Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalā. 1. ਸ਼ਕਤੀ। 2. ਹੁਨਰ। 3. ਖੇਡ, ਬਾਜ਼ੀ, ਭਾਵ ਹੁਕਮ। 4. ਆਧਾਰ, ਸਹਾਰਾ। 5. ਭਾਗ (ਚੰਦਰਮਾ ਹਰ ਰੋਜ ਇਕ ਕਲਾ ਵੱਧਦਾ ਹੈ ਤੇ ਪੂਰਨਮਾਸ਼ੀ ਨੂੰ ਪੂਰਾ ਹੁੰਦਾ ਹੈ। 'ਸੋਲਹ ਕਲਾ ਸੰਪੂਰਨ' ਤੋਂ ਭਾਵ ਵੀ ਪੂਰਨ ਰੂਪ ਵਿਚ ਪੂਰਾ), ਸ਼ਕਤੀਆਂ। 1. power, might. 2. craft. 3. game, design, command, mandate. 4. support. 5. part, powers. ਉਦਾਹਰਨਾ: 1. ਕਲਾ ਧਰੈ ਹਿਰੈ ਸੁਈ ॥ (ਸ਼ਕਤੀ ਦਿੰਦਾ ਹੈ). Raga Maajh 1, Vaar 13, Salok, 1, 7:3 (P: 144). ਆਪਣੀ ਕਲਾ ਆਪੇ ਹੀ ਜਾਣੇ ॥ (ਗੁਝੀ ਸ਼ਕਤੀ). Raga Gaurhee 3, 25, 4:3 (P: 159). ਡਰੀਐ ਤਾਂ ਜੇ ਕਿਛੁ ਆਪਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥ (ਸ਼ਕਤੀ, ਵਡਿਆਈ). Raga Gaurhee 4, Vaar 14, Salok, 4, 2:2 (P: 308). 2. ਅਕਲ ਕਲਾ ਸਚੁ ਸਾਚਿ ਟਿਕਾਵੈ ॥ Raga Aaasaa 1, Asatpadee 7, 4:2 (P: 414). ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥ Raga Raamkalee, Naamdev, 1, 1:2 (P: 972). 3. ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥ Raga Aaasaa 1, Vaar 12:3 (P: 469). ਪ੍ਰਭ ਕੀ ਕਲਾ ਨ ਮੇਟੀ ਜਾਈ ॥ (ਹੁਕਮ). Raga Bhairo, Kabir, 8, 3:2 (P: 1159). 4. ਬਾਝੁ ਕਲਾ ਆਡਾਣੁ ਰਹਾਇਆ ॥ Raga Maaroo 1, 15, 14:2 (P: 1036). 5. ਸੋਲਹ ਕਲਾ ਸੰਪੂਰਨ ਫਲਿਆ ॥ Raga Maaroo 5, 9, 16:1 (P: 1081).
|
SGGS Gurmukhi-English Dictionary |
[1. Sk. n. 2. Sk. n.] 1. art, skill, contrivance. 2. power
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. same as ਕਲਾ art, fine art, craft; technique, skill; any or the phases of moon. (2) adj. large; suff. usu. to indicate larger of two villages of the same name; cf. ਖੁਰਦ.
|
Mahan Kosh Encyclopedia |
ਨਾਮ/n. ਕਲਹ. ਲੜਾਈ ਦੀ ਦੇਵੀ. “ਤਬੈ ਕਲਾ ਗੁਰੁ ਕੇ ਨਿਕਟਾਈ.” (ਗੁਵਿ ੬) 2. ਝਗੜਾ. ਫ਼ਿਸਾਦ. ਕਲਹ। 3. ਸੰ. ਅੰਸ਼. ਭਾਗ। 4. ਸੋਲਵਾਂ ਹਿੱਸਾ। 5. ਰਾਸ਼ੀ ਦੇ ਤੀਹਵੇਂ ਹਿੱਸੇ (ਅੰਸ਼) ਦਾ ਸੱਠਵਾਂ ਹਿੱਸਾ। 5. ਸ਼ਕਤਿ. “ਧਰਣਿ ਅਕਾਸੁ ਜਾਕੀ ਕਲਾ ਮਾਹਿ”. (ਬਸੰ ਮਃ ੫) 7. ਬਾਜ਼ੀ. ਖੇਡ. “ਐਸੀ ਕਲਾ ਨ ਖੇਡੀਐ ਜਿਤੁ ਦਰਗਹਿ ਗਇਆਂ ਹਾਰੀਐ.” (ਵਾਰ ਆਸਾ) 8. ਆਧਾਰ. “ਬਾਝੁ ਕਲਾ ਧਰ ਗਗਨ ਧਰੀਆ.” (ਬਸੰ ਅ: ਮਃ ੧) 9. ਕਲ. ਮਸ਼ੀਨ। 10. ਵਿਦ੍ਯਾ। 11. ਹੁਨਰ. “ਸਰਬ ਕਲਾ ਸਮਰਥ.” (ਬਾਵਨ) ਪੁਰਾਣੇ ਕਵੀਆਂ ਨੇ ਵਿਦ੍ਯਾ ਅਤੇ ਹੁਨਰ ਦੇ ੬੪ ਭੇਦ ਮੰਨਕੇ ਚੌਸਠ ਕਲਾ ਲਿਖੀਆਂ ਹਨ, ਪਰ ਇਸ ਵਿੱਚ ਮਤਭੇਦ ਹੈ, ਬ੍ਰਹਮਵੈਵਰਤ ਵਿੱਚ ੧੬, ਬਾਣ ਕਵੀ ਨੇ ੪੮, ਕਲਾਵਿਲਾਸ ਅਤੇ ਮਹਾਭਾਰਤ ਵਿੱਚ ੬੪, ਅਤੇ ਲਲਿਤ ਵਿਸਤਰ ਵਿੱਚ ੮੪ ਲਿਖੀਆਂ ਹਨ. ਜੇ ਅਸੀਂ ਲਿਖੀਏ ਤਦ ਸ਼ਾਯਦ ਸੈਂਕੜੇ ਕਲਾ ਹੋਜਾਣ. ਕਲਾ ਤੋਂ ਭਾਵ- ਵਿਦ੍ਯਾ ਅਤੇ ਹੁਨਰ ਸਮਝਣਾ ਚਾਹੀਏ. ਦੇਖੋ- ਸੋਲਹ ਕਲਾ, ਚੌਸਠ ਕਲਾ ਅਤੇ ਵਿਦ੍ਯਾ ਸ਼ਬਦ. 12. ਬੰਦੂਕ ਦੀ ਕਮਾਣੀ. “ਕਲਾ ਪੈ ਜੜੇ ਮੋੜ ਤੋੜੇ ਧੁਖੰਤੇ.” (ਗੁਪ੍ਰਸੂ) ਤੋੜੇਦਾਰ ਬੰਦੂਕਾਂ ਦੇ ਘੋੜਿਆਂ ਤੇ ਸੁਲਗਦੇ ਹੋਏ ਤੋੜੇ ਲਗਾ ਲਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|