Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jal(i). 1. ਸੜ, ਦਗਧ। 2. ਜਲਨ, ਅੱਗ, ਤ੍ਰਿਸ਼ਨਾ ਰੂਪੀ ਅੱਗ। 3. ਪਾਣੀ। 4. ਜਲ ਵਿਚ, ਜਲ ਵਾਲੇ ਭਾਗ ਵਿਚ। 5. ਦੁਖੀ ਹੋ ਕੇ। 6. ਪਾਣੀ ਨਾਲ। 7. ਨਾਸ ਹੋ ਜਾਏ ਗਾ; ਜਲਦ, ਛੇਤੀ (ਕੇਵਲ ਮਹਾਨਕੋਸ਼)। 1. burnt. 2. fire, lust. 3. water. 4. ocean. 5. burn in anguish. 6. with water. 7. burn, fade away; soon. ਉਦਾਹਰਨਾ: 1. ਹਰਿ ਬਿਨੁ ਜੀਉ ਜਲਿ ਬਲਿ ਜਾਉ ॥ ('ਮਹਾਨਕੋਸ਼' ਇਥੇ 'ਜਲ' ਦੇ ਅਰਥ 'ਜ੍ਵਾਲਾ' ਅਥਵਾ 'ਅਗਨੀ' ਕਰਦਾ ਹੈ।). Raga Sireeraag 1, 1, 1:1 (P: 14). 2. ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥ Raga Sireeraag 1, 18, 1:2 (P: 20). 3. ਜਿਉ ਅਗਨਿ ਮਰੈ ਜਲਿ ਪਾਈਐ ਤਿਉ ਤ੍ਰਿਸਨਾ ਦਾਸਨਿ ਦਾਸਿ ॥ Raga Sireeraag 1, 21, 2:2 (P: 22). 4. ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥ Raga Sireeraag 5, 87, 2:2 (P: 48). ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥ (ਜਲ ਵਿਚ). Raga Maajh 1, Vaar 15, Salok, 1, 1:1 (P: 144). 5. ਰੈਣਿ ਸਬਾਈ ਜਲਿ ਮੂਈ ਕੰਤ ਨ ਲਾਇਓ ਭਾਉ ॥ Raga Goojree 3, Vaar 6, Salok, 3, 2:1 (P: 510). ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥ (ਸੜ ਜਾਂਦਾ/ਦੁੱਖੀ ਹੋ ਜਾਂਦਾ ਹੈ). Raga Sorath 4, Vaar 10:2 (P: 646). 6. ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ ॥ Raga Vadhans 1, Alaahnneeaan 3, 6:1 (P: 580). 7. ਹਥੁ ਨ ਲਾਇ ਕੁਸੁੰਭੜੈ ਜਲਿ ਜਾਸੀ ਢੋਲਾ ॥ (ਇਹ ਰੰਗ ਛੇਤੀ ਮਿਟ ਜਾਣ ਵਾਲਾ ਹੈ) (ਬਾਕੀ ਸਾਰੇ ਸੜ ਜਾਣ ਦੇ ਅਰਥ ਕਰਦੇ ਹਨ). Raga Soohee, Farid, 2, 1:1 (P: 794).
|
SGGS Gurmukhi-English Dictionary |
[var.] From Jala
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਜ੍ਵਾਲਾ. ਅਗਨਿ. “ਅੰਤਰਿ ਲਾਗੀ ਜਲਿ ਬੁਝੀ.” (ਸ੍ਰੀ ਮਃ ੧) “ਜਲਿ ਬੂਝੀ ਤੁਝਹਿ ਬੁਝਾਈ.” (ਸੋਰ ਅ: ਮਃ ੧) “ਬਲਦੀ ਜਲਿ ਨਿਵਰੈ ਕਿਰਪਾ ਤੇ.” (ਮਾਰੂ ਸੋਲਹੇ ਮਃ ੧) 2. ਕ੍ਰਿ.ਵਿ. ਜਲਦ. ਸ਼ੀਘ੍ਰ. “ਹਥੁ ਨ ਲਾਇ ਕਸੁੰਭੜੈ ਜਲਿਜਾਸੀ ਢੋਲਾ.” (ਸੂਹੀ ਫਰੀਦ) ਇਹ ਰੰਗ ਛੇਤੀ ਮਿਟ ਜਾਣ ਵਾਲਾ ਹੈ। 3. ਜਲ ਕਰਕੇ. ਜਲ ਨਾਲ. “ਜਲਿ ਮਲਿ ਕਾਇਆ ਮਾਂਜੀਐ ਭਾਈ.” (ਸੋਰ ਅ: ਮਃ ੧) 4. ਜਲ ਵਿੱਚ. “ਥੋਰੈ ਜਲਿ ਮਾਛੁਲੀ.” (ਸ. ਕਬੀਰ) 5. ਜਲ (ਦਗਧ ਹੋ) ਕੇ. ਦੇਖੋ- ਜਲ 3. “ਜਲਿਮੂਏ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|