Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gẖat(i). 1. ਦਿਲ। 2. ਘਟਦਾ। 3. ਥੋੜਾ। 4. ਸਰੀਰ, ਵਜੂਦ। 5. ਜੀਵ। 6. ਥਾਂ (ਦੂਜੇ ਘਟਿ ਦੇ ਅਰਥ ਦਿਲਾਂ ਦੇ ਹੈ)। 1. ਉਦਾਹਰਨ: ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥ (ਦਿਲ ਵਿਚ ਭਾਵ ਅੰਦਰ). Raga Devgandhaaree 5, 1, 1:2 (P: 528). ਉਦਾਹਰਨ: ਭਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥ Japujee, Guru ʼnanak Dev, 29:1 (P: 6). 2. ਉਦਾਹਰਨ: ਘਟ ਫੂਟੇ ਘਟਿ ਕਬਹਿ ਨ ਹੋਈ ॥ Raga Gaurhee, Kabir, Baavan Akhree, 10ਸ:2 (P: 340). ਉਦਾਹਰਨ: ਮੇਰੀ ਮੇਰੀ ਕਰਦੇ ਘਟਿ ਗਏ ਤਿਨਾ ਹਥਿ ਕਿਹੁ ਨ ਆਇਆ ॥ Raga Vadhans 3, 3, 3:1 (P: 559). 3. ਉਦਾਹਰਨ: ਸਭੁ ਕੋ ਆਖੈ ਬਹੁਤ ਬਹੁਤੁ ਘਟਿ ਨ ਆਖੈ ਕੋਇ ॥ Raga Sireeraag 1, 3, 3:1 (P: 15). ਉਦਾਹਰਨ: ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ Raga Aaasaa 1, Vaar 11, Salok, 1, 2:9 (P: 469). 4. ਉਦਾਹਰਨ: ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥ Raga Sireeraag 1, 8, 1:2 (P: 17). ਉਦਾਹਰਨ: ਤਾ ਤੇ ਰਮਈਆ ਘਟਿ ਘਟਿ ਚੀਨਾ ॥ (ਹਰ ਵਜੂਦ ਵਿਚ ਵੇਖਿਆ). Raga Gaurhee 5, Asatpadee 1, 1:4 (P: 235). 5. ਉਦਾਹਰਨ: ਜਾ ਕੀ ਸੋਭਾ ਘਟਿ ਘਟਿ ਬਨੀ ॥ (ਹਰ ਜੀਵ ਵਿਚ). Raga Gaurhee 5, 90, 2:4 (P: 182). ਉਦਾਹਰਨ: ਪ੍ਰਤਿਪਾਲੇ ਪ੍ਰਭੁ ਆਪਿ ਘਟਿ ਘਟਿ ਸਾਰੀਐ ॥ (ਹਰ ਜੀਵ ਨੂੰ ਪਹੁੰਚਾਉਂਦਾ ਹੈ). Raga Aaasaa 5, 109, 2:1 (P: 398). ਉਦਾਹਰਨ: ਗੁਰਮੁਖਿ ਪਾਵੈ ਘਟਿ ਘਟਿ ਭੇਦ ॥ (ਗੁਰਮੁਖ ਜੀਵਾਂ ਦੇ ਦਿਲਾਂ ਦੇ ਭੇਦ ਜਾਣਦਾ ਹੈ). Raga Raamkalee, Guru ʼnanak Dev, Sidh-Gosat, 37:2 (P: 942). 6. ਉਦਾਹਰਨ: ਘਟਿ ਘਟਿ ਸੁਰ ਨਰ ਸਹਜ ਸਮਾਧਿ ॥ Raga Aaasaa 1, Asatpadee 9, 6:2 (P: 416). ਉਦਾਹਰਨ: ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਵਨ ਛਾਵਨੀ ਨੀਕੀ ॥ (ਹਰ ਥਾਂ). Raga Malaar 5, 25, 2:1 (P: 1272).
|
SGGS Gurmukhi-English Dictionary |
[Var.] From Ghata(1)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦਿਲ ਵਿੱਚ. ਮਨ ਅੰਦਰ. “ਤਿਤੁ ਘਟਿ ਦੀਵਾ ਨਿਹਚਲੁ ਹੋਇ.” (ਰਾਮ ਮਃ ੧) “ਘਟਿ ਬ੍ਰਹਮੁ ਨ ਚੀਨਾ.” (ਗੂਜ ਤ੍ਰਿਲੋਚਨ) 2. ਘੜੇ ਅੰਦਰ. “ਘਟਿ ਮਹਿ ਸਿੰਧੁ ਕੀਓ ਪਰਗਾਸ.” (ਰਾਮ ਮਃ ੫) ਤੁੱਛ ਜੀਵ ਵਿੱਚ ਸਮੁੰਦਰ (ਆਤਮਾ) ਦਾ ਪ੍ਰਕਾਸ਼ ਹੋਇਆ ਹੈ। 3. ਸ਼ਰੀਰ ਵਿੱਚ. “ਜਿਚਰੁ ਘਟਿ ਅੰਤਰਿ ਹੈ ਸਾਸਾ.” (ਸੋਰ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|