Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuḏraṯ(i). 1. ਸ਼ਕਤੀ ਬਲ। 2. ਰਚਨਾ, ਸ੍ਰਿਸ਼ਟੀ। 3. ਰਚਨਾ, ਸ਼ਕਤੀ। 4. ਅਸਚਰਜ, ਤਮਾਸ਼ਾ, ਵਿਡਾਣ। 5. ਪ੍ਰਭੂ, ਅਪਾਰ ਸ਼ਕਤੀ। 1. power, might. 2. creation. 3. omnipotence. 4. wonder, marvel, miracle. 5. God, marvelous potence. 1. ਉਦਾਹਰਨ: ਕੁਦਰਤਿ ਕਵਣ ਕਹਾ ਬੀਚਾਰੁ ॥ (ਮੇਰੀ ਕੀ ਤਾਕਤ ਹੈ). Japujee, Guru ʼnanak Dev, 16:22 (P: 3). ਉਦਾਹਰਨ: ਕੁਦਰਤਿ ਵਰਤੈ ਰੂਪ ਅਰੁ ਰੰਗਾ ॥ Raga Aaasaa 5, 21, 1:2 (P: 376). ਉਦਾਹਰਨ: ਤੂ ਸਭ ਮਹਿ ਵਰਤਹਿ ਆਪਿ ਕੁਦਰਤ ਦੇਖਾਵਹੀ ॥ Raga Maaroo 5, Vaar 3:4 (P: 1095). 2. ਉਦਾਹਰਨ: ਕੁਦਰਤਿ ਕਰਿ ਕੈ ਵਸਿਆ ਸੋਇ ॥ Raga Sireeraag 4, Vaar 4, Salok, 1, 1:1 (P: 84). ਉਦਾਹਰਨ: ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ ॥ Raga Sireeraag 5, 86, 4:2 (P: 48). ਉਦਾਹਰਨ: ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥ Raga Vadhans 1, Alaahnneeaan 3, 2:4 (P: 580). 3. ਉਦਾਹਰਨ: ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥ Raga Sireeraag 1, Asatpadee 1, 4:2 (P: 53). 4. ਉਦਾਹਰਨ: ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ Raga Aasaa 1, Vaar 3, Salok, 1, 2:1 (P: 464). ਉਦਾਹਰਨ: ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥ (ਕ੍ਰਿਸ਼ਮਾ, ਅਸਚਰਜ਼ ਤਮਾਸ਼ਾ). Raga Raamkalee, Balwand & Sata, Vaar 4:5 (P: 967). 5. ਉਦਾਹਰਨ: ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ Raga Parbhaatee, Kabir, 3, 1:1 (P: 1349).
|
Mahan Kosh Encyclopedia |
(ਕੁਦਰਤ) ਕ਼ੁਦਰਤ [قُدرَت]. ਨਾਮ/n. ਤ਼ਾਕ਼ਤ. ਸ਼ਕਤਿ. “ਕੁਦਰਤਿ ਕਉਣ ਹਮਾਰੀ?” (ਬਸੰ ਅ: ਮਃ ੧) 2. ਮਾਇਆ. ਕਰਤਾਰ ਦੀ ਰਚਨਾਸ਼ਕਤਿ. ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ.” (ਵਾਰ ਆਸਾ) “ਕੁਦਰਤਿ ਪਾਤਾਲੀ ਆਕਾਸੀ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|