Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖaʼnd. 1. ਦੇਸ, ਸ੍ਰਿਸ਼ਟੀ (ਬ੍ਰਹਮੰਡ) ਦੇ ਹਿੱਸੇ। 2. ਭਾਗ, ਦਰਜਾ, ਮੰਡਲ, ਮੰਜ਼ਲ। 3. ਹਿੱਸੇ, ਭਾਗ। 4. ਕਮੀ, ਘਾਟ (ਮਹਾਨਕੋਸ਼), ਟੁਕੜੇ (ਸ਼ਬਦਾਰਥ); ਟੋਟਾ, ਨਾਸ (ਦਰਪਣ), ਨਾਸ਼ ਹੋਣਾ (ਨਿਰਣੈ)। 5. ਟੁਕੜੇ। 1. continents, regions. 2. domain, realm. 3. parts. 4. lacking; parts; lacking. 5. bits, bites. 1. ਉਦਾਹਰਨ: ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥ Japujee, Guru ʼnanak Dev, 27, 14 (P: 6). ਉਦਾਹਰਨ: ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥ (ਧਰਤੀ ਦਾ ਹਿੱਸਾ). Raga Devgandhaaree 5, 33, 1:2 (P: 535). 2. ਉਦਾਹਰਨ: ਧਰਮ ਖੰਡ ਕਾ ਏਹੋ ਧਰਮੁ ॥ Japujee, Guru ʼnanak Dev, 35:1 (P: 7). 3. ਉਦਾਹਰਨ: ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥ Raga Sireeraag 4, Vaar 4:1 (P: 84). 4. ਉਦਾਹਰਨ: ਅਬਿਨਾਸੀ ਨਾਹੀ ਕਿਛੁ ਖੰਡ ॥ Raga Gaurhee 5, Sukhmanee 14, 6:7 (P: 282). 5. ਉਦਾਹਰਨ: ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥ Raga Sorath Ravidas 2, 2:2 (P: 658). ਉਦਾਹਰਨ: ਭਗਤਿ ਬਿਹੂਨਾ ਖੰਡ ਖੰਡ ॥ (ਟੁਕੜੇ ਟੁਕੜੇ ਭਾਵ ਨਾਸ ਹੁੰਦਾ ਹੈ). Raga Basant 5, Asatpadee 2, 1:3 (P: 1192).
|
SGGS Gurmukhi-English Dictionary |
[1. P. n. 2. P. n. 3. P. n.] 1. sugar. 2. realm, clime, zone. 3. part, portion
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. part, portion, segment, section, piece, fragment; region,; chapter.
|
Mahan Kosh Encyclopedia |
ਨਾਮ/n. ਖੰਡਾ. ਖੜਗ. “ਪੀਓ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ.” (ਗੁਰਦਾਸ ਕਵਿ) 2. ਸੰ. खण्ड. ਟੁਕੜਾ. “ਖੰਡ ਖੰਡ ਕਰਿ ਭੋਜਨੁ ਕੀਨੋ.” (ਸੋਰ ਰਵਿਦਾਸ) 3. ਦੇਸ਼ ਦਾ ਵੱਡਾ ਹਿ਼ੱਸਾ. “ਨਉ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ.” (ਸੁਖਮਨੀ) 4. ਕਮੀ. ਘਾਟਾ. ਨ੍ਯੂਨਤਾ. “ਅਬਿਨਾਸੀ ਨਾਹੀ ਕਿਛੁ ਖੰਡ.” (ਸੁਖਮਨੀ) 5. ਗ੍ਰੰਥ ਦਾ ਹਿੱਸਾ. ਭਾਗ। 6. ਅਸਥਾਨ. ਦੇਸ਼. “ਕੰਦ ਮੂਲ ਚੁਣਿ ਖਾਵਹਿ ਵਣ ਖੰਡ ਵਾਸਾ.” (ਮਃ ੧ ਵਾਰ ਮਾਝ) 7. ਸਫ਼ੇਦ ਸ਼ੱਕਰ. ਚੀਨੀ. “ਸਕਰ ਖੰਡ ਨਿਵਾਤ ਗੁੜ.” (ਸ. ਫਰੀਦ) 8. ਕਾਂਡ. ਭੂਮਿਕਾ. ਦਰਜਾ. ਮੰਜ਼ਲ. “ਗਿਆਨਖੰਡ ਮਹਿ ਗਿਆਨ ਪ੍ਰਚੰਡ.” (ਜਪੁ) 9. ਖੰਡੇ ਦਾ ਅਮ੍ਰਿਤਧਾਰੀ ਸਿੱਖ. “ਤ੍ਰੈ ਪ੍ਰਕਾਰ ਮਮ ਸਿੱਖ ਹੈਂ ਸਹਜੀ ਚਰਨੀ ਖੰਡ.” (ਰਤਨਮਾਲ) 10. ਸੰ. षण्ड- ਸ਼ੰਡ. ਨਪੁੰਸਕ. ਹੀਜੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|