Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaprẖā. ਜਾਮਾ, ਪਹਿਰਾਵਾ, ਸਿਰੋਪਾ। ckithes; robe of honour. ਉਦਾਹਰਨ: ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ (ਸਰੀਰ ਰੂਪੀ ਕਪੜਾ). Japujee, Guru Nanak Dev, 4:6 (P: 2). ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥ (ਸਿਰੋਪਾ). Raga Maajh 1, Vaar 27:4 (P: 150).
|
SGGS Gurmukhi-English Dictionary |
[P. n.] Cloth (the cloth of the body)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਪੜੁ) ਸੰ. ਕਰਪਟ. ਨਾਮ/n. ਵਸਤ੍ਰ. ਪਟ. “ਕਪੜੁ ਰੂਪ ਸੁਹਾਵਣਾ.” (ਵਾਰ ਆਸਾ) 2. ਖ਼ਿਲਤ. “ਸਿਫਤਿ ਸਲਾਹ ਕਪੜਾ ਪਾਇਆ.” (ਮਃ ੧ ਵਾਰ ਮਾਝ) 3. ਭਾਵ- ਦੇਹ. ਸ਼ਰੀਰ. “ਕਰਮੀ ਆਵੈ ਕਪੜਾ.” (ਜਪੁ){556} ਇਸੇ ਭਾਵ ਅਨੁਸਾਰ ਚੋਲਾ ਜਾਮਾ ਆਦਿ ਸ਼ਬਦ ਦੇਹ ਲਈ ਵਰਤੇ ਹਨ। 4. ਲਿਬਾਸ. “ਪਰਹਰਿ ਕਪੜੁ ਜੇ ਪਿਰ ਮਿਲੈ.” (ਮਃ ੧ ਵਾਰ ਸੋਰ) ਇਸ ਥਾਂ ਪਾਖੰਡਭੇਸ (ਵੇਸ਼) ਦੇ ਤ੍ਯਾਗ ਤੋਂ ਭਾਵ ਹੈ. Footnotes: {556} वासांसि जीर्णानि यथा विहाय नवानि गृह्णाति नरो ऽपराणि। तथा शरीराणि विहाय जीर्णान्यन्यानि संयाति नवानि देही॥ (ਗੀਤਾ ਅ: ੨, ਸ਼: ੨੨).
Mahan Kosh data provided by Bhai Baljinder Singh (RaraSahib Wale);
See https://www.ik13.com
|
|