Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṯ(i). 1. ਹਾਲਤ, ਅਵਸਥਾ, ਦਸ਼ਾ। 2. ਛੁਟਕਾਰਾ, ਗਤੀ, ਪ੍ਰਾਪਤੀ, ਮੁਕਤੀ। 3. ਉਚੀ/ਗਿਆਨ ਵਾਲੀ ਅਵਸਥਾ। 4. ਰਸਤਾ, ਮਾਰਗ। 5. ਉਚੀ ਪਦਵੀ ਭਾਵ ਮੁਕਤੀ। 6. ਗਤੀ ਭਾਵ ਜੀਵਨ ਦਾ ਅੰਤਮ ਲਕਸ਼ (ਮਨੋਰਥ)। 7. ਜੁਗਤਿ, ਤਰੀਕਾ ਢੰਗ (ਪਾਰ ਪਹੁੰਚਾਉਣ ਦਾ)। 8. ਪਹੁੰਚ, ਗਮਤਾ, ਸਮਰਥਾ। 9. ਭਾਵ ਸਫਲਤਾ, ਸੁਖ। 10. ਭਾਵ ਸ਼ੁਧੀ, ਪਵਿੱਤਰਤਾ। 11. ਅਸਲੀਅਤ, ਸਾਰ। 12. ਸੋਝੀ, ਸਾਰ। 13. ਵਡਿਆਈ, ਮਹਾਨਤਾ। 14. ਚੰਗੇ (ਭਾਵ)। 1. condition. 2. salvation, deliverance. 3. higher state of knowledge/awakening. 4. way; state of emancipation. 5. higher status viz., salvation. 6. emancipation. 7. way/tact of salvation. 8. capability. 9. salvation. 10. emancipation. 11. essence. 12. awareness, consciousness. 13. praise, greatness. 14. emancipation, good. 1. ਉਦਾਹਰਨ: ਮੰਨੇ ਕੀ ਗਤਿ ਕਹੀ ਨ ਜਾਇ ॥ Japujee, Guru ʼnanak Dev, 12:1 (P: 3). ਉਦਾਹਰਨ: ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥ Raga Gaurhee 4, 39, 1:1 (P: 163). ਉਦਾਹਰਨ: ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ ॥ Raga Aaasaa 3, Chhant 7, 9:4 (P: 441). 2. ਉਦਾਹਰਨ: ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥ Raga Sireeraag 3, 35, 2:1 (P: 26). ਉਦਾਹਰਨ: ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥ (ਮੁਕਤੀ). Raga Sireeraag 5, 96, 4:1 (P: 51). ਉਦਾਹਰਨ: ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥ (ਛੁਟਕਾਰਾ). Raga Maajh 1, Vaar 16, Salok, 1, 1:6 (P: 145). ਉਦਾਹਰਨ: ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥ (ਮਹਾਨ ਕੋਸ਼ ਨੇ ਇਥੇ ਅਰਥ 'ਪਵਿਤਰ' ਕੀਤੇ ਹਨ). Raga Maajh 1, Vaar 26, Salok, 1, 1:17 (P: 150). 3. ਉਦਾਹਰਨ: ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ ॥ Raga Sireeraag 3, Asatpadee 22, 5:2 (P: 67). 4. ਉਦਾਹਰਨ: ਜਾ ਨਾਉ ਚੇਤੈ ਤਾ ਗਤਿ ਪਾਏ ਜਾ ਸਤਿਗੁਰੁ ਮੇਲਿ ਮਿਲਾਏ ॥ Raga Sireeraag 3, Asatpadee 22, 6:3 (P: 67). ਉਦਾਹਰਨ: ਸੋ ਸੇਵਕੁ ਪਰਮੇਸਰੁ ਕੀ ਗਤਿ ਜਾਨੈ ॥ Raga Gaurhee 5, Sukhmanee 18, 3:2 (P: 287). 5. ਉਦਾਹਰਨ: ਜਿਤੁ ਮਿਲਿਐ ਪਰਮ ਗਤਿ ਪਾਈਐ ॥ Raga Sireeraag 1, Asatpadee 28, 4:2 (P: 71). ਉਦਾਹਰਨ: ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥ (ਜੀਵਨ ਪਦਵੀ ਦੇਣ ਵਾਲੇ ਹਰੀ). Raga Aaasaa 5, Chhant 3, 2:2 (P: 454). 6. ਉਦਾਹਰਨ: ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥ Raga Gaurhee 3, 38, 2:1 (P: 163). 7. ਉਦਾਹਰਨ: ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥ Raga Gaurhee 3, Chhant 4, 2:3 (P: 246). ਉਦਾਹਰਨ: ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥ Raga Sorath 9, 10, 2:1 (P: 633). 8. ਉਦਾਹਰਨ: ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥ Raga Gaurhee 5, Sukhmanee 8, 7:8 (P: 270). ਉਦਾਹਰਨ: ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥ Raga Aaasaa 4, Chhant 14, 1:2 (P: 448). 9. ਉਦਾਹਰਨ: ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥ Raga Goojree, Kabir, 1, 4:1 (P: 524). 10. ਉਦਾਹਰਨ: ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥ Raga Sorath 1, 9, 3:2 (P: 598). 11. ਉਦਾਹਰਨ: ਰਾਮ ਨਾਮ ਕੀ ਗਤਿ ਕੋਇ ਨ ਬੂਝੈ ਗੁਰਮਤਿ ਰਿਦੈ ਸਮਾਈ ॥ Raga Sorath 3, 7, 4:1 (P: 602). 12. ਉਦਾਹਰਨ: ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ Raga Dhanaasaree 1, 8, 3:2 (P: 663). 13. ਉਦਾਹਰਨ: ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥ Raga Maaroo, Kabir, 3, 1:2 (P: 1103). 14. ਉਦਾਹਰਨ: ਗਤਿ ਅਵਗਤਿ ਦੀ ਚਿੰਤ ਨਾਹੀ ਸਤਿਗੁਰੂ ਫੁਰਮਾਈ ॥ Raga Parbhaatee 1, 4, 3:2 (P: 1328).
|
Mahan Kosh Encyclopedia |
ਦੇਖੋ- ਗਮ੍ ਧਾ. ਸੰ. ਨਾਮ/n. ਗਮਨ. ਚਾਲ. “ਕਰਪੂਰ{703} ਗਤਿ ਬਿਨ ਅਕਾਲ ਦੂਜੇ ਕਵਨ?” (ਗ੍ਯਾਨ) 2. ਮਾਰਗ. ਰਸਤਾ. “ਗੁਰਪਰਸਾਦਿ ਮੁਕਤਿ ਗਤਿ ਪਾਏ.” (ਮਾਝ ਅ: ਮਃ ੩) 3. ਗਿਆਨ ਵਿਦ੍ਯਾ. “ਅਪਨੀ ਗਤਿ ਮਿਤਿ ਜਾਨਹੁ ਆਪੇ.” (ਸੁਖਮਨੀ) “ਗਤਿ ਮੁਕਤਿ ਘਰੈ ਮਹਿ ਪਾਇ.” (ਸ੍ਰੀ ਮਃ ੩) ਮੁਕਤਿ ਪਾਉਣ ਦਾ ਇ਼ਲਮ। 4. ਪ੍ਰਾਪਤੀ. “ਗੁਰ ਕੈ ਦਰਸਨ ਮੁਕਤਿ ਗਤਿ ਹੋਇ.” (ਆਸਾ ਮਃ ੩) 5. ਮੋਕ੍ਸ਼. ਮੁਕਤਿ. “ਜਿਹ ਸਿਮਰਤ ਗਤਿ ਪਾਈਐ.” (ਸ. ਮਃ ੯) 6. ਵਿਸ਼੍ਰਾਮ. ਇਸਥਿਤਿ. ਟਿਕਾਉ. “ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ, ਗਤਿ ਬਿਨੁ ਰੈਨਿ ਬਿਹਈਹੈ.” (ਗੂਜ ਕਬੀਰ) 7. ਸ਼ੁੱਧੀ. ਪਵਿਤ੍ਰਤਾ. “ਮੁਇਆ ਜੀਵਦਿਆ ਗਤਿ ਹੋਵੈ ਜਾ ਸਿਰਿ ਪਾਈਐ ਪਾਣੀ.” (ਮਃ ੧ ਵਾਰ ਮਾਝ) “ਅੰਤਰ ਕੀ ਗਤਿ ਤਾਹੀ ਜੀਉ.” (ਸੋਰ ਮਃ ੧) 8. ਹਾਲਤ. ਦਸ਼ਾ. “ਅੰਤਰ ਕੀ ਗਤਿ ਤੁਮਹੀ ਜਾਨੀ.” (ਸੋਰ ਮਃ ੫) “ਰੇ ਮਨ! ਕਉਨ ਗਤਿ ਹੋਇਹੈ ਤੇਰੀ?” (ਜੈਜਾ ਮਃ ੯) 9. ਵਿਧਿ. ਤਰੀਕਾ. ਢੰਗ. ਜੁਗਤਿ. “ਰਾਮਭਜਨ ਕੀ ਗਤਿ ਨਹਿ ਜਾਨੀ.” (ਸੋਰ ਮਃ ੯) 10. ਸਿਤਾਰ ਦੀ ਸਰਗਮ ਦਾ ਜੋੜ ਅਤੇ ਮ੍ਰਿਦੰਗ ਦਾ ਬੋਲ. ਦੇਖੋ- ਜਤਿ ੩। 11. ਦਖ਼ਲ. ਪ੍ਰਵੇਸ਼। 12. ਲੀਲਾ. ਖੇਲ. “ਹਰਿ ਕੀ ਗਤਿ ਨਹਿ ਕੋਊ ਜਾਨੈ.” (ਬਿਹਾ ਮਃ ੯) 13. ਨਤੀਜਾ. ਫਲ। 14. ਵਿ. ਗਤ. ਪ੍ਰਾਪਤ ਹੋਇਆ. “ਅੰਤਰਗਤਿ ਤੀਰਥਿ ਮਲਿ ਨਾਉ.” (ਜਪੁ) ਅੰਤਰਗਤ ਤੀਰਥ (ਆਤਮ ਤੀਰਥ) ਵਿੱਚ ਮਲਕੇ (ਮੈਲ ਉਤਾਰਕੇ) ਨ੍ਹਾਉ. ਭਾਵ- ਬਾਹਰਲੇ ਤੀਰਥਾਂ ਤੋਂ ਗਤਿ ਨਹੀਂ. Footnotes: {703} ਕਰ (ਸੁੰਡ) ਨਾਲ ਜੋ ਪੇਟ ਭਰਦਾ ਹੈ, ਹਾਥੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|