Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/HindiSGGS Gurmukhi/Hindi to Punjabi-English/Hindi Dictionary
Upmā. 1. ਵਡਿਆਈ, ਸਿਫਤ, ਸ਼ੋਭਾ। 2. ਤੁਲਣਾ, ਸਮਾਨਤਾ। 1. praise. 2. simile. 1. ਉਦਾਹਰਨ: ਜਨ ਕੀ ਉਪਮਾ ਤੁਝਹਿ ਵਡਈਆ ॥ Raga Gaurhee 4, 46, 1:2 (P: 166). 2. ਉਦਾਹਰਨ: ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ. Raga Aaasaa 5, 141, 4:1 (P: 406).

SGGS Gurmukhi-English Dictionary
[1Sk. n.] 1. praise. 2. simile
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. praise, eulogy. (2) n.m. a south Indian salt dish. (3) con.v. simile, comparison.

Mahan Kosh Encyclopedia

(ਉਪਮਾਂ) ਸੰ. ਉਪ-ਮਾ. ਨਾਮ/n. ਸਮਾਨ (ਤੁੱਲ) ਮਿਣਨ ਅਤੇ ਤੋਲਣ ਦੀ ਕ੍ਰਿਯਾ. ਸਮਾਨਤਾ. ਦ੍ਰਿਸ਼੍ਟਾਂਤ ਮਿਸਾਲ. “ਕਉਨ ਉਪਮਾ ਦੇਉ ਕਵਨ ਬਡਾਈ?” (ਸਾਰ ਛੰਤ ਮਃ ੫)
2. ਇੱਕ ਸ਼ਬਦਾਲੰਕਾਰ. ਜਿਸ ਉਕਤਿ ਵਿੱਚ ਉਪਮਾਨ ਉਪਮੇਯ ਦੇ ਭਿੰਨ ਹੋਣ ਪੁਰ ਭੀ, ਉਨ੍ਹਾਂ ਦੇ ਸਾਧਾਰਣ ਧਰਮ ਦੀ ਸਮਤਾ ਕੀਤੀ ਜਾਵੇ, ਉਹ ਉਪਮਾ ਅਲੰਕਾਰ ਹੈ.
ਕਰਿਯੇ ਜਹਿਂ ਉਪਮੇਯ ਕੋ ਬਰ ਉਪਮਾਨ ਸਮਾਨ,
ਪੁਨ ਸਾਧਾਰਨ ਧਰਮ ਧਰ ਸੋਊ ਉਪਮਾ ਜਾਨ.
(ਅਲੰਕਾਰ ਸਾਗਰ ਸੁਧਾ)
ਇਸ ਅਲੰਕਾਰ ਦੇ ਗ੍ਯਾਨ ਲਈ ਚਾਰ ਸ਼ਬਦਾਂ ਦਾ ਅਰਥ (ਜੋ ਉਪਮਾ ਦੇ ਅੰਗਰੂਪ ਹਨ) ਪਹਿਲਾਂ ਚੰਗੀ ਤਰਾਂ ਸਮਝਲੈਣਾ ਚਾਹੀਏ, ਅਰਥਾਤ- ਉਪਮਾਨ, ਉਪਮੇਯ, ਧਰਮ ਅਤੇ ਵਾਚਕ.
“ਉਪਮਾਨ” ਉਹ ਹੈ ਜਿਸ ਦੀ ਤੁੱਲਤਾ ਕਿਸੇ ਨੂੰ ਦੇਈਏ, ਜੈਸੇ- ਚੰਦ੍ਰਮਾ ਦੀ ਸਮਤਾ ਮੁਖ ਨੂੰ ਦਿੱਤੀ ਜਾਂਦੀ ਹੈ.
“ਉਪਮੇਯ” ਉਹ ਹੈ ਜਿਸਨੂੰ ਤੁੱਲਤਾ ਦੇਈਏ. ਜੈਸੇ- ਮੁਖ ਨੂੰ ਚੰਦ੍ਰਮਾ ਸਮਾਨ ਕਲਪਿਆ ਜਾਂਦਾ ਹੈ.
“ਧਰਮ” ਅਥਵਾ- “ਸਾਧਾਰਣ ਧਰਮ” ਉਹ ਹੈ ਜੋ ਉਪਮਾਨ ਅਤੇ ਉਪਮੇਯ ਵਿੱਚ ਸਮਾਨ ਗੁਣ ਰਹਿੰਦਾ ਹੈ, ਜੈਸੇ- ਚੰਦ੍ਰਮਾ ਅਤੇ ਮੁਖ ਵਿੱਚ ਪ੍ਰਕਾਸ਼ ਅਥਵਾ- ਸ਼ੋਭਾ.
