Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ā-ī. 1. ਸਾਬਤ/ਸਿਧ ਹੋਈ। 2. ਚਲਕੇ ਆਉਣਾ। 3. ਆ ਕੇ ਭਾਵ ਜਨਮ ਲੈ ਕੇ। 4. ਇਕ ਸਥਿਤੀ ਦਾ ਲਖਾਇਕ, ਆ ਜਾਂਦੀ ਹੈ। 5. ਆਉਣੀ ਹੈ। 6. ਹੋ ਜਾਣਾ, ਹੋਈ। 7. ਮਾਇਆ ('ਸ੍ਰੀ ਗੁਰੂ ਗ੍ਰੰਥ ਕੋਸ਼' ਵਿਚ ਇਥੇ 'ਆਈ' ਦੇ ਅਰਥ 'ਮੌਤ' ਕੀਤੇ ਹੋਏ ਹਨ)। 8. ਗਈ। 9. ਪੈਦਾ ਹੋਈ/ਜਨਮੀ ਲੋਕਾਈ। 1. useful, of avail, beneficial, effective. 2. have come. 3. after coming i.e. taking birth. 4. comes up, comes, expression of a situation. 5. has to come, sure to come. 6. has come to have, acquired. 7. Maya, mammon. 8. becomes. 9. has come, has taken birth. 1. ਉਦਾਹਰਨ: ਗੁਰ ਕੀ ਮਤਿ ਜੀਇ ਆਈ ਕਾਰਿ ॥ Raga Gaurhee 1, Asatpadee 1, 1:4 (P: 220). 2. ਉਦਾਹਰਨ: ਰੂਪ ਹੀਨ ਬੁਧਿ ਬਲਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥ Raga Gaurhee 5, 118, 1:1 (P: 204). 3. ਉਦਾਹਰਨ: ਇਕਿ ਆਵਹਿ ਇਕਿ ਜਾਵਹਿ ਆਈ ॥ (ਆਕੇ). Raga Aaasaa 1, 15, 1:1 (P: 353). 4. ਉਦਾਹਰਨ: ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ Japujee, Guru ʼnanak Dev, 32:4 (P: 7). ਉਦਾਹਰਨ: ਮੇਰੈ ਮਨਿ ਐਸੀ ਭਗਤਿ ਬਨਿ ਆਈ ॥ Raga Aaasaa 4, 62, 1:2 (P: 368). 5. ਉਦਾਹਰਨ: ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ Raga Aaasaa 1, Vaar 20:3 (P: 474). 6. ਉਦਾਹਰਨ: ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥ Raga Todee, ʼnaamdev, 2, 1:1 (P: 718). 7. ਉਦਾਹਰਨ: ਆਈ ਪੂਤਾ ਇਹੁ ਜਗੁ ਸਾਰਾ ॥ Raga Bilaaval 1, Thitee, 11:3 (P: 839). ਉਦਾਹਰਨ: ਆਈ ਨ ਮੇਟਣ ਕੋ ਸਮਰਥੁ ॥ Raga Raamkalee 1, Oankaar, 14:2 (P: 931). 8. ਉਦਾਹਰਨ: ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ ॥ Raga Maaroo 3, Solhaa 1, 6:3 (P: 1044). 9. ਉਦਾਹਰਨ: ਨਾਵੈ ਨੋ ਲੋਚੈ ਜੇਤੀ ਸਭ ਆਈ ॥ Raga Maaroo 3, Solhaa 20, 13:1 (P: 1064).
|
English Translation |
n.m. name of a sect of yogis.
|
Mahan Kosh Encyclopedia |
ਨਾਮ/n. ਮ੍ਰਿਤ੍ਯੁ. ਮੌਤ. “ਆਈ ਨ ਮੇਟਣ ਕੋ ਸਮਰਥ.” (ਓਅੰਕਾਰ) 2. ਆਯੁ. ਉ਼ਮਰ. ਅਵਸਥਾ। 3. ਆਯਮਾਤਾ. ਦੁਰਗਾ. ਇਸ ਨਾਉਂ ਦੀ ਦੇਵੀ ਦਾ ਮੰਦਿਰ ਰਾਜਪੂਤਾਨੇ ਬੈਭਿਲਰਾ ਵਿੱਚ ਪ੍ਰਸਿੱਧ ਹੈ. ਦੇਖੋ- ਆਈ ਪੰਥ। 4. ਮਾਇਆ. “ਆਈਪੂਤਾ ਇਹੁ ਜਗੁ ਸਾਰਾ.” (ਬਿਲਾ ਥਿਤੀ ਮਃ ੧) 5. ਆਉਣ ਦਾ ਭੂਤ ਕਾਲ। 6. ਆਉਣ ਦਾ ਭਵਿਸ਼੍ਯ ਕਾਲ. “ਇਹ ਵੇਲਾ ਕਤ ਆਈ?” (ਗਉ ਕਬੀਰ) 7. ਸਿੰਧੀ. ਮਾਤਾ. ਮਾਂ। 8. ਵਿਪਦਾ. ਮੁਸੀਬਤ। 9. ਡਿੰਗ. ਹਾਥੀ ਬੰਨ੍ਹਣ ਦਾ ਰੱਸਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|