Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kar(i). 1. ਕਰ ਕੇ, ਸਿਰਜ ਕੇ। 2. ਕਿੰਝ, ਕਿਸਤਰ੍ਹਾਂ ਕਰਕੇ। 3. ਕਰਕੇ। 4. ਨਾਲ। 5. ਕੇ। 6. ਕਰੋ। 7. ਬਣਾਈ, ਸਿਰਜੀ। 8. ਦੁਆਰਾ। 9. ਸਮਝ ਕੇ। 10. ਉਕਰਿਆ, ਲਿਖ ਕੇ। 11. ਸਦਕਾ। 12. ਵਾਸਤੇ। 13. ਨਾਲ। 14. ਰੱਖ। 1. create. 2. how. 3. doing. 4. with. 5. by. 6. make. 7. made, created. 8. by. 9. thinking. 10. inscribed. 11. due to. 12. for. 13. with. 14. enshrine, keep. ਉਦਾਹਰਨਾ: 1. ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ (ਸਿਰਜ ਕੇ). Japujee, Guru Nanak Dev, 7:5 (P: 2). ਕੋਟਿ ਜਨਾ ਕਰਿ ਸੇਵ ਲਗਾਇਆ ਜੀਉ ॥ (ਪੈਦਾ ਕਰ/ਸਿਰਜ ਕੇ). Raga Gaurhee 5, 166, 1:2 (P: 216). ਉਦਾਹਰਨ: ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥ (ਕੀਤੇ/ਥਾਪੇ ਹੋਏ). Raga Raamkalee, Balwand & Sata, Vaar 2:10 (P: 967). 2. ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ (ਕਿਸ ਤਰਾਂ ਕਰਕੇ, ਕਿੰਝ). Japujee, Guru Nanak Dev, 21:15 (P: 4). ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ ॥ (ਕਰਕੇ, ਕਿੰਝ). Raga Gaurhee 3, Chhant 4, 1:1 (P: 245). 3. ਵੇਖੈ ਵਿਗਸੈ ਕਰਿ ਵੀਚਾਰੁ ॥ (ਵਿਚਾਰ ਕਰਕੇ). Japujee, Guru Nanak Dev, 37:17 (P: 8). ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ (ਕਰਕੇ, ਬਣਾਕੇ). Raga Sireeraag 3, 35, 1:1 (P: 26). ਉਦਾਹਰਨ: ਬਹੁਤੁ ਦਰਬੁ ਕਰਿ ਮਨੁ ਨ ਅਘਾਨਾ ॥ (ਭਾਵ ਇਕਠਾ ਕਰਕੇ). Raga Gaurhee 5, 80, 1:1 (P: 179). 4. ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥ (ਕਰਕੇ ਭਾਵ ਫੜ ਕੇ). Raga Aaasaa 4, 61, 1:1 (P: 368). ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ ॥ Raga Vadhans 3, 1, 2:1 (P: 558). 5. ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ Raga Gaurhee 1, Sohlay, 1, 3:1 (P: 12). ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥ Raga Gaurhee 9, 6, 1:2 (P: 220). ਦਾਨੁ ਦੇਇ ਕਰਿ ਪੂਜਾ ਕਰਨਾ ॥ (ਦਾਨ ਦੇ ਕੇ). Raga Aaasaa 5, 8, 1:1 (P: 372). 6. ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥ Raga Gaurhee 4, Sohlay, 4, 1:1 (P: 13). ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥ (ਬਣਾ ਦਿਓ, ਕਰੋ). Raga Gaurhee 5, Sohlay, 5, 4:2 (P: 13). ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ ॥ (ਬਣਾ). Raga Gaurhee 4, 65, 1:3 (P: 173). ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥ (ਮਨ ਰੂਪੀ ਵੱਛਾ). Raga Parbhaatee 1, 7, 4:1 (P: 1329). 7. ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥ (ਆਪਣੀ ਕੀਤੀ ਸਮਝਦਾ ਹੈ). Raga Gaurhee 4, 50, 3:3 (P: 167). 8. ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ ਕਰਮ ਕਰਿ ਬਾਧਾ ॥ Raga Gaurhee 5, 163, 1:2 (P: 215). 9. ਕਰਿ ਪੂਜੈ ਸਗਲ ਪਾਰਬ੍ਰਹਮੁ ॥ Raga Gaurhee 5, Sukhmanee 9, 3:4 (P: 274). ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥ (ਪੂਰਾ ਸਤਿਗੁਰੂ ਸਮਝਕੇ). Raga Aaasaa 4, Chhant 19, 3:3 (P: 451). ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥ Raga Soohee 3, Vaar 1, Salok, 3, 1:3 (P: 785). 10. ਜੋ ਕਰਿ ਪਾਇਆ ਸੋਈ ਹੋਗੁ ॥ Raga Gaurhee 5, Sukhmanee 16, 2:2 (P: 284). ਕਰਿ ਕਰਤੈ ਕਰਣੀ ਕਰਿ ਪਾਈ ॥ (ਪਹਿਲੇ 'ਕਰਿ' ਦੇ ਅਰਥ 'ਕਰਕੇ' 'ਸਿਰਜ ਕੇ' ਹੈ). Raga Raamkalee 1, Oankaar, 18:6 (P: 932). 11. ਧਾਵਤ ਜੋਨਿ ਜਨਮ ਭ੍ਰਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ ॥ Raga Gaurhee, Kabir, 56, 4:1 (P: 335). ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥ (ਦੁੱਖ ਸੁੱਖ ਸਹਾਰ ਕੇ). Raga Soohee, Kabir, 1, 2:1 (P: 792). 12. ਦੋਹਾਗਣੀ ਪਿਰ ਕੀ ਸਾਰ ਨ ਜਾਣਹੀ ਕਿਆ ਕਰਿ ਕਰਹਿ ਸੀਗਾਰੁ ॥ (ਕਿਸ ਵਾਸਤੇ). Raga Aaasaa 3, Asatpadee 37, 5:1 (P: 430). 13. ਜਲੁ ਢੋਵਉ ਇਹ ਸੀਸ ਕਰਿ ਕਰ ਪਗ ਪਖਲਾਵਉ ॥ (ਸਿਰ ਨਾਲ). Raga Bilaaval 5, 51, 1:1 (P: 813). 14. ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ ॥ (ਹੇ ਭਗਤ ਜਨ ਯਾਦ ਰੱਖ/ਹਿਰਦੇ ਵਿਚ ਰੱਖ). Raga Bilaaval 4, Vaar 2:4 (P: 849).
|
Mahan Kosh Encyclopedia |
ਕਰ (ਹੱਥ) ਵਿੱਚ. ਕਰ ਮੇਂ. “ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ.” (ਫੁਨਹੇ ਮਃ ੫) 2. ਕ੍ਰਿ.ਵਿ. ਕਰਕੇ. “ਕਰਿ ਅਨਰਥ ਦਰਬੁ ਸੰਚਿਆ.” (ਵਾਰ ਜੈਤ) 3. ਸੰ. करिन्. ਹਾਥੀ, ਜੋ ਕਰ (ਸੁੰਡ) ਵਾਲਾ ਹੈ. “ਏਕਹਿ ਕਰ ਕਰਿ ਹੈ ਕਰੀ, ਕਰੀ ਸਹਸ ਕਰ ਨਾਹਿ.” (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|