Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gāthā. 1. ਕਥਾ। 2. ਉਸਤਤ (ਮਹਾਨਕੋਸ਼)। ਉਦਾਹਰਨਾ: 1. ਰਾਰਿ ਕਰਤ ਝੂਠੀ ਲਗਿ ਗਾਥਾ ॥ Raga Aaasaa 5, 22, 1:2 (P: 376). 2. ਗਾਥਾ ਗਾਵੰਤਿ ਨਾਨਕ ਭਬ੍ਯ੍ਯੰ ਪਰਾ ਪੂਰਬਣਹ ॥ Gathaa, Guru Arjan Dev, 18:3 (P: 1361).
|
SGGS Gurmukhi-English Dictionary |
[1. Sk. N.] 1. song. 2. Narrative, anecdote. 3. Prakrit language
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. story, tale, saga; an old language with Sanskrit, Pali and other regional or local vocabulary mixed in it, a kind of macaronic.
|
Mahan Kosh Encyclopedia |
ਸੰ. ਨਾਮ/n. ਸ੍ਤੁਤਿ. ਉਸਤਤਿ “ਗਾਥਾ ਗਾਵੰਤਿ ਨਾਨਕ.” (ਗਾਥਾ) 2. ਕਥਾ. ਪ੍ਰਕਰਣ ਕਹਾਣੀ. “ਰਾਰ ਕਰਤ ਝੂਠੀ ਲਗਿ ਗਾਥਾ.” (ਆਸਾ ਮਃ ੫) 3. ਉਹ ਇਤਿਹਾਸਿਕ (ਐਤਿਹਾਸਿਕ) ਰਚਨਾ, ਜਿਸ ਵਿੱਚ ਕਿਸੇ ਦੀ ਵੰਸ਼ ਅਤੇ ਦਾਨ ਆਦਿਕ ਦਾ ਵਰਣਨ ਹੋਵੇ. “ਜਾਤਿ ਪਾਤਿ ਨ ਗੋਤ੍ਰ ਗਾਥਾ.” (ਅਕਾਲ) 4. ਇੱਕ ਛੰਦ, ਜਿਸ ਦਾ ਨਾਉਂ ਆਰਯਾ ਅਤੇ ਗਾਹਾ ਭੀ ਹੈ. ਦੇਖੋ- ਗਾਹਾ। 5. ਇੱਕ ਪ੍ਰਾਚੀਨ ਭਾਸ਼ਾ, ਜਿਸ ਵਿੱਚ ਸੰਸਕ੍ਰਿਤ, ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਮਿਲੇ ਦੇਖੀਦੇ ਹਨ. ‘ਲਲਿਤ-ਵਿਸ੍ਤਰ’ ਆਦਿਕ ਬੌੱਧ ਧਰਮ ਦੇ ਗ੍ਰੰਥ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ਸਹਸਕ੍ਰਿਤੀ ਸਲੋਕ” ਅਤੇ “ਗਾਥਾ” ਇਸੇ ਭਾਸ਼ਾ ਵਿੱਚ ਹਨ. ਕਈ ਅਗ੍ਯਾਨੀ ਸਹਸਕ੍ਰਿਤੀ ਅਤੇ ਗਾਥਾ ਦਾ ਅਰਥ ਸਮਝੇ ਬਿਨਾ ਹੀ ਆਪਣੀ ਅਲਪ ਵਿਦ੍ਯਾ ਦੇ ਕਾਰਣ ਸਹਸਕ੍ਰਿਤੀ ਸਲੋਕਾਂ ਨੂੰ ਸੰਸਕ੍ਰਿਤ ਦੇ ਵ੍ਯਾਕਰਣ ਵਿਰੁੱਧ ਆਖਿਆ ਕਰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|