Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gur. 1. ਉਪਦੇਸ/ਸਿਖਿਆ ਦੇਣ ਵਾਲਾ, ਗਿਆਨ ਦਾਤਾ। 2. ਕਿਸੇ ਮਤ ਦਾ ਚਲਾਣ ਵਾਲਾ ਅਚਾਰੀਆ, ਕਰਤਾ। 3. ਵਾਹਿਗੁਰੂ ਪ੍ਰਭੂ। 4. ਸਿਖ ਮਤ ਦੇ ਆਗੂਆਂ ਲਈ ਵਰਤਿਆ ਜਾਂਦਾ 'ਪਦ' (ਸ਼ਬਦਾਰਥ, ਨਿਰਣੈ)। 5. ਗੁਰੂ ਵਾਲਾ। 6. ਵ੍ਰਿਹਸਪਤਿ, ਦੇਵ ਗੁਰ (ਮਹਾਨਕੋਸ਼)। 7. ਅੰਤਹਕਰਣ, ਮਨ। 8. ਪ੍ਰਧਾਨ, ਵਡ (ਮਹਾਨਕੋਸ਼)। 9. ਸ੍ਰੇਸ਼ਟ ਮਨੁੱਖ, ਵੱਡਾ ਮਨੁੱਖ। ਉਦਾਹਰਨਾ: 1. ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ Japujee, Guru Nanak Dev, 6:3 (P: 2). ਮਨ ਗੁਰ ਮਿਲਿ ਕਾਜ ਸਵਾਰੇ ॥ (ਆਤਮਕ ਸਿਖਿਆ ਦਾਤਾ). Raga Gaurhee 5, Sohlay, 5, 1:2 (P: 13). ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ॥ (ਹਰੀ-ਗੁਰੂ). Raga Sireeraag 1, 9, 2:3 (P: 17). 2. ਛਿਅ ਘਰ ਛਿਅ ਗੁਰ ਛਿਅ ਉਪਦੇਸ ॥ Raga Aaasaa 1, Sohlay, 2, 1:1 (P: 12). 3. ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥ (ਪ੍ਰਭੂ ਪਤੀ). Raga Sireeraag 3, 46, 2:3 (P: 31). 4. ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥ ('ਦਰਪਣ' ਇਥੇ ਵੀ 'ਗੁਰ' ਦੇ ਅਰਥ ਆਤਮਕ ਸਿਖਿਆ ਦੇਣ ਵਾਲਾ ਹੀ ਮੰਨਦਾ ਹੈ॥). Raga Sorath 5, 11, 4:2 (P: 611). ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥ Sava-eeay of Guru Nanak Dev, Kal-Sahaar, 2:4 (P: 1389). 5. ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖ ਪਾਈ ॥ (ਪਹਿਲੇ 'ਗੁਰ' ਦੇ ਅਰਥ 'ਗੁਰੂ' ਅਥਵਾ 'ਆਤਮਕ ਗਿਆਨ ਦਾਤਾ ਹੈ'). Raga Soohee 4, Asatpadee 1, 18:1 (P: 758). 6. ਕਹੁ ਗੁਰ ਗਜ ਸਿਵ ਸਭ ਕੋ ਜਾਨੈ ॥ ('ਗੁਰ ਗਜ' ਭਾਵ 'ਗਣੇਸ਼ ਨੂੰ' 'ਸ਼ਬਦਾਰਥ', 'ਦਰਪਨ'). Raga Gaurhee, Kabir, 15, 5:1 (P: 326). 7. ਗਿਆਨ ਕਾ ਬਧਾ ਮਨ ਰਹੈ ਗੁਰ ਬਿਨੁ ਗਿਆਨੁ ਨ ਹੋਇ ॥ Raga Aaasaa 1, Vaar 12, Salok, 1, 5:2 (P: 469). 8. ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ ॥ Raga Sorath 9, 5, 1:2 (P: 632). 9. ਸੋ ਬਾਜਾਰੀ ਹਮ ਗੁਰ ਮਾਨੇ ॥ Raga Gond, Kabir, 10, 3:4 (P: 873).
|
SGGS Gurmukhi-English Dictionary |
[Sk. n.] The preceptor, teacher
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. formula, simplified rule or method. (2) n.m.pref. meaning concerning or connected with ਗੁਰੂ.
|
Mahan Kosh Encyclopedia |
ਨਾਮ/n. ਗੁੜ. ਸਿਆਹਕੰਦ. “ਜੈਸੇ ਭਾਂਤ ਮਾਖਿਕਾ ਗੁਰ ਸੋਂ.” (ਚਰਿਤ੍ਰ ੧੦੮) 2. ਸੰ. गुर्. ਧਾ. ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਸਾਨ ਕਰਨਾ, ਉਭਾਰਨਾ, ਉੱਚਾ ਕਰਨਾ। 3. ਸੰ. गुरु- ਗੁਰੁ. ਨਾਮ/n. ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੁ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੁ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ- “ਗੁਰੁ ਅਪਨੇ ਬਲਿਹਾਰੀ.” (ਸੋਰ ਮਃ ੫) “ਸੁਖਸਾਗਰੁ ਗੁਰੁ ਪਾਇਆ.” (ਸੋਰ ਮਃ ੫) “ਅਪਨਾ ਗੁਰੂ ਧਿਆਏ.” (ਸੋਰ ਮਃ ੫) 4. ਧਰਮਉਪਦੇਸ਼੍ਟਾ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। 5. ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. “ਛਿਅ ਘਰ ਛਿਅ ਗੁਰ ਛਿਅ ਉਪਦੇਸ.” (ਸੋਹਿਲਾ) ਦੇਖੋ- ਛਿਅ ਉਪਦੇਸ। 6. ਪਤਿ. ਭਰਤਾ. “ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ.” (ਸ੍ਰੀ ਮਃ ੩) 7. ਵ੍ਰਿਹਸਪਤਿ. ਦੇਵਗੁਰੁ. “ਕਹੁ ਗੁਰ ਗਜ ਸਿਵ ਸਭਕੋ ਜਾਨੈ.” (ਗਉ ਕਬੀਰ) 8. ਅੰਤਹਕਰਣ. ਮਨ. “ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ.” (ਵਾਰ ਆਸਾ) 9. ਵਿ. ਪੂਜ੍ਯ. “ਨਾਨਕ ਗੁਰ ਤੇ ਗੁਰ ਹੋਇਆ.” (ਗੂਜ ਮਃ ੩) 10. ਵਡਾ. ਪ੍ਰਧਾਨ. “ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?” (ਸੋਰ ਮਃ ੯) 11. ਨਾਮ/n. ਸਿੱਧਾਂਤ. ਸਾਰ। 12. ਮੂਲਮੰਤ੍ਰ। 13. ਦੇਖੋ- ਗੁਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|