Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/HindiSGGS Gurmukhi/Hindi to Punjabi-English/Hindi Dictionary
Gẖar. 1. ਸਾਸ਼ਤਰ। 2. ਗ੍ਰਹਿ, ਨਿਵਾਸ ਸਥਾਨ। 3. ਮਨ, ਦਿਲ, ਅੰਤਹਕਰਣ, ਹਿਰਦੇ। 4. ਗ੍ਰਹਿਸਤ। 5. ਘਰ ਦੇ ਭਾਵ ਅਸਲੀ। 6. ਮਨੁੱਖਾ ਜਨਮ, ਇਸ ਸਰੀਰ। 7. ਗੋਲਕਾਂ। 8. ਸ੍ਵੈ ਸਰੂਪ। 9. ਵਾਹਿਗੁਰੂ ਦੀ ਹਜੂਰੀ (ਭਾਵ) ਅਸਲ ਨਿਵਾਸ ਸਥਾਨ। 10. ਇਸਤ੍ਰੀ, ਪੁਤ, ਧੀ। 1. ਉਦਾਹਰਨ: ਛਿਅ ਘਰ ਛਿਅ ਗੁਰ ਛਿਅ ਉਪਦੇਸ ॥ Raga Aaasaa 1, Sohlay, 2, 1:1 (P: 12). 2. ਉਦਾਹਰਨ: ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥ Raga Sireeraag 1, 7, 4:1 (P: 16). ਉਦਾਹਰਨ: ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥ Raga Sireeraag 1, Asatpadee 16, 5:3 (P: 63). ਉਦਾਹਰਨ: ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥ (ਭਾਵ ਨੇੜੇ ਹੁੰਦਿਆਂ ਵੀ). Raga Goojree 3, Vaar 6, Salok, 3, 1:2 (P: 510). 3. ਉਦਾਹਰਨ: ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥ Raga Sireeraag 1, 12, 4:1 (P: 18). ਉਦਾਹਰਨ: ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ (ਆਪਣੇ ਅੰਦਰੋਂ ਹੀ). Raga Maajh 5, 8, 4:2 (P: 97). ਉਦਾਹਰਨ: ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥ Raga Sorath 1, Asatpadee 1, 1:3 (P: 634). 4. ਉਦਾਹਰਨ: ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ ॥ Raga Sireeraag 3, 34, 4:2 (P: 26). ਉਦਾਹਰਨ: ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ ॥ (ਗ੍ਰਹਿਸਤ ਵਿਚ ਹੀ ਨਿਜਸਥਾਨ/ਨਿਰਵਾਨ ਪਦ) ਪਾ ਲਿਆ. Raga Sireeraag 3, 42, 2:3 (P: 30). 5. ਉਦਾਹਰਨ: ਜੋ ਗੁਰ ਕੀ ਜਨੁ ਸੇਵਾ ਕਰੇ ਸੋ ਘਰ ਕੈ ਕੰਮਿ ਹਰਿ ਲਾਇਆ ॥ Raga Gaurhee 4, 48, 1:3 (P: 166). 6. ਉਦਾਹਰਨ: ਜੀਤ ਹਾਰ ਕੀ ਸੋਝੀ ਕਰੀ॥ ਤਉ ਇਸੁ ਘਰ ਕੀ ਕੀਮਤਿ ਪਰੀ ॥ Raga Gaurhee 5, Asatpadee 1, 7:3;4 (P: 236). ਉਦਾਹਰਨ: ਐਸੇ ਘਰ ਹਮ ਬਹੁਤੁ ਬਸਾਏ ॥ (ਐਸੀਆਂ ਕਈ ਜੂਨਾਂ ਭੋਗੀਆਂ). Raga Gaurhee, Kabir, 13, 1:1 (P: 326). ਉਦਾਹਰਨ: ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥ (ਜੂਨਾਂ, ਜਨਮ). Raga Maaroo 5, Vaar 13, Salok, 5, 3:2 (P: 1098). 7. ਉਦਾਹਰਨ: ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥ (ਨੱਕ ਕੰਨ ਆਦਿ ਇੰਦ੍ਰੇ). Raga Gaurhee, Kabir, 73, 3:1 (P: 339). 8. ਉਦਾਹਰਨ: ਉਲਟ ਭਈ ਘਰੁ ਘਰ ਮਹਿ ਆਣਿਆ ॥ ('ਘਰੁ' ਮਨ ਨੂੰ). Raga Aaasaa 1, 12, 4:2 (P: 352). ਉਦਾਹਰਨ: ਬਾਹਰਿ ਜਾਦਾ ਘਰ ਮਹਿ ਆਣਿਆ ॥ Raga Basant 3, 11, 2:4 (P: 1175). 9. ਉਦਾਹਰਨ: ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥ Raga Maaroo 5, Asatpadee 1, 3:1 (P: 1017). ਉਦਾਹਰਨ: ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ ॥ Salok 3, 31:3 (P: 1416). 10. ਉਦਾਹਰਨ: ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥ Raga Malaar 1, Vaar 25, Salok, 1, 2:12 (P: 1290).

