Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ākẖ(i). 1. ਪੜ। 2. ਕਹਿਕੇ। 3. ਬਿਆਨ ਕਰਕੇ। 4. ਉਚੀ ਉਚੀ ਬੋਲ ਕੇ, ਬੋਲ ਬੋਲ ਕੇ। 5. ਸਿਮਰੀਏ (ਭਾਵ)। 6. ਬਿਆਨ ਕਰਨਾ। 1. recite, repeat. 2. by telling. 3. narrated, recounted, retold. 4. speaking/vocalizing/utering loudly. 5. meditating, reflectling. 6. describe. 1. ਉਦਾਹਰਨ: ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ Raga Maajh 1, Vaar 7ਸ, 1, 3:4 (P: 141). 2. ਉਦਾਹਰਨ: ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥ Raga Maajh 1, Vaar 19ਸ, 1, 1:5 (P: 147). 3. ਉਦਾਹਰਨ: ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥ Raga Gaurhee, Vaar 30ਸ, 4, 1:13 (P: 316). 4. ਉਦਾਹਰਨ: ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਇ ॥ Raga Aaasaa 3, 51, 1:2 (P: 364). ਉਦਾਹਰਨ: ਕਹਿ ਕਹਿ ਕਹਣਾ ਆਖਿ ਸੁਣਾਏ ॥ Raga Aaasaa 3, 50, 3:3 (P: 364). ਉਦਾਹਰਨ: ਗੁਰਮੁਖਿ ਹਰਿ ਗੁਣ ਆਖਿ ਵਖਾਣੀ ॥ Raga Aaasaa 4, 57, 1:2 (P: 367). ਉਦਾਹਰਨ: ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥ Raga Aaasaa 5, 46, 3:1 (P: 382). 5. ਉਦਾਹਰਨ: ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥ Raga Sorath 4, Vaar 14:5 (P: 648). 6. ਉਦਾਹਰਨ: ਤਾ ਆਖਿ ਨ ਸਕਹਿ ਕੇਈ ਕੇਇ ॥ Japujee, Guru ʼnanak Dev, 16:21 (P: 3).
|
SGGS Gurmukhi-English Dictionary |
[Var.] From Âkhau
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਆਸ੍ਯ. ਮੁਖ. ਜਿਸ ਦ੍ਵਾਰਾ ਆਖਿਆ ਜਾਂਦਾ ਹੈ. “ਆਖਣੁ ਆਖਿ ਨ ਰਜਿਆ.” (ਮਃ ੨ ਵਾਰ ਮਾਝ) 2. ਵਿ. ਕਥਨ ਯੋਗ੍ਯ. ਆਖਣ ਲਾਇਕ. “ਆਖਿ ਨ ਜਾਪੈ ਆਖਿ.” (ਮਃ ੧ ਵਾਰ ਸਾਰ) ਕਥਨ ਯੋਗ੍ਯ ਕਰਤਾਰ ਅੱਖੀਂ ਨਹੀਂ ਦਿਸਦਾ। 3. ਨਾਮ/n. ਅਕ੍ਸ਼ਿ. ਅੱਖ. ਦੇਖੋ- ਉਦਾਹਰਣ ੨। 4. ਕ੍ਰਿ. ਵਿ. ਆਖਕੇ. ਬੋਲਕੇ. “ਮੰਦਾ ਕਿਸੈ ਨ ਆਖਿ ਝਗੜਾ ਪਾਵਣਾ.” (ਵਡ ਛੰਤ ਮਃ ੧) 5. ਦੇਖੋ- ਆਖ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|