P: 327). ਉਦਾਹਰਨ: ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥ (ਕਿ). Raga Aaasaa 1, 7, 4:1 (P: 351). 5. ਉਦਾਹਰਨ: ਜਿ ਕਰਾਵੈ ਸੋ ਕਰਣਾ ॥ Raga Sorath 5, 71, 2:3 (P: 627). ਉਦਾਹਰਨ: ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥ Raga Raamkalee, Baba Sundar, Sad, 6:1 (P: 923). 6. ਉਦਾਹਰਨ: ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ ॥ Raga Maaroo 3, Vaar 18ਸ, 3, 2:1 (P: 1092).
|
SGGS Gurmukhi-English Dictionary |
[P. indecl.] If, pro. Who, which
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਜੋ. ਜੇਹੜਾ. “ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ.” (ਸ੍ਰੀ ਮਃ ੩) “ਜਿ ਮਤਿ ਗਹੀ ਜੈਦੇਵ.” (ਸਵੈਯੇ ਮਃ ੩ ਕੇ) 2. ਜਿਸ. “ਜਿ ਦਿਹ ਨਾਲਾ ਕਪਿਆ.” (ਸ. ਫਰੀਦ) 3. ਸੰ. ਜਿ. ਧਾ. ਜਿੱਤਣਾ, ਸਭ ਤੋਂ ਵਧਕੇ ਰਹਿਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|