Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karisan. 1. ਵਿਸ਼ਨੂੰ ਦੇ ਅਠਵੇਂ ਅਵਤਾਰ ਜੋ ਭੋਜਵੰਸ਼ੀ ਦੇਵਕ ਦੀ ਪੁੱਤਰੀ ਦੇਵਕੀ ਦੇ ਉਦਰ ਤੋਂ ਯਾਦਵੰਸ਼ੀ ਵਾਸਦੇਵ ਦੇ ਗ੍ਰਹਿ ਵਿਖੇ ਮਥਰਾ ਦੀ ਜੇਲ ਵਿਚ ਜਨਮੇ ਜਿਥੇ ਇੰਨ੍ਹਾਂ ਦੇ ਮਾਪਿਆਂ ਨੂੰ ਇੰਨਾਂ ਦੇ ਮਾਮੇ ਕੰਸ ਨੇ ਇਸ ਡਰ ਕਰਕੇ ਕੈਦ ਕਰਵਾ ਦਿਤਾ ਸੀ ਕਿ ਇਕ ਭਵਿਸ਼ਬਾਣੀ ਅਨੁਸਾਰ ਦੇਵਕੀ ਦੇ ਉਦਰ ਤੋਂ ਜਨਮੇ ਬੇਟੇ ਨੇ ਹੀ ਉਸ ਦਾ ਨਾਸ਼ ਕਰਨਾ ਹੈ। ਮਹਾਂਭਾਰਤ ਦੇ ਯੁੱਧ ਵਿਚ ਆਪ ਨੇ ਪਾਂਡਵਾਂ ਦਾ ਸਾਥ ਦਿੱਤਾ। ਅਰਜਨ ਨੂੰ ਧਰਮ-ਯੁੱਧ ਲਈ ਪ੍ਰੇਰਨਾ ਤੇ ਸਾਹਸ ਦਿਤਾ ਤੇ 'ਗੀਤਾ' ਦਾ ਉਚਾਰਨ ਕੀਤਾ। 2. ਭਾਵ, ਹਰੀ, ਪ੍ਰਭੂ। 1. eighth incarnation of Sri Vishnu who authored Bhagvat Gita viz., The Lord, God. 1. ਉਦਾਹਰਨ: ਗੁਰਮੁਖਿ ਸੰਗੀ ਕ੍ਰਿਸਨ ਮੁਰਾਰੇ ॥ Raga Maajh 5, 13, 2:2 (P: 98). ਉਦਾਹਰਨ: ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥ Raga Gaurhee, Kabir, 66, 2:1 (P: 338). ਉਦਾਹਰਨ: ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ (ਕ੍ਰਿਸ਼ਨ ਵਰਗੀ ਗੋਡਿਆਂ ਤੀਕ ਮਾਲਾ). Raga Vadhans 1, Chhant 2, 7:4 (P: 567). 2. ਉਦਾਹਰਨ: ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥ Raga Aaasaa 1, Asatpadee 4, 5:4 (P: 413).
|
SGGS Gurmukhi-English Dictionary |
[n.] Lord Krishna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ: ਕ੍ਰਿਸ਼ਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|