Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ān. 1. (ਸੰ.) ਦੂਜੇ/ਹੋਰ ਕਿਸੇ ਨੂੰ। 2. ਹੋਰ। 3. ਲਿਆਓ। 4. ਇਜ਼ਤ, ਪ੍ਰਤਿਸ਼ਟਾ। 5. ਭਾਵ ਸ਼ਰਨ। 6. ਪਰਾਇਆ। 7. ਹਾਂ (ਸੰ.)। 1. any other. 2. other, different. 3. feel. 4. honor, repute, esteem. 5. shelter, refuge strange, alien. 7. are. 1. ਉਦਾਹਰਨ: ਆਨ ਮਨਉ ਤਉ ਪਰ ਘਰ ਜਾਉ ॥ Raga Gaurhee 1, 8, 4:1 (P: 153). ਉਦਾਹਰਨ: ਘੋਖੇ ਸਾਸਤ੍ਰ ਬੇਦ ਸਭ ਆਨ ਨ ਕਥਤਉ ਕੋਇ ॥ (ਹੋਰ ਕਿਸੇ ਦਾ). Raga Gaurhee 5, Baavan Akhree, 20ਸ:1 (P: 254). 2. ਉਦਾਹਰਨ: ਆਨ ਰਸਾ ਜੇਤੇ ਤੈ ਚਾਖੇ ॥ Raga Gaurhee 5, 84, 1:1 (P: 180). ਉਦਾਹਰਨ: ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ ॥ Raga Malaar Ravidas, 2, 1:2 (P: 1293). 3. ਉਦਾਹਰਨ: ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ (ਲਿਆਉਂਦਾ). Salok 9, 16:1 (P: 1427). 4. ਉਦਾਹਰਨ: ਉਨ੍ਹ੍ਹ ਕੈ ਬਸਿ ਆਇਓ ਭਗਤਿ ਬਛਲੁ ਜਿਨਿ ਰਾਖੀ ਆਨ ਸੰਤਾਨੀ ॥ Raga Saarang 5, 31, 2:1 (P: 1210). 5. ਉਦਾਹਰਨ: ਜਬ ਲਗੁ ਘਟ ਮਹਿ ਦੂਜੀ ਆਨ॥ ਤਉ ਲਉ ਮਹਲਿ ਨ ਲਾਭੈ ਜਾਨ ॥ Raga Gaurhee, Kabir, Vaar, 8:1; 2 (P: 345). 6. ਉਦਾਹਰਨ: ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥ Raga Sorath 5, 3, 1:2 (P: 609). 7. ਉਦਾਹਰਨ: ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥ Raga Dhanaasaree, ʼnaamdev, 4, 2:5 (P: 693).
|
SGGS Gurmukhi-English Dictionary |
[1. H. indeclinable 2. Desi v.] 1. (from Sk. Anya) other, 2. bring
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. honour, glory, reputation, dignity, sense of high honour, self respect.
|
Mahan Kosh Encyclopedia |
ਸੁਗੰਦ. ਕਸਮ. “ਕੂਰ ਆਨ ਕੋ ਜਾਨ ਮਨ.” (ਗੁਪ੍ਰਸੂ) ਦੇਖੋ- ਆਣਿ ੩। 2. ਸੰ. ਅਨ੍ਯ. ਵਿ. ਦੂਜਾ. ਬੇਗਾਨਾ. ਓਪਰਾ. ਪਰਾਇਆ. “ਆਨ ਆਪਨਾ ਕਰਤ ਵੀਚਾਰਾ.” (ਸੋਰ ਮਃ ੫) 3. ਨਾਮ/n. ਮਾਨ. ਪ੍ਰਤਿਸ਼੍ਠਾ. “ਜਿਨਿ ਰਾਖੀ ਆਨ ਸੰਤਾਨੀ.” (ਸਾਰ ਮਃ ੫) 4. ਸੰ. ਮੁਖ. ਮੂੰਹ। 5. ਆਗ੍ਯਾ. ਹ਼ੁਕੂਮਤ. ਆਈਨ. “ਇਨ ਲੋਗਨ ਤੇ ਆਨ ਮਨਾਊਂ.” (ਨਾਪ੍ਰ) 6. ਫ਼ਾ. [آن] ਸ਼ਰਾਬ। 7. ਸਵਾਦ. ਲੱਜਤ। 8. ਸੁੰਦਰਤਾ। 9. ਦੇਖੋ- ਆਂ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|