Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāṯ(i). 1. ਕੁਲ, ਵੰਸ਼। 2. ਜਾਂਦੀ (ਸਹਾਇਕ ਕ੍ਰਿਆ)। 3. ਸ੍ਰਿਸ਼ਟੀ (ਪੈਦਾ ਕੀਤੀ ਹੋਈ)। 4. ਹੋਂਦ, ਵਿਅਕਤਿਤ੍ਵ, ਸ਼ਖਸੀਅਤ, ਖਸਲਤ। 5. ਉਤਪਤੀ। 1. kinds; lineage, caste. 2. depart, removed; auxiliary verb. 3. creation. 4. existence; nature. 5. creation. 1. ਉਦਾਹਰਨ: ਜੀਅ ਜਾਤਿ ਰੰਗਾ ਕੇ ਨਾਵ ॥ (ਭਾਵ ਸ਼੍ਰੇਣੀਆ). Japujee, Guru ʼnanak Dev, 16:14 (P: 3). ਉਦਾਹਰਨ: ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥ (ਕੁਲ, ਵੰਸ਼). Raga Sireeraag 1, 7, 3:3 (P: 16). ਉਦਾਹਰਨ: ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ ॥ (ਉਚੀ ਕੁਲ). Raga Vadhans 4, Chhant 4, 3:5 (P: 574). 2. ਉਦਾਹਰਨ: ਮਨ ਕੀ ਮੈਲੁ ਨ ਤਨ ਤੇ ਜਾਤਿ ॥ Raga Gaurhee 5, Sukhmanee 3, 3:4 (P: 265). ਉਦਾਹਰਨ: ਤਿਸ ਕੇ ਕਰਤਬ ਬਿਰਥੇ ਜਾਤਿ ॥ (ਜਾਂਦੇ ਹਨ). Raga Gaurhee 5, Sukhmanee 17, 5:6 (P: 286). 3. ਉਦਾਹਰਨ: ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥ (ਪ੍ਰਾਣੀ, ਜੀਵ). Raga Aaasaa 1, Vaar 12, Salok, 1, 2:1 (P: 469). ਉਦਾਹਰਨ: ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥ Raga Gaurhee, Kabir, 9, 1:1 (P: 325). 4. ਉਦਾਹਰਨ: ਲਾਲੈ ਆਪਣੀ ਜਾਤਿ ਗਵਾਈ ॥ Raga Aaasaa 3, 46, 1:1 (P: 363). ਉਦਾਹਰਨ: ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ (ਸਖਸ਼ੀਅਤ). Raga Aaasaa 1, Vaar 7ਸ, 2, 2:1 (P: 466). ਉਦਾਹਰਨ: ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥ Raga Saarang 4, Vaar 6, Salok, 1, 2:3 (P: 1239). 5. ਉਦਾਹਰਨ: ਪਵਣੈ ਪਾਣੀ ਜਾਣੈ ਜਾਤਿ ॥ (ਹਵਾ ਪਾਣੀ ਤੋਂ ਉਤਪਤੀ ਜਾਣਦਾ ਹੈ). Raga Malaar 1, 6, 1:1 (P: 1256).
|
SGGS Gurmukhi-English Dictionary |
[var.] From Jāta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਜਨਮ. ਉਤਪੱਤਿ। 2. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ. ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ:- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ। (ਆਸਾ ਮਃ ੧) ਆਗੈ ਜਾਤਿ ਰੂਪੁ ਨ ਜਾਇ। ਤੇਹਾ ਹੋਵੈ ਜੇਹੇ ਕਰਮ ਕਮਾਇ. (ਆਸਾ ਮਃ ੩) ਭਗਤਿ ਰਤੇ ਸੇ ਊਤਮਾ, ਜਤਿ ਪਤਿ{963} ਸਬਦੇ ਹੋਇ, ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ. (ਆਸਾ ਮਃ ੩) ਜਾਤਿ ਕਾ ਗਰਬੁ ਨ ਕਰੀਅਹੁ ਕੋਈ, ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ. ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ, ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ. ਚਾਰੇ ਬਰਨ ਆਖੈ ਸਭੁਕੋਈ, ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ. ਮਾਟੀ ਏਕ ਸਗਲ ਸੰਸਾਰਾ, ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ. ਪੰਚ ਤਤੁ ਮਿਲਿ ਦੇਹੀ ਕਾ ਆਕਾਰਾ, ਘਟਿ ਵਧਿ ਕੋ ਕਰੈ ਬੀਚਾਰਾ. ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ, ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ. (ਭੈਰ ਮਃ ੩) ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ, ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧) ਗਰਭਵਾਸ ਮਹਿ ਕੁਲੁ ਨਹੀ ਜਾਤੀ, ਬ੍ਰਹਮਬਿੰਦੁ ਤੇ ਸਭ ਉਤਪਾਤੀ. ਕਹੁਰੇ ਪੰਡਿਤ, ਬਾਮਨ ਕਬਕੇ ਹੋਏ, ਬਾਮਨ ਕਹਿ ਕਹਿ ਜਨਮੁ ਮਤ ਖੋਏ. ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ, ਤਉ ਆਨ ਬਾਟ ਕਾਹੇ ਨਹੀ ਆਇਆ? ਤੁਮ ਕਤ ਬ੍ਰਾਹਮਣ, ਹਮ ਕਤ ਸੂਦ? ਹਮ ਕਤ ਲੋਹੂ ਤੁਮ ਕਤ ਦੂਧ? ਕਹੁ ਕਬੀਰ ਜੋ ਬ੍ਰਹਮੁ ਬੀਚਾਰੈ, ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ) ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ, ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ, ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ, ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ. ××× ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ, ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ. ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ, ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ. ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ, ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ. ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ, ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ. (ਅਕਾਲ) ਸਾਧੁ ਕਰਮ ਜੋ ਪੁਰਖ ਕਮਾਵੈਂ, ਨਾਮ ਦੇਵਤਾ ਜਗਤ ਕਹਾਵੈਂ. ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ, ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ) ਘਿਉ ਭਾਂਡਾ ਨ ਵਿਚਾਰੀਐ, ਭਗਤਾਂ ਜਾਤਿ ਸਨਾਤਿ ਨ ਕਾਈ. (ਭਾਗੁ, ਵਾਰ ੨੫) ਪ੍ਰਿਥੀਮੱਲ ਅਰੁ ਤੁਲਸਾ ਦੋਇ, ਹੁਤੇ ਜਾਤਿ ਕੇ ਭੱਲੇ ਸੋਇ, ਸੁਨ ਦਰਸ਼ਨ ਕੋ ਤਬ ਚਲ ਆਏ, ਨਮੋ ਕਰੀ ਬੈਠੇ ਢਿਗ ਥਾਏ. ਉਰ ਹੰਕਾਰੀ ਗਿਰਾ ਉਚਾਰੀ:- “ਏਕੋ ਜਾਤ ਹਮਾਰ ਤੁਮਾਰੀ.” ਸ਼੍ਰੀ ਗੁਰੁ ਅਮਰ ਭਨ੍ਯੋ ਸੁਨ ਸੋਇ:- “ਜਾਤਿ ਪਾਤਿ ਗੁਰੁ ਕੀ ਨਹਿਂ ਕੋਇ. ਉਪਜਹਿਂ ਜੇ ਸ਼ਰੀਰ ਜਗ ਮਾਹੀਂ, ਇਨ ਕੀ ਜਾਤਿ ਸਾਚ ਸੋ ਨਾਹੀਂ, ਬਿਨਸਜਾਤ ਇਹ ਜਰਜਰਿ ਹੋਇ, ਆਗੇ ਜਾਤਿ ਜਾਤ ਨਹਿ ਕੋਇ. ‘ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ, ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ.’ ਇਮ ਸ਼੍ਰੀ ਨਾਨਕ ਬਾਕ ਉਚਾਰਾ, ਆਗੇ ਜਾਤਿ ਨ ਜੋਰ ਸਿਧਾਰਾ. ਉਪਜੈ ਤਨ ਇਤਹੀ ਬਿਨਸੰਤੇ, ਆਗੇ ਸੰਗ ਨ ਕਿਸੇ ਚਲੰਤੇ. ਸਿਮਰ੍ਯੋ ਜਿਨ ਸਤਿਨਾਮੁ ਸਦੀਵਾ, ਸਿੱਖਨ ਸੇਵ ਕਰੀ ਮਨ ਨੀਵਾਂ, ਤਿਨ ਕੀ ਪਤ ਲੇਖੇ ਪਰਜਾਇ, ਜਾਤਿ ਕੁਜਾਤਿ ਨ ਪਰਖਹਿ ਕਾਇ.” (ਗੁਪ੍ਰਸੂ) 3. ਕੁਲ. ਵੰਸ਼. “ਫਾਂਧੀ ਲਗੀ ਜਾਤਿ ਫਹਾਇਨਿ.” (ਮਃ ੧ ਵਾਰ ਮਲਾ) 4. ਗੋਤ੍ਰ. ਗੋਤ। 5. ਚਮੇਲੀ। 6. ਜਾਯਫਲ। 7. ਸ੍ਰਿਸ਼੍ਟਿ. ਮਖ਼ਲੂਕ਼ਾਤ. “ਜੋਤਿ ਕੀ ਜਾਤਿ, ਜਾਤਿ ਕੀ ਜੋਤੀ.” (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ਼੍ਟਿ ਹੈ, ਸ੍ਰਿਸ਼੍ਟਿ ਦੀ ਜੋ ਰੌਸ਼ਨ ਬੁੱਧਿ ਹੈ. “ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ.” (ਵਾਰ ਆਸਾ) ਸ੍ਰਿਸ਼੍ਟਿ ਵਿੱਚ ਸ੍ਰਸ਼੍ਟਾ ਅਤੇ ਸ੍ਰਸ਼੍ਟਾ ਵਿੱਚ ਸ੍ਰਿਸ਼੍ਟੀ। 8. ਦੇਖੋ- ਸ੍ਵਭਾਵੋਕ੍ਤਿ. Footnotes: {963} ਜਾਤਿ ਨਾਲ ਜਦ ਪਤਿ ਅਥਵਾ- ਪਾਤਿ ਸ਼ਬਦ ਆਉਂਦਾ ਹੈ ਤਾਂ ਇਸ ਦਾ ਅਰਥ ਪੰਕ੍ਤਿ (ਗੋਤ੍ਰ) ਹੋਂਦਾ ਹੈ. ਜਿਵੇਂ- ਜਾਤਿ ਖਤ੍ਰੀ ਅਤੇ ਗੋਤ ਕਪੂਰ ਸਰੀਣ ਆਦਿ.
Mahan Kosh data provided by Bhai Baljinder Singh (RaraSahib Wale);
See https://www.ik13.com
|
|