Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jān. 1. ਸਮਝੋ, ਜਾਣੋ। 2. ਗਿਆਨ। 3. ਜਾਣਨ ਵਾਲਾ, ਗਿਆਤਾ। 4. ਜਾਣਾ, ਗਮਨ ਕਰਨਾ। 1. understand, know. 2. knowledge. 3. knower. 4. going, departing. ਉਦਾਹਰਨਾ: 1. ਜੈਸਾ ਜਨਾਵੈ ਤੈਸਾ ਨਾਨਕ ਜਾਨ ॥ Raga Gaurhee 5, Sukhmanee 16, 3:10 (P: 284). ਮੋਹਿ ਨਿਰਗੁਨ ਇਕੁ ਗੁਨੁ ਨ ਜਾਨ ॥ (ਜਾਣਦਾ/ਸਮਝਦਾ). Raga Basant 5, 7, 1:4 (P: 1181). ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵਸਿੰਧੁ ਤੇ ਭਗਤ ਹਰਿ ਜਾਨ ॥ ('ਮਹਾਨ ਕੋਸ਼' ਇਥੇ 'ਜਾਨ' ਦੇ ਅਰਥ 'ਦਾਸ', 'ਸੇਵਕ' ਕਰਦਾ ਹੈ॥). Raga Kaanrhaa 4, 12, 2:1 (P: 1298). 2. ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣਿ ਤੁਮਾਰੀ ਅਹੀ ॥ (ਗਿਆਨ ਨਾਲ ਭਰਿਆ ਹੋਇਆ). Raga Devgandhaaree 5, 7, 2:1 (P: 529). 3. ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ ॥ Raga Bilaaval 5, 76, 2:2 (P: 819). ਚਿਤ ਗੁਪਤ ਕਰਮਹਿ ਜਾਨ ॥ (ਜਾਣਨ ਵਾਲਾ ਹੈ). Raga Bilaaval 5, Asatpadee 2, 3:4 (P: 838). 4. ਕਹੁ ਨਾਨਕ ਗੁਰੁ ਪੂਰਾ ਭੇਟਿਓ ਆਵਨ ਜਾਨ ਰਹੇ ॥ Raga Bilaaval 5, 126, 2:2 (P: 829).
|
SGGS Gurmukhi-English Dictionary |
[Desi n.] (from Sk. Gyān) knowledge
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. life, soul, anima, spirit, vital force; consciousness, mind; energy, vigour, essence; fig. object of passionate love.
|
Mahan Kosh Encyclopedia |
ਨਾਮ/n. ਜਨ. ਦਾਸ. “ਤਰੇ ਭਵਸਿੰਧੁ ਤੇ ਭਗਤ ਹਰਿਜਾਨ.” (ਕਾਨ ਮਃ ੪ ਪੜਤਾਲ) 2. ਸੰ. ਯਾਨ. ਸਵਾਰੀ। 3. ਫ਼ਾ. [زیاں] ਜਯਾਨ. ਨੁਕ਼ਸਾਨ. ਹਾਨਿ। 4. ਫ਼ਾ. [جاں] ਰੂਹ. ਜਿੰਦ। 5. ਪ੍ਰਾਣ। 6. ਸੰ. ज्ञान- ਗ੍ਯਾਨ. “ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ.” (ਦੇਵ ਮਃ ੫) 7. ਵਿ. ਜਾਨਕਾਰ. ਗ੍ਯਾਤਾ. “ਜਾਨ ਕੋ ਦੇਤ ਅਜਾਨ ਕੋ ਦੇਤ.” (ਅਕਾਲ). 8. ਵ੍ਯ. ਜਨੁ. ਮਾਨੋ. ਗੋਯਾ. “ਪਾਹੁਰ ਜਾਨ ਗ੍ਰਿਹਹਿ ਲੈ ਆਏ.” (ਵਿਚਿਤ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|