Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamāvai. 1. ਧਾਰਨ ਕਰਨਾ, ਅਮਲ ਕਰਨਾ। 2. ਕਮਾਈ ਕਰੇ, ਕਰੇ। 3. ਕਰੇ, ਕਰਦਾ ਹੈ। 1. practise, act. 2. practises, perform, does. 3. do, accomplish. ਉਦਾਹਰਨਾ: 1. ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ ॥ (ਅਮਲ ਕਰੇ). Raga Gaurhee 5, 164, 4:1 (P: 216). ਉਦਾਹਰਨ: ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਇ ॥ (ਧਾਰਨ ਕਰੇ, ਗ੍ਰਹਿਣ ਕਰੇ). Raga Goojree 3, Vaar 10ਸ, 3, 1:2 (P: 512). 2. ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥ (ਕਮਾਉਂਦਾ ਹੈ). Raga Sireeraag 4, Vaar 12, Salok, 3, 2:11 (P: 87). ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ ॥ (ਹਰਿ ਨਾਮ ਦੀ ਕਮਾਈ). Raga Gaurhee 5, 117, 2:1 (P: 189). ਜੋ ਕਿਛੁ ਕਮਾਵੈ ਸੁ ਥਾਇ ਨ ਪਾਈ ॥ Raga Gaurhee 3, Asatpadee 2, 5:2 (P: 230). 3. ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥ (ਕਰਦਾ ਹੈ). Raga Sireeraag 3, 41, 2:1 (P: 29).
|
|