“ਵਾਚਕ” ਉਹ ਹੈ, ਜੋ ਉਪਮਾਨ ਉਪਮੇਯ ਦੇ ਸਾਧਾਰਣ ਧਰਮ ਨੂੰ ਤੁੱਲ ਬੋਧਨ ਕਰਦਾ ਹੈ. ਜੈਸਾ, ਤੈਸਾ, ਜਿਉਂ, ਤਿਉਂ, ਸਮ, ਸੋ, ਸਾ, ਯਥਾ, ਤਥਾ ਲੌ ਆਦਿਕ ਸ਼ਬਦ ਵਾਚਕ ਸਦਾਉਂਦੇ ਹਨ. ਉੱਪਰ ਦੱਸੇ ਚਾਰੇ ਅੰਗ ਜਿਸ ਉਪਮਾ ਵਿੱਚ ਪਾਏ ਜਾਣ, ਉਹ “ਪੂਰਣੋਪਮਾ” ਅਲੰਕਾਰ ਹੈ.
ਉਦਾਹਰਣ-
ਲੋਚਨ ਅਮਲ ਕਮਲਦਲ ਜੈਸੇ. (ਨਾਪ੍ਰ)
ਨੇਤ੍ਰ ਉਪਮੇਯ ਹਨ, ਕਮਲ ਦੀ ਪੰਖੜੀ ਉਪਮਾਨ ਹੈ, ਨਿਰਮਲਤਾ ਦੋਹਾਂ ਦਾ ਸਾਧਾਰਣ ਧਰਮ ਹੈ ਅਤੇ ਜੈਸੇ- ਸ਼ਬਦ ਵਾਚਕ ਹੈ.
(ਅ) ਜੇ ਉਪਮਾ ਦੇ ਚਾਰ ਅੰਗਾਂ ਵਿੱਚੋਂ ਇੱਕ ਅਥਵਾ- ਦੋ ਲੋਪ ਹੋਣ, ਤਦ “ਲੁਪਤੋਪਮਾ” ਸੰਗ੍ਯਾ ਹੁੰਦੀ ਹੈ, ਅਤੇ ਜੋ ਅੰਗ ਲੋਪ ਹੋਵੇ ਉਸ ਦੇ ਨਾਉਂ ਕਰਕੇ ਲੁਪਤੋਪਮਾ ਦਾ ਨਾਉਂ ਹੋਇਆ ਕਰਦਾ ਹੈ. ਜੇ ਧਰਮ ਬੋਧਕ ਸ਼ਬਦ ਨਾ ਹੋਵੇ ਤਦ “ਧਰਮਲੁਪਤਾ”, ਉਪਮਾਨ ਲੋਪ ਹੋਣ ਕਰਕੇ “ਉਪਮਾਨਲੁਪਤਾ”, ਉਪਮੇਯ ਦੇ ਲੋਪ ਹੋਣ ਤੋਂ “ਉਪਮੇਯਲੁਪਤਾ” ਅਤੇ ਵਾਚਕ ਸ਼ਬਦ ਲੋਪ ਹੋਵੇ ਤਾਂ “ਵਾਚਕਲੁਪਤਾ” ਅਖਾਉਂਦੀ ਹੈ.
(ੲ) ਜੇ ਇੱਕ ਉ਼ਪਮੇਯ ਦੇ ਬਹੁਤ ਉਪਮਾਨ ਹੋਣ, ਤਦ “ਮਾਲੋਪਮਾ” ਅਲੰਕਾਰ ਹੁੰਦਾ ਹੈ.
ਉਦਾਹਰਣ-
ਛੀਰ ਕੈਸੀ ਛੀਰਾਵਧਿ ਛਾਛ ਕੈਸੀ ਛਤ੍ਰਾਨੇਰ
ਛਪਾਕਰ ਕੈਸੀ ਛਬਿ ਕਾਲਿੰਦੀ ਕੇ ਕੂਲ ਕੇ,
ਹੰਸਨੀ ਸੀ ਸੀਹਾਰੂਮ, ਹੀਰਾ ਸੀ ਹੁਸੈਨਾਬਾਦ
ਗੰਗਾ ਕੀ ਸੀ ਧਾਰ ਚਲੀ ਸਾਤੋਂ ਸਿੰਧੁ ਰੂਲਕੇ,
ਪਾਰਾ ਸੀ ਪਲਾਊਗਢ, ਰੂਪਾ ਕੈਸੀ ਰਾਮਪੁਰ
ਸ਼ੋਰਾ ਸੀ ਸੁਰੰਗਾਬਾਦ ਨੀਕੇ ਰਹੀ ਝੂਲਕੇ,
ਚੰਪਾ ਸੀ ਚੰਦੇਰੀਕੋਟ, ਚਾਂਦਨੀ ਸੀ ਚਾਂਦਾਗੜ
ਕੀਰਤੀ ਤਿਹਾਰੀ ਰਹੀ ਮਾਲਤੀ ਸੀ ਫੂਲਕੇ.
(ਅਕਾਲ)
(ਸ) ਉਪਮੇਯ ਨੂੰ ਉਪਮਾਨ ਅਤੇ ਉਪਮਾਨ ਨੂੰ ਉਪਮੇਯ ਯਥਾਕ੍ਰਮ ਵਰਣਨ ਕਰੀਏ, ਤਦ “ਰਸਨੋਪਮਾ” ਅਲੰਕਾਰ ਹੁੰਦਾ ਹੈ. ਉਦਾਹਰਣ-
ਕੈਸੀ ਰਵਿ ਰਸਮਿ ਘਟਾ ਪੈ ਹੈ ਟਹਿਲ ਸਿੰਘ?
ਜੈਸੀ ਨੀਲਮਨਿਨ ਕੀ ਆਵਲੀ ਪਹਾਰ ਹੈ,
ਕੈਸੀ ਨੀਲਮਨਿਨ ਕੀ ਆਵਲੀ ਸਬਜ ਸੈਲ?
ਜੈਸੀ ਬ੍ਰਿਜਕੁੰਜਨ ਮੇ ਜਮੁਨਾ ਕੀ ਧਾਰ ਹੈ,
ਕੈਸੀ ਬ੍ਰਿਜਕੁੰਜਨ ਮੇਂ ਜਮੁਨਾ ਕੀ ਧਾਰ ਦੇਖੀ?
ਜੈਸੀ ਬੀਜੁਰੀ ਕੀ ਸ਼ਾਨ ਪਾਨਪ ਅਪਾਰ ਹੈ,
ਕੈਸੀ ਬੀਜੁਰੀ ਕੀ ਸ਼ਾਨ ਪਾਨਪ ਅਪਾਰ ਦੇਖੀ?
ਜੈਸੀ ਸ਼੍ਰੀ ਗੋਬਿੰਦ ਸਿੰਘ ਤੇਰੀ ਤਲਵਾਰ ਹੈ.
(ਅਲੰਕਾਰ ਸਾਗਰ ਸੁਧਾ)
(ਹ) ਕਿਸੇ ਇੱਕ ਵਸਤੁ ਦੇ ਗੁਣ ਦੀ ਬਹੁਤਿਆਂ ਵਿੱਚ ਸੰਭਾਵਨਾ (ਅਟਕਲ) ਕਰਨੀ, “ਉਤਪ੍ਰੇਕ੍ਸ਼ੋਪਮਾ” ਅਲੰਕਾਰ ਹੈ.
ਉਦਾਹਰਣ-
ਤਾਲ ਕੂਪ ਫਲੇ ਦੁ੍ਰਮ ਮੇਘ ਜਲਪੂਰਿਤ ਮੇ
ਮਾਨੋ ਗੁਰੁ ਨਾਨਕ ਕੀ ਨੰਮ੍ਰਤਾ ਬਸਤ ਹੈ.***
ਸਿਤਾ ਕਲਾਕੰਦ ਮਧੁ ਮਿਸ਼ਰੀ ਔ ਅੰਮ੍ਰਿਤ ਨੇ
ਮਾਨੋ ਗੁਰੁਗਿਰਾ ਮੇ ਤੇ ਮਧੁਰਾਈ ਲੀਨੀ ਹੈ.
3. ਉਸਤਤਿ. ਤਾਰੀਫ਼. “ਬਿਨ ਉਪਮਾ ਜਗਦੀਸ ਕੀ ਬਿਨਸੈ ਨ ਅੰਧਿਆਰਾ.” (ਗਉ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits