Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aᴹmriṯ. 1. ਰਾਤ ਦਾ ਪਿਛਲਾ, ਪਹਿਰ, ਉਹ ਸਮਾਂ ਜੋ ਅੰਮ੍ਰਿਤ ਵਰਗਾ ਰਸਦਾਇਕ ਤੇ ਅਮਰ ਪਦਵੀ ਵਲ ਲੈ ਜਾਣ ਲਈ ਉਪਯੋਗੀ ਹੁੰਦਾ ਹੈ। 2. ਰਸਦਾਇਕ ਭੋਜਨ (ਇਹ ਪੰਜ ਅੰਮ੍ਰਿਤ ਹਨ: ਦੁੱਧ ਦਹੀ, ਘਿਉ, ਖੰਡ, ਮਾਖਿਉ)। 3. ਅਮਰ ਕਰ ਦੇਣ ਵਾਲਾ/ਵਾਲੀ ਰਸਦਾਇਕ ਵਸਤੂ। 4. ਦੁੱਧ। 5. ਅਬਿਨਾਸ਼ੀ, ਅਮਰ। 6. ਅਮਰ ਕਰ ਦੇਣ ਵਾਲਾ ਜਲ, ਆਬਿ ਹਯਾਤ। 7. ਕ੍ਰਿਪਾ, ਮਿਹਰ (ਭਾਵ)। 8. ਸ੍ਰੇਸ਼ਟ, ਉਚੇ। 9. ਮਿਠੀ/ਮਿਠੇ (ਬਚਨ)। 10. ਰਸਦਾਇਕ, ਸ੍ਰੇਸ਼ਟ। 11. ਜੀਵਨ ਦੇਣ ਵਾਲਾ ਪਦਾਰਥ। 12. (ਅੰਮ੍ਰਿਤ ਵਰਗਾ) ਮਿੱਠਾ (ਭਾਵ)। 1. ambrosial time, fourth part of the night which is considered the right time for emancipation. 2. delicious food, palatable, tasty, luscious. 3. eternalizing delicious substance. 4. milk. 5. eternal, immortal. 6. immortalizing water, nectar, elixir. 7. Graceful, gracious. compassionate. 8. noble, elegant, graceful. 9. sweet. 10. delicious, tasty, superb. 11. life giving substance. 12. endearing, as sweet as elixir.
ਉਦਾਹਰਨਾ:
1. ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ Japujee, Guru Nanak Dev, 4:5 (P: 2).
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ Raga Malaar 1, Vaar 16, Salok, 3, 1:1 (P: 1285).
ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ Raga Soohee 4, 10, 3:2 (P: 734).
2. ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥ Raga Sireeraag 1, 7, 1:3 (P: 16).
ਉਦਾਹਰਨ:
ਜਿਹ ਮੁਖਿ ਪਾਚਉ ਅੰਮ੍ਰਿਤ ਖਾਏ ॥ Raga Gaurhee, Kabir, 32, 1:1 (P: 329).
3. ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥ Raga Sireeraag 5, 82, 1:2 (P: 46).
ਉਦਾਹਰਨ:
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥ Raga Maajh 5, 30, 1:1 (P: 103).
ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ ॥ Raga Gaurhee 5, 127, 1:2 (P: 191).
4. ਸੋੁਇਨ ਕਟੋਰੀ ਅੰਮ੍ਰਿਤ ਭਰੀ ॥ Raga Bhairo, Naamdev, 3, 2:1 (P: 1163).
ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤ ਦੇਹਿ ॥ (ਦੁੱਧ ਰੂਪੀ ਅੰਮ੍ਰਿਤ). Raga Goojree 1, 1, 3:1 (P: 489).
5. ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥ Raga Maajh 3, Asatpadee 16, 3:1 (P: 118).
ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥ Raga Gaurhee 1, 13, 1:1 (P: 154).
6. ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ Raga Maajh 5, 26, 2:1 (P: 102).
ਹਰਿ ਆਪੇ ਸਾਰਿੰਗ ਅੰਮ੍ਰਿਤ ਧਾਰਾ ॥ (ਸਵਾਂਤੀ ਬੂੰਦ). Raga Gaurhee 4, 44, 3:1 (P: 165).
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ Raga Gaurhee 5, Baavan Akhree, 1Salok:5 (P: 250).
7. ਅੰਦਰੁ ਲਗਾ ਰਾਮਨਾਮਿ ਅੰਮ੍ਰਿਤ ਨਦਰਿ ਨਿਹਾਲ ॥ Raga Sireeraag 5, 86, 1:2 (P: 48).
ਕੋਟਿ ਰਾਜ ਨਾਮ ਧਨੁ ਮੇਰੈ ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭਮਾਨ ॥ Raga Todee 5, 22, 1:2 (P: 716).
8. ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ॥ Raga Gaurhee 5, 96, 1:3 (P: 184).
ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ Raga Bilaaval 5, 30, 1:2 (P: 808).
9. ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ॥ Raga Gaurhee 5, Asatpadee 8, 2:2 (P: 239).
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥ Raga Gaurhee 5, Sukhmanee 6, 6:3 (P: 270).
ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥ Raga Bihaagarhaa 4, Chhant 1, 2:1 (P: 538).
ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥ Raga Soohee 1, 4, 4:2 (P: 729).
10. ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍ਹ੍ਹਿ ਰਹਾਇਆ ॥ Raga Aaasaa 3, Chhant 7, 4:4 (P: 441).
11. ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ ॥ Raga Vadhans 3, Asatpadee 2, 5:1 (P: 565).
ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ ॥ Raga Dhanaasaree 5, 9, 2:2 (P: 673).
ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥ Raga Dhanaasaree, Kabir, 5, 3:2 (P: 692).
12. ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥ Raga Soohee 5, Chhant 11, 1:6 (P: 784).
ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ ॥ Raga Raamkalee 5, Chhant 1, 1:3 (P: 924).
ਸਾਧਸੰਗਿ ਧਿਆਈਐ ਪਰਮੇਸਰੁ ਅੰਮ੍ਰਿਤ ਜਾ ਕੇ ਸੁਆਦ ॥ Raga Saarang 5, 103, 1:2 (P: 1224).

SGGS Gurmukhi-English Dictionary
[Sk. n.] Nectar, ambrosia
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਅਮ੍ਰਿਤ। 2. ਨਾਮ/n. ਮੱਖਨ. ਨਵਨੀਤ. “ਤਬ ਮਥੀਐ, ਇਨ ਬਿਧਿ ਅੰਮ੍ਰਿਤ ਪਾਵਹੁ.” (ਸੂਹੀ ਮਃ ੧) 3. ਦੁੱਧ. “ਸੋਇਨ ਕਟੋਰੀ ਅੰਮ੍ਰਿਤ ਭਰੀ.” (ਭੈਰ ਨਾਮਦੇਵ) 4. ਵਿ. ਅਮ੍ਰਿਤ੍ਯੁ. ਮੌਤ ਬਿਨਾ. ਅਮਰ. “ਹਰਿ ਅੰਮ੍ਰਿਤ ਸਜਣ ਮੇਰਾ.” (ਸੂਹੀ ਛੰਤ ਮਃ ੫) 5. ਮਧੁਰ. ਮਿਠਾਸ ਸਹਿਤ. “ਗੁਰੁਮੁਖ ਅੰਮ੍ਰਿਤਬਾਣੀ ਬੋਲਹਿ.” (ਸ੍ਰੀ ਅ: ਮਃ ੩) 6. ਨਾਮ/n. ਵਾਹਗੁਰੂ ਨਾਮ. “ਨਿਰਮਲ ਜੋਤਿ ਅੰਮ੍ਰਿਤ ਹਰਿਨਾਮ। ਪੀਵਤ ਅਮਰ ਭਏ ਨਿਹਕਾਮ.” (ਰਾਮ ਮਃ ੫) “ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮਿਤ ਗੁਰ ਤੇ ਪਾਇਆ.” (ਅਨੰਦੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits