Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kār. 1. ਕੰਮ। 2. ਕਾਲਾ ਸਿਆਹ। 3. ਕਰਨ ਯੋਗ ਕੰਮ। 4. ਸੇਵਾ, ਟਹਿਲ (ਭਾਵ)। 5. ਕਰਨੀ। 6. ਲਕੀਰ। 1. pursuit, activity. 2. jet black. 3. appropriate/suitable task. 4. service. 5. acts. 6. line. ਉਦਾਹਰਨਾ: 1. ਜੋ ਤੁਧੁ ਭਾਵੈ ਸਾਈ ਭਲੀ ਕਾਰ ॥ Japujee, Guru Nanak Dev, 16:24 (P: 3). 2. ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥ (ਕਾਲਾ ਸਿਆਹ, ਬਹੁਤ ਕਾਲਾ). Raga Gaurhee 4, 61, 3:1 (P: 171). 3. ਜਿਸ ਦਾ ਪਿੰਡੁ ਪਰਾਣ ਹੈ ਤਿਸ ਕੀ ਸਿਰਿ ਕਾਰ ॥ Raga Gaurhee 3, Asatpadee 9, 3:1 (P: 233). ਏਕੋ ਅਮਰੁ ਏਕਾ ਪਾਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥ Raga Maaroo 3, Solhaa 3, 1:3 (P: 1046). 4. ਜੀਵਦਿਆ ਲਾਹਾ ਮਿਲੈ ਗੁਰ ਕਾਰ ਕਮਾਵੈ ॥ Raga Aaasaa 1, Asatpadee 19, 5:1 (P: 421). ਸਚੀ ਤੇਰੀ ਕਾਰ ਦੇਹਿ ਦਇਆਲੁ ਤੂੰ॥ (ਸੇਵਾ). Raga Aaasaa 1, Asatpadee 21, 2:1 (P: 422). ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥ Raga Goojree 5, Vaar 3:5 (P: 518). 5. ਨਾਨਕ ਕਾਰ ਨ ਕਥਨੀ ਜਾਇ ॥ Raga Aaasaa 1, Vaar 2, Salok, 1, 2:8 (P: 463). 6. ਦੇ ਕੈ ਚਉਕਾ ਕਢੀ ਕਾਰ ॥ Raga Aaasaa 1, Vaar 16, Salok, 1, 2:15 (P: 472).
|
SGGS Gurmukhi-English Dictionary |
[1. Sk. n.] 1. work, action, deed. 2. the line of demarcation
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. motor car; same as ਕੰਮ work.
|
Mahan Kosh Encyclopedia |
ਨਾਮ/n. ਕਾਰਯ. ਕੰਮ. ਕ੍ਰਿਯਾ. ਫ਼ਾ. [کار] “ਜੋ ਤੁਧੁ ਭਾਵੈ ਸਾਈ ਭਲੀ ਕਾਰ.” (ਜਪੁ) 2. ਵਿ. ਕਰਤਾ. ਕਰਨ ਵਾਲਾ. ਜੈਸੇ- ਚਰਮਕਾਰ, ਸੁਵਰਣਕਾਰ, ਲੋਹਕਾਰ ਆਦਿ. ਐਸੀ ਦਸ਼ਾ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. ਫ਼ਾਰਸੀ ਵਿੱਚ ਭੀ ਇਹ ਇਵੇਂ ਹੀ ਵਰਤਿਆ ਜਾਂਦਾ ਹੈ. ਜੈਸੇ- ਮੀਨਾਕਾਰ। 3. ਨਾਮ/n. ਕਰਨ ਯੋਗ ਕੰਮ. ਕਰਣੀਯ ਕਾਰਯ. “ਜਿਤਨੇ ਜੀਅਜੰਤੁ ਪ੍ਰਭੁ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ.” (ਮਲਾ ਮਃ ੪) 4. ਧਰਮ ਦਾ ਟੈਕਸ. ਦਸਵੰਧ ਆਦਿਕ. “ਕਾਰ ਭੇਟ ਗੁਰ ਕੀ ਸਿਖ ਲਾਵਹਿ.” (ਗੁਪ੍ਰਸੂ) 5. ਰੇਖਾ. ਲਕੀਰ. “ਦੇਕੈ ਚਉਕਾ ਕਢੀ ਕਾਰ.”{588} (ਵਾਰ ਆਸਾ) 6. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਵਿਧਿ ਨਾਲ ਰਖ੍ਯਾ ਲਈ ਕੀਤੀ ਹੋਈ ਲੀਕ. “ਚਉਗਿਰਦ ਹਮਾਰੈ ਰਾਮਕਾਰ ਦੁਖ ਲਗੈ ਨ ਭਾਈ.” (ਬਿਲਾ ਮਃ ੫) 7. ਕਾਲਸ. “ਤਿਨ ਅੰਤਰਿ ਕਾਰ ਕਰੀਠਾ.” (ਗਉ ਮਃ ੪) ਦੇਖੋ- ਕਾਰ ਕਰੀਠਾ। 8. ਅਹੰਕਾਰ ਦਾ ਸੰਖੇਪ. “ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਕਾਰ ਹੈ.” (ਅਕਾਲ) 9. ਅ਼. [قعر] ਕ਼ਅ਼ਰ. ਦਰਿਆ ਅਤੇ ਖੂਹ ਦੀ ਗਹਿਰਾਈ. ਖੂਹ ਅਤੇ ਤਾਲ ਦੀ ਗਾਰ. “ਖਨਤੇ ਕਾਰ ਸੁ ਵਹਿਰ ਨਿਕਰਹੀਂ.” (ਗੁਪ੍ਰਸੂ) 10. ਫ਼ਾ. [کار] ਜੰਗ. “ਖ਼ਸਮ ਰਾ ਚੁ ਕੋਰੋ ਕੁਨਦ ਵਕਤ ਕਾਰ.” (ਜਫਰ) 11. ਤੁ. [قار] ਕ਼ਾਰ. ਬਰਫ। 12. ਅ਼. ਕਾਲਾ ਰੰਗ। 13. ਭਗਵੰਤ ਕਵਿ ਨੇ ਫ਼ਾਰਸੀ ਕੇਰ (ਲਿੰਗ) ਦੀ ਥਾਂ ਭੀ ਕਾਰ ਸ਼ਬਦ ਵਰਤਿਆ ਹੈ. Footnotes: {588} ਅਤ੍ਰਿ ਰਿਖੀ ਲਿਖਦਾ ਹੈ ਕਿ ਜੇ ਕਾਰ (ਰੇਖਾ) ਨਾ ਕੱਢੀ ਜਾਵੇ, ਤਦ ਅੰਨ ਦਾ ਰਸ ਰਾਖਸ ਲੈਜਾਂਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|