Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Go-iᴺḋ. ਪ੍ਰਿਥਵੀ ਦਾ ਪਾਲਣਹਾਰ ਭਾਵ ਪ੍ਰਭੂ. ਉਦਾਹਰਨ: ਆਠ ਪਹਰ ਪ੍ਰਭੂ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥ Raga Sireeraag 5, 77, 1:2 (P: 44).
|
| SGGS Gurmukhi-English Dictionary |
God the Lord of universe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਦੇਖੋ- ਗੋਵਿੰਦ. “ਗੁਣ ਗੋਇੰਦ ਨਿਤ ਗਾਇ.” (ਸ੍ਰੀ ਮਃ ੫) 2. ਵਿ. ਗੋ (ਪ੍ਰਿਥਿਵੀ) ਨੂੰ ਜੋ ਇੰਦੁ (ਗਿੱਲਾ) ਕਰੇ. ਵਰਖਾ ਕਰਤਾ। 3. ਇੱਕ ਮਹਾਤਮਾ ਉਦਾਸੀ ਸਾਧੂ. ਇਸ ਦਾ ਜਨਮ ਕਾਸ਼ਮੀਰੀ ਖਤ੍ਰੀ ਦੇ ਘਰ ਸੰਮਤ ੧੬੨੬ ਨੂੰ ਹੋਇਆ ਅਤੇ ਸੰਮਤ ੧੬੯੧ ਵਿੱਚ ਬਾਬਾ ਗੁਰਦਿੱਤਾ ਜੀ ਦਾ ਚੇਲਾ ਹੋ ਕੇ ਕਰਣੀ ਵਾਲਾ ਸਾਧੂ ਹੋਇਆ. ਇਹ ਉਦਾਸੀਆਂ ਦੇ ਇੱਕ ਧੂਏਂ ਦਾ ਮੁਖੀਆ ਹੈ. ਗੋਇੰਦ ਦਾ ਦੇਹਾਂਤ ਸੰਮਤ ੧੭੦੬ ਵਿੱਚ ਫਲੌਰ ਹੋਇਆ ਹੈ. ਕਈ ਲੇਖਕਾਂ ਨੇ ਇਸ ਦਾ ਨਾਉਂ ਗੋਂਦ ਅਤੇ ਗੋਂਦਾ ਲਿਖਿਆ ਹੈ। 4. ਗੁਰੂ ਅਰਜਨ ਦੇਵ ਦਾ ਇੱਕ ਸਿੱਖ ਜੋ ਘੇਈ ਜਾਤਿ ਦਾ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|