Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jan. 1. ਸੇਵਕ। 2. ਭਗਤ, ਸਾਧੂ। 3. ਮਨੁੱਖ, ਲੋਕ, ਪ੍ਰਾਣੀ। 4. ਦਾਸ, ਸੇਵਕ। 5. ਇਸਤ੍ਰੀ, ਔਰਤ, ਬੀਵੀ, ਜੋਰੂ। 1. servants, humble persons. 2. men of God, accepted ones, pious persons. 3. persons, men. 4. slave, serf, bondman. 5. wife, spouse. 1. ਉਦਾਹਰਨ: ਆਖਹਿ ਸੁਰਿ ਨਰ ਮੁਨਿ ਜਨ ਸੇਵ ॥ Japujee, Guru ʼnanak Dev, 26:18 (P: 6). 2. ਉਦਾਹਰਨ: ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥ Raga Goojree 4, Sodar, 4, 1:1 (P: 10). ਉਦਾਹਰਨ: ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ ॥ Raga Aaasaa 4, So-Purakh, 1, 3:1 (P: 11). ਉਦਾਹਰਨ: ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨ੍ਹ੍ਹਿ ॥ (ਹਰਿ ਜਨ ਅਰਥਾਤ ਭਗਤ). Raga Bilaaval 4, Vaar 12, Salok, 3, 1:5 (P: 854). 3. ਉਦਾਹਰਨ: ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ ॥ (ਉਸ ਸੱਚੇ ਦਰਬਾਰ ਵਿਚ ਉਹੋ ਲੋਕ ਨਾਮ ਦੇ ਸਵਾਰੇ ਹੋਏ ਲਗਣਗੇ). Raga Sireeraag 3, 60, 2:3 (P: 37). ਉਦਾਹਰਨ: ਸੇ ਜਨ ਸਚੇ ਨਿਰਮਲੇ ਜਿਨ ਸਤਿਗੁਰ ਨਾਲਿ ਪਿਆਰੁ ॥ Raga Sireeraag 3, Asatpadee 19, 5:1 (P: 65). ਉਦਾਹਰਨ: ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ ॥ Raga Raamkalee 1, 8, 4:1 (P: 878). 4. ਉਦਾਹਰਨ: ਬਿਖ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥ Raga Sireeraag 4, 65, 4:3 (P: 40). ਉਦਾਹਰਨ: ਪ੍ਰਭੁ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥ Raga Sireeraag Ravidas, 1, 2:2 (P: 93). ਉਦਾਹਰਨ: ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ ॥ (ਸੇਵਕਾਂ ਦੀ ਧੂੜੀ ਵਿਚ ਸਮਾਇਆ ਰਹਾਂ). Raga Maajh 5, Din-Rain, 4:3 (P: 137). 5. ਉਦਾਹਰਨ: ਜਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸਤੰਗੀਰ ॥ Raga Tilang 1, 1, 2:1 (P: 721). ਉਦਾਹਰਨ: ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥ Raga Raamkalee, Balwand & Sata, Vaar 3:8 (P: 967).
|
SGGS Gurmukhi-English Dictionary |
[1. n. 2. Sk. n.] 1. (from Per. Zan) wife. 2. man
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. person, individual, people, populace, mankind; pious person, devotee. (2) n.f. woman;also ਜ਼ਨ. (2) n.m. suspicion, mistrust; delusion; mania, ecentricity.
|
Mahan Kosh Encyclopedia |
(ਜਨੁ) ਸੰ. जन्. ਧਾ. ਉਤਪੰਨ ਕਰਨਾ, ਜਣਨਾ, ਪੈਦਾਕਰਨਾ। 2. ਵਿ. ਉਤਪੰਨ. ਪੈਦਾ ਹੋਇਆ। 3. ਨਾਮ/n. ਲੋਕ. “ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ.” (ਮਃ ੪ ਵਾਰ ਗਉ ੧) 4. ਸਮੂਹ. ਸਮੁਦਾਯ. “ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ.” (ਅਨੰਦੁ) 5. ਭਗਤ. ਸਾਧੁ. “ਦੁਸਟਾ ਸੇਤੀ ਪਿਰਹੜੀ, ਜਨ ਸਿਉ ਵਾਦੁ ਕਰੰਨਿ.” (ਮਃ ੩ ਵਾਰ ਬਿਲਾ) 6. ਦਾਸ. ਸੇਵਕ. “ਪ੍ਰਭੁ ਤੇ ਜਨੁ ਜਾਨੀਜੈ, ਜਨ ਤੇ ਸੁਆਮੀ.” (ਸ੍ਰੀ ਰਵਿਦਾਸ) 7. ਪੁਰਖ. ਪ੍ਰਾਣੀ. “ਸੰਤ ਸਰਨਿ ਜੋ ਜਨੁ ਪਰੈ, ਸੋ ਜਨੁ ਉਧਰਨਹਾਰ.” (ਸੁਖਮਨੀ) 8. ਪੁਰਾਣਾਂ ਅਨੁਸਾਰ ਉੱਪਰਲੇ ਸੱਤ ਲੋਕਾਂ ਵਿੱਚੋਂ ਪੰਜਵਾਂ ਲੋਕ, ਜਿਸ ਵਿੱਚ ਬ੍ਰਹਮਾ ਦੇ ਪੁਤ੍ਰ ਸਨਕਾਦਿ ਅਤੇ ਮਹਾਨ ਯੋਗੀ ਰਹਿੰਦੇ ਹਨ। 9. ਫ਼ਾ. [زن] ਜ਼ਨ. ਭਾਰਯਾ. ਜੋਰੂ. ਵਹੁਟੀ. “ਜਨ ਪਿਸਰ ਪਦਰ ਬਿਰਾਦਰਾ.” (ਤਿਲੰ ਮਃ ੧) 10. ਇਸਤ੍ਰੀ. ਨਾਰੀ. “ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ.” (ਵਾਰ ਰਾਮ ੩) 11. ਮਾਰ. ਪ੍ਰਹਾਰ. ਇਹ ਅਮਰ ਹੈ ਜ਼ਦਨ ਦਾ. “ਮਜ਼ਨ ਤੇਗ਼ ਬਰ ਖ਼ੂਨ ਕਸ ਬੇਦਰੇਗ਼.” (ਜਫਰ) 12. ਪ੍ਰਤ੍ਯ. ਮਾਰਣ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਤੇਗ਼ਜ਼ਨ। 13. ਜੌਨ (ਚਾਂਦਨੀ ਦੇ ਅਰਥ ਵਿੱਚ ਭੀ ਜਨ ਸ਼ਬਦ ਆਇਆ ਹੈ. “ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਯ ਜਨ ਕੀਅਉ ਪ੍ਰਗਾਸ.” (ਸਵੈਯੇ ਮਃ ੪ ਕੇ) ਪਹਿਲੇ ਗੁਰੂ ਨਾਨਕ ਚੰਦ੍ਰਮਾਰੂਪ ਹੋਏ, ਤਾਰਾਰੂਪ ਮਨੁੱਖਾਂ ਵਿੱਚ ਆਪਣੀ ਜਨ (ਜੌਨ) ਦਾ ਪ੍ਰਕਾਸ਼ ਕੀਤਾ. ਇਸ ਥਾਂ ਤਾਰਨ ਸ਼ਬਦ ਸ਼ਲੇਸ਼ ਹੈ. ਤਾਰਾਗਣ (ਨਕ੍ਸ਼ਤ੍ਰ) ਅਤੇ ਤਾਰਣ (ਉੱਧਾਰਣ). 14. ਜਾਣਨ ਲਈ ਭੀ ਜਨ ਸ਼ਬਦ ਆਇਆ ਹੈ, ਯਥਾ- “ਆਦਿ ਅੰਤ ਜਿਨ ਜਨਲਯੋ.” (ਗੁਰੁਸੋਭਾ) ਜਿਸ ਨੇ ਜਾਣ ਲੀਤਾ। 15. ਦੇਖੋ- ਜੱਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|