Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chār. 1. ਸੁੰਦਰ, ਸੋਹਣੀਆਂ। 2. ਆਚਾਰ ਦਾ ਸੰਖੇਪ। 3. ਚੰਗੇ, ਸ਼ੁਭ। 1. ਉਦਾਹਰਨ: ਗਾਵੈ ਕੋ ਗੁਣ ਵਡਿਆਈਆ ਚਾਰ ॥ Japujee, Guru ʼnanak Dev, 3:4 (P: 2). ਉਦਾਹਰਨ: ਅਤਿ ਸੁੰਦਰ ਬਹੁ ਚਤੁਰ ਸਿਆਨੇ ਬਿਦਿਆ ਰਸਨਾ ਚਾਰ ॥ (ਵਿਦਿਆ ਕਰਕੇ ਸੋਹਣੀ ਹੈ). Raga Devgandhaaree 5, 31, 2:1 (P: 534). 2. ਉਦਾਹਰਨ: ਚਾਰ ਬਿਚਾਰ੍ਯ੍ਯ ਬਿਨਸਿਓ ਸਭ ਦੂਆ ॥ Raga Gaurhee 5, Baavan Akhree, 22:5 (P: 254). ਉਦਾਹਰਨ: ਸਤਜੁਗਿ ਸਤੁ ਤੇਤਾ ਜੁਗੀ ਦੁਆਪਰਿ ਪੂਜਾ ਚਾਰ ॥ Raga Gaurhee Ravidas, Asatpadee 1, 1:1 (P: 346). ਉਦਾਹਰਨ: ਮਜਨੁ ਝੂਠਾ ਚੰਡਾਲ ਕਾ ਫੋਕਟ ਚਾਰ ਸੀਂਗਾਰ ॥ (ਭਾਵ ਕਰਮ ਕਾਂਡ). Raga Parbhaatee 1, Asatpadee 3, 2:4 (P: 1343). 3. ਉਦਾਹਰਨ: ਚਾਰ ਅਚਾਰ ਰਹੇ ਉਰਝਾਇ ॥ Raga Gaurhee, Kabir, 9, 2:2 (P: 325).

SGGS Gurmukhi-English Dictionary
[p. adj.] Four
SGGS Gurmukhi-English Data provided by Harjinder Singh Gill, Santa Monica, CA, USA.

English Translation
adj. four fig. some a few.

Mahan Kosh Encyclopedia

ਸੰ. ਚਤੁਰ. ਨਾਮ/n. ਚਹਾਰ. ਚਤ੍ਵਰ-੪. “ਚਾਰ ਪਦਾਰਥ ਜੇ ਕੋ ਮਾਂਗੈ.” (ਸੁਖਮਨੀ) 2. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. “ਲੇ ਕਰ ਚਾਰ ਚਲ੍ਯੋ ਤਤਕਾਲ.” (ਗੁਪ੍ਰਸੂ) 3. ਜੇਲ. ਕੈਦਖ਼ਾਨਾ। 4. ਗਮਨ. ਜਾਣਾ। 5. ਦਾਸ. ਸੇਵਕ। 6. ਆਚਾਰ. ਰੀਤਿ. ਰਸਮ। 7. ਪ੍ਰਚਾਰ. “ਚੇਤ ਨਾ ਕੋ ਚਾਰ ਕੀਓ.” (ਅਕਾਲ) 8. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. “ਲਖੀ ਤਿਹ ਪਾਵਚਾਰ.” (ਰਾਮਾਵ) ਪੈਰਚਾਲ। 9. ਦੇਖੋ- ਚਾਰੁ। 10. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. “ਜਬ ਲਗ ਮੰਤ੍ਰਚਾਰ ਤੈਂ ਕਰਹੈਂ.” (ਚਰਿਤ੍ਰ ੩੯੪) 11. ਪੰਜਾਬੀ ਵਿੱਚ ਅਚਾਰ ਦਾ ਸੰਖੇਪ ਭੀ ਚਾਰ ਹੈ. “ਡੇਲਿਆਂ ਦਾ ਚਾਰ ਦੁੱਧ ਦਹੀਂ ਦੀ ਬਹਾਰ.” (ਭਗਵਾਨ ਸਿੰਘ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits