Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āp. 1. ਆਪਾ ਭਾਵ, ਹਉਮੈ, ਅਹੰਕਾਰ। 2. ਭਾਵ ਕਰਤਾਰ, ਤੇਰੇ। 3. ਆਪਣਾ ਗਿਆਨ, ਆਤਮ ਬੋਧ। 4. ਆਪਣੇ ਆਪ ਨੂੰ। 5. ਖੁਦ। 1. self conceit. 2. thine, your. 3. himself, self knowledge. 4. own-self, herself. 5. he himself. 1. ਉਦਾਹਰਨ: ਜਬ ਤੇ ਛੁਟੇ ਆਪ ਹਾਂ ॥ Raga Aaasaa 5, 162, 1:3 (P: 410). 2. ਉਦਾਹਰਨ: ਇਸਟ ਮੀਤ ਆਪ ਬਾਪੁ ਨ ਮਾਈ ॥ Raga Gaurhee 5, 106, 2:2 (P: 187). 3. ਉਦਾਹਰਨ: ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ ॥ Raga Sireeraag 1, Asatpadee 8, 8:1 (P: 58). 4. ਉਦਾਹਰਨ: ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥ (ਆਪਣੇ ਆਪ ਨੂੰ). Raga Maajh 1, Vaar 22, Salok, 2, 2:1 (P: 148). ਉਦਾਹਰਨ: ਆਪਨ ਨਗਰੁ ਆਪ ਹੀ ਬਾਧਿਆ ॥ Raga Gaurhee, Kabir, 30, 1:1 (P: 328). 5. ਉਦਾਹਰਨ: ਆਪਹਿ ਬਾਪ ਆਪ ਹੀ ਮਾਇਓ ॥ Raga Gaurhee 5, Baavan Akhree, 1:6 (P: 250).
|
SGGS Gurmukhi-English Dictionary |
[Desi n.] Self
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pron. Oneself; honorific for you or thou; reflexive pronoun used or ਤੁਸੀਂ ਆਪ you yourself or yourselves and so on.
|
Mahan Kosh Encyclopedia |
ਸੰ. आप्. ਧਾ. ਵ੍ਯਾਪਨਾ. ਪ੍ਰਾਪਤ ਹੋਣਾ. ਤ੍ਰਿਪਤ ਕਰਨਾ. ਸਮਾਪਤ ਕਰਨਾ। 2. आत्मन्- ਆਤ੍ਮਨ੍. ਪੜਨਾਂਵ/pron. ਖ਼ੁਦ. ਸ੍ਵਯੰ. “ਕਰਹੁ ਸੰਭਾਰ ਸਰਬ ਕੀ ਆਪ.” (ਗੁਪ੍ਰਸੂ) 3. ਤੁਮ ਅਤੇ ਓਹ ਦੀ ਥਾਂ ਸਨਮਾਨ ਬੋਧਕ ਸ਼ਬਦ. “ਗੁਰੁਸਿੱਖੀ ਕੋ ਬਖਸ਼ੋ ਆਪ.” (ਗੁਪ੍ਰਸੂ) 4. ਨਾਮ/n. ਆਪਾਭਾਵ. ਖ਼ੁਦੀ. ਹੌਮੈ. “ਓਨਾ ਵਿਚਿ ਆਪ ਵਰਤਦਾ ਕਰਣਾ ਕਿਛੂ ਨ ਜਾਇ.” (ਮਾਰੂ ਮਃ ੩) 5. ਭਾਵ- ਕਰਤਾਰ, ਜੋ ਸਭ ਦਾ ਆਪਣਾ ਆਪ ਹੈ. “ਉਸਤਤਿ ਕਰੀ ਬਹੁਤ ਧ੍ਰੁਵ ਸਭ ਬਿਧਿ, ਸੁਨਿ ਪ੍ਰਸੰਨ ਭੇ ਆਪ.” (ਸੂਰਦਾਸ) 6. ਆਪਣਾ ਗ੍ਯਾਨ. ਆਤਮਬੋਧ. “ਆਪੈ ਨੋ ਆਪ ਖਾਇ ਮਨੁ ਨਿਰਮਲੁ ਹੋਵੈ.” (ਮਃ ੩ ਵਾਰ ਸ੍ਰੀ) 7. ਵਿ. ਆਪਣਾ. “ਇਸਟ ਮੀਤ ਆਪ ਬਾਪ ਨ ਮਾਈ.” (ਗਉ ਮਃ ੫) “ਸੋ ਧਨ ਕਿਸਹਿ ਨ ਆਪ.” (ਆਸਾ ਮਃ ੪) 8. ਸੰ. आप्र- ਆਪ੍ਰ. ਵਿ. ਨਿਰਾਲਸ. ਚੁਸਤ. ਚਾਲਾਕ. “ਲਏ ਸਰਬ ਸੈਨਾ ਕੀਏ ਆਪ ਰੂਪੰ.” (ਪਾਰਸਾਵ) 9. आपस्- ਆਪ: ਨਾਮ/n. ਜਲ. ਪਾਣੀ. “ਜੈਸੇ ਧਾਰ ਸਾਗਰ ਮੇ ਗੰਗਾ ਜੀ ਕੋ ਆਪ ਹੈ.” (ਚੰਡੀ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|