Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaa-i. 1. ਖਾਂਦਾ/ਸਹਾਰਦਾ ਹੈ। 2. ਖਾ ਕੇ, ਸੇਵਨ ਕਰਕੇ। 3. ਕਰਦਾ, ਖਾਂਦਾ, ਮੰਨਦਾ। 4. ਖਾਂਦਾ ਹੈ, ਭੁਗਤਦਾ ਹੈ। 5. ਹੜਪਦਾ, ਮੁਕਾਂਦਾ, ਖਤਮ ਕਰਦਾ। 6. ਖਵਾ ਕੇ। 7. ਕਰੇ/ਕਰਦਾ ਹੈ; ਸਹੁੰਆਂ ਚੁਕੇ। 1suffers, receives, bears. 2. consuming, taking. 3, entertains. 4. reaps, taste, partake. 5. devour, destroys, eats up. 6. eats, making him eat. 7. swears. ਉਦਾਹਰਨਾ: 1. ਮੰਨੈ ਮੁਹਿ ਚੋਟਾ ਨ ਖਾਇ ॥ Japujee, Guru Nanak Dev, 13:3 (P: 3). ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ ॥ Raga Sireeraag 1, Asatpadee 11, 10:2 (P: 60). ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥ Raga Maajh 1, Vaar 22, Salok, 2, 1:3 (P: 148). 2. ਉਤੁ ਭੂਖੈ ਖਾਇ ਚਲੀਅਹਿ ਦੂਖ ॥ Raga Aaasaa 1, Sodar, 3, 1:4 (P: 9). ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥ Raga Sireeraag 1, Asatpadee 4, 5:2 (P: 55). ਅੰਤਰਿ ਲੋਭਿ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ ॥ (ਸੇਵਨ ਕਰਦਾ/ਹੰਡਾਂਦਾ ਹੈ). Raga Saarang 4, 4, 4:2 (P: 1199). 3. ਸੁਰਤਿ ਹੋਵੈ ਪਤਿ ਊਗਵੈ ਗੁਰ ਬਚਨੀ ਭਉ ਖਾਇ ॥ Raga Sireeraag 1, 10, 4:2 (P: 18). ਮਨੁ ਬੈਰਾਗੀ ਜਾਂ ਸਬਦਿ ਭਉ ਖਾਇ ॥ (ਕਰਦਾ ਹੈ). Raga Gaurhee 3, Asatpadee 8, 2:1 (P: 233). 4. ਆਪਿ ਬੀਜਿ ਆਪੇ ਹੀ ਖਾਇ ॥ Raga Sireeraag 1, 32, 2:4 (P: 25). ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥ (ਖਾਈਏ). Raga Sireeraag 4, 69, 1:1 (P: 41). 5. ਆਪੈ ਨੂੰ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰ ਸਬਦੀ ਵੀਚਾਰੁ ॥ Raga Sireeraag 4, Vaar 10ਸ, 3, 2:3 (P: 86). ਉਦਾਹਰਨ: ਮਰੈ ਨ ਜਨਮੈ ਕਾਲੁ ਨ ਖਾਇ ॥ Raga Gaurhee 3, Asatpadee 1, 5:3 (P: 229). ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥ (ਡਰਾਂਦਾ). Raga Dhanaasaree 1, 4, 1:2 (P: 661). ਸੋ ਮੁਨਿ ਮਨ ਕੀ ਦੁਬਿਧਾ ਖਾਇ ॥ (ਦੂਰ/ਖਤਮ ਕਰੇ). Raga Bhairo Ravidas 1, 2:1 (P: 1167). 6. ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥ Raga Gaurhee 4, 41, 1:1 (P: 164). 7. ਜੇ ਵਡਿਆਈਆ ਆਪੇ ਖਾਇ ॥ Raga Dhanaasaree 1, 6, 3:3 (P: 662).
|
SGGS Gurmukhi-English Dictionary |
eat, consume. by consuming. (aux. v) have, receive, achieve, do, accomplish.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਖਾਂਦਾ ਹੈ. “ਭੋਗੀ ਹੋਵੈ ਖਾਇ.” (ਸੂਹੀ ਮਃ ੧) 2. ਸਹਾਰਦਾ ਹੈ. “ਮੁਹੇ ਮੁਹਿ ਪਾਣਾ ਖਾਇ.” (ਵਾਰ ਆਸਾ) 3. ਕ੍ਰਿ.ਵਿ. ਖਵਾਇ. ਖੁਲਾਕੇ. “ਮਾਤਾ ਪ੍ਰੀਤਿ ਕਰੇ ਪੁਤੁ ਖਾਇ.” (ਗਉ ਮਃ ੪) 4. ਖਾਕੇ. “ਖਾਇ ਖਾਇ ਕਰੈ ਬਦਫੈਲੀ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|