SGGS Gurmukhi-English Dictionary
[P. n.] House, home, heart, body
SGGS Gurmukhi-English Data provided by Harjinder Singh Gill, Santa Monica, CA, USA.

English Translation
n.m. home, house, household, homestead, abode, residence, apartment; family lineage; square (in certain game boards); slot; suff. denoting place, location or building, as in ਡਾਕਘਰ ਸੁਧਾਰਘਰ, ਘੰਟਾਘਰ.

Mahan Kosh Encyclopedia

(ਘਰੁ, ਘਰਿ) ਨਾਮ/n. ਗ੍ਰਿਹ. ਨਿਵਾਸ ਦਾ ਥਾਂ. “ਘਰ ਮਹਿ ਸੂਖ ਬਾਹਰਿ ਫੁਨਿ ਸੂਖਾ.” (ਆਸਾ ਮਃ ੫) 2. ਦੇਹ. ਸ਼ਰੀਰ. “ਘਰ ਮਹਿ ਪੰਚ ਵਰਤਦੇ.” (ਆਸਾ ਅ: ਮਃ ੩) ਸ਼ਰੀਰ ਵਿੱਚ ਪੰਜ ਕਾਮ ਆਦਿ ਵਿਕਾਰ ਵਰਤ ਰਹੇ ਹਨ। 3. ਸ਼ਾਸਤ੍ਰ. ਉਹ ਸ਼ਾਸਤ੍ਰ, ਜਿਸ ਵਿੱਚ ਕਿਸੇ ਮਤ ਦੇ ਨਿਯਮ ਹੋਣ, ਦਰਸ਼ਨ. “ਛਿਅ ਘਰ ਛਿਅ ਗੁਰ ਛਿਅ ਉਪਦੇਸ.” (ਸੋਹਿਲਾ) ਦੇਖੋ- ਖਟਸ਼ਾਸਤ੍ਰ ਅਤੇ ਛਿਅ ਉਪਦੇਸ। 4. ਰੁਤਬਾ. ਪਦਵੀ. “ਸੋ ਘਰੁ ਗੁਰਿ ਨਾਨਕ ਕਉ ਦੀਆ.” (ਗਉ ਮਃ ੫) ਉਹ ਰੁਤਬਾ ਗੁਰੂ (ਕਰਤਾਰ) ਨੇ ਗੁਰੂ ਨਾਨਕ ਨੂੰ ਦਿੱਤਾ ਹੈ। 5. ਗੁਰਮਤ ਸੰਗੀਤ ਅਨੁਸਾਰ ਘਰ ਦੇ ਦੋ ਅਰਥ ਹਨ ਇੱਕ ਤਾਲ, ਦੂਜਾ ਸ੍ਵਰ ਹੈ ਅਤੇ ਮੂਰਛਨਾ ਦੇ ਭੇਦ ਕਰਕੇ ਇੱਕ ਹੀ ਰਾਗ ਦੇ ਸ਼ਰਗਮਪ੍ਰਸ੍ਤਾਰ ਅਨੁਸਾਰ ਗਾਉਣ ਦੇ ਪ੍ਰਕਾਰ. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ੧ ਤੋਂ ੧੭ ਤੀਕ ਘਰ ਲਿਖੇ ਹਨ. ਇਸ ਤੋਂ ਗਵੈਯੇ ਨੂੰ ਸੂਚਨਾ ਹੈ ਕਿ ਇਸ ਸ਼ਬਦ ਨੂੰ ਇਸ ਰਾਗ ਦੇ ਇਤਨਵੇਂ ਨੰਬਰ ਦੇ ਸ੍ਵਰਪ੍ਰਸ੍ਤਾਰ ਅਨੁਸਾਰ ਗਾਓ।{812} 6. ਮਨ. ਦਿਲ. ਅੰਤਹਕਰਣ. “ਘਰ ਭੀਤਰਿ ਘਰੁ ਗੁਰੂ ਦਿਖਾਇਆ.” (ਸੋਰ ਅ: ਮਃ ੧) 7. ਘਰ ਵਾਲੀ. ਵਹੁਟੀ. ਜੋਰੂ. “ਘਰ ਕਾ ਮਾਸੁ ਚੰਗੇਰਾ.” (ਮਃ ੧ ਵਾਰ ਮਲਾਰ) 8. ਸ਼ਰੀਰ ਦੇ ਪ੍ਰਧਾਨ ਅੰਗ ਅਤੇ ਨਾੜਾਂ. “ਬਹਤਰਿ ਘਰ ਇਕੁ ਪੁਰਖੁ ਸਮਾਇਆ.” (ਸੂਹੀ ਕਬੀਰ) 9. ਛੰਦ ਦਾ ਚਰਣ. ਤੁਕ. “ਦਸ ਦੁਇ ਲਘੁ ਵਸ ਘਰ ਘਰ.” (ਰੂਪਦੀਪ) “ਬਾਰਾਂ ਲਘੁ ਪ੍ਰਤਿਚਰਣ ਹੋਣ। 10. ਕੁਲ. ਵੰਸ਼. ਖ਼ਾਨਦਾਨ. “ਉਹ ਆਦਮੀ ਵਡੇ ਘਰ ਦਾ ਹੈ.” (ਲੋਕੋ) 11. ਜਨਮਕੁੰਡਲੀ ਦਾ ਖ਼ਾਨਾ. “ਉਸ ਦੇ ਤੀਜੇ ਘਰ ਬਹੁਤ ਚੰਗੇ ਗ੍ਰਹ ਪਏ ਹਨ.” (ਲੋਕੋ) 12. ਸ਼ਰੀਰ ਦੇ ਨੌ ਦ੍ਵਾਰ. ਦੇਖੋ- ਨਵਗ੍ਰਹ ੨। 13. ਦੇਖੋ- ਘੜਨਾ. “ਕੇਤਕ ਆਨਹਿ ਤਾਲ ਨਜੀਕੇ.” ਕੋ ਘਰ ਘਰ ਲਾਵਤ ਹੈਂ ਨੀਕੇ.” (ਗੁਪ੍ਰਸੂ) ਘੜ ਘੜਕੇ ਲਾਂਉਂਦੇ ਹਨ.

Footnotes:
{812} ਸ਼ੋਕ ਹੈ ਕਿ ਸ੍ਰੀ ਗੁਰੂ ਅਰਜਨਦੇਵ ਜੀ ਦੇ ਦੱਸੇ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਰਾਗਾਂ ਦੇ ਘਰ (ਸ੍ਵਰਪ੍ਰਸ੍ਤਾਰ) ਹੁਣ ਰਾਗੀ ਭੁਲਾ ਬੈਠੇ ਹਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits