Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāṇā. 1. ਜਾਣਦਾ ਹੋਵਾਂ, ਗਿਆਤਾ ਹੋਵਾਂ। 2. ਗਿਆਨ ਪ੍ਰਾਪਤ ਕਰਾਂ। 3. ਗਮਨ ਕਰਨਾ, ਜਾਣਾ। 4. ਤੁਰਨਾ। 5. ਗਿਆਨੀ, ਜਾਣਨ ਵਾਲਾ (ਮਹਾਨਕੋਸ਼) ਜਾਣਿਆ ਭਾਵ ਲਗਦਾ ਹੈ (ਦਰਪਣ)। 6. ਸਮਝਾਂ, ਮੰਨਾ। 7. ਜਾਣਦਾ ਹਾਂ । 1. know. 2. acquire knowledge. 3. going, deparing. 4. to tread. 5. understand. 6. deem, consider. 7. I know. ਉਦਾਹਰਨਾ: 1. ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ Japujee, Guru Nanak Dev, 5:9 (P: 2). ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ (ਜਾਣਦਾ). Raga Aaasaa 4, Sodar, 2, 2:3 (P: 348). ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥ (ਜਾਣਦੀ, ਪਤਾ ਹੁੰਦਾ). Raga Vadhans 4, Vaar 1, Salok, 3, 2:2 (P: 585). 2. ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ Japujee, Guru Nanak Dev, 21:15 (P: 5). 3. ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ ॥ Raga Sireeraag 3, 45, 2:2 (P: 31). ਆਵਣੁ ਜਾਣਾ ਤੁਮ ਹੀ ਕੀਆ ॥ (ਭਾਵ ਮਰਨਾ). Raga Vadhans 5, 7, 3:1 (P: 563). 4. ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ ॥ (ਭਾਵ ਜਮ ਦੇ ਰਸਤੇ ਤੇ ਨਹੀਂ ਪੈਣਾ ਅਰਥਾਤ ਤੁਰਨਾ). Raga Vadhans 1, Alaahnneeaan 5, 2:5 (P: 582). 5. ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥ Raga Sireeraag 5, 96, 1:2 (P: 51). 6. ਬਿਨਉ ਕਰੀ ਜੇ ਜਾਣਾ ਦੂਰਿ ॥ Raga Soohee 5, 3, 4:1 (P: 737). ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ ॥ (ਸਮਝਦਾ ਹੈ). Raga Raamkalee 1, Asatpadee 7, 12:1 (P: 907). 7. ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥ Salok 1, 30:3 (P: 1412).
|
Mahan Kosh Encyclopedia |
ਵਿ. ਜਾਣਨ ਵਾਲਾ. ਗ੍ਯਾਨੀ. ਦਾਨਾ. “ਭਗਤ ਕੋਈ ਵਿਰਲਾ ਜਾਣਾ.” (ਸ੍ਰੀ ਮਃ ੫) 2. ਕ੍ਰਿ. ਗਮਨ ਕਰਨਾ। 3. ਜਾਣਦਾ. “ਕਰਮ ਧਰਮ ਨਹੀ ਜਾਣਾ.” (ਸੂਹੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|