Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kīṯā. 1. ਕਰਿਆ/ਬਣਾਇਆ, ਸਿਰਜਿਆ। 2. ਕਰਨ ਦੀ ਕ੍ਰਿਆ। 3. ਕੀਤਾ/ਸਿਰਜਿਆ ਹੋਇਆ। 4. ਕਰਾਇਆ/ਕਰਵਾਇਆ ਹੋਇਆ। 5. ਕੀਤਾ ਕੰਮ/ਕਰਮ। 6. ਹੁਕਮ (ਭਾਵ)। 7. ਬੋਲਿਆ, ਉਚਾਰਣ ਕੀਤਾ, ਜਪਿਆ। 8. ਰਚਨਾ, ਸ੍ਰਿਸ਼ਟੀ । 1. established, created. 2. did. 3. created. 4. made. 5. done, accomplished. 6. Divine Order. 7. uttered. 8. creation. 1. ਉਦਾਹਰਨ: ਥਾਪਿਆ ਨ ਜਾਇ ਕੀਤਾ ਨ ਹੋਇ ॥ Japujee, Guru ʼnanak Dev, 5:1 (P: 2). ਉਦਾਹਰਨ: ਜੇਤਾ ਕੀਤਾ ਤੇਤਾ ਨਾਉ ॥ (ਬਣਾਇਆ/ਸਿਰਜਿਆ). Japujee, Guru ʼnanak Dev, 19:10 (P: 4). ਉਦਾਹਰਨ: ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ ॥ (ਬਣਾਇਆ ਸਿਰਜਿਆ ਹੈ). Raga Vadhans 4, Vaar 7ਸ, 3, 1:4 (P: 588). 2. ਉਦਾਹਰਨ: ਸੁਣਿਆ ਮੰਨਿਆ ਮਨਿ ਕੀਤਾ ਭਾਉ ॥ Japujee, Guru ʼnanak Dev, 21:3 (P: 4). ਉਦਾਹਰਨ: ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥ (ਕਰਨ ਨਾਲ). Raga Maajh 5, Baaraa Maaha-Maajh, 9:6 (P: 135). 3. ਉਦਾਹਰਨ: ਕੀਤਾ ਕਹਾ ਕਰੇ ਮਨਿ ਮਾਨੁ ॥ (ਕੀਤਾ ਹੋਇਆ ਜੀਵ). Raga Sireeraag 1, 32, 1:1 (P: 25). ਉਦਾਹਰਨ: ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥ Raga Raamkalee 5, 4, 3:1 (P: 883). ਉਦਾਹਰਨ: ਕਰਤਾ ਰਾਖੈ ਕੀਤਾ ਕਉਨੁ ॥ Raga Raamkalee 5, 18, 2:1 (P: 888). 4. ਉਦਾਹਰਨ: ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾ ॥ Raga Maajh 1, Vaar 6, Salok, 1, 2:2 (P: 140). 5. ਉਦਾਹਰਨ: ਜਿਸੁ ਅੰਦਰੁ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥ Raga Gaurhee 4, Vaar 15, Salok, 4, 1:3 (P: 308). 6. ਉਦਾਹਰਨ: ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥ Raga Gaurhee 4, Vaar 24:3 (P: 314). 7. ਉਦਾਹਰਨ: ਗੁਰਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥ Raga Aaasaa 5, Chhant 1, 4:3 (P: 453). 8. ਉਦਾਹਰਨ: ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥ Raga Soohee 1, Chhant 5, 9:1 (P: 767). ਉਦਾਹਰਨ: ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥ Raga Maaroo 3, Vaar 6:4 (P: 1088).
|
SGGS Gurmukhi-English Dictionary |
[P. v.] Done
SGGS Gurmukhi-English Data provided by
Harjinder Singh Gill, Santa Monica, CA, USA.
|
English Translation |
v. form. of ਕਰਨਾ did done, n.m. favour, help rendered by (some one); (own) deeds, actions.
|
Mahan Kosh Encyclopedia |
ਕਰਿਆ. ਕ੍ਰਿਤ. “ਕੀਤਾ ਪਾਈਐ ਆਪਣਾ.” (ਵਾਰ ਆਸਾ) 2. ਰਚਿਆ ਹੋਇਆ. “ਕੀਤਾ ਕਹਾ ਕਰੈ ਮਨਿ ਮਾਨ?” (ਸ੍ਰੀ ਮਃ ੧) “ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ.” (ਸੋਰ ਮਃ ੫) 3. ਕਰਣਾ. “ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ.” (ਮਃ ੪ